24.1 C
Delhi
Thursday, April 25, 2024
spot_img
spot_img

ਹਰਿਆਣਵੀ ਡਾਂਸਰ ਤੇ ਗਾਇਕ ਸਪਨਾ ਚੌਧਰੀ ਭਾਜਪਾ ’ਚ ਸ਼ਾਮਿਲ

ਯੈੱਸ ਪੰਜਾਬ
ਨਵੀਂ ਦਿੱਲੀ, 7 ਜੁਲਾਈ, 2019:

ਹਰਿਆਣਵੀ ਡਾਂਸਰ ਅਤੇ ਸਿੰਗਰ ਸਪਨਾ ਚੌਧਰੀ ਆਖ਼ਿਰ ਭਾਜਪਾ ਵਿਚ ਸ਼ਾਮਿਲ ਹੋ ਗਈ ਹੈ।

ਐਤਵਾਰ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਭਾਜਪਾ ਦੇ ਇਕ ਮੈਂਬਰਸ਼ਿਪ ਮੁਹਿੰਮ ਪ੍ਰੋਗਰਾਮ ਵਿਚ ਸਪਨਾ ਚੌਧਰੀ ਨੇ ਭਾਜਪਾ ਦੀ ਮੈਂਬਰਸ਼ਿਪ ਹਾਸਿਲ ਕੀਤੀ। ਇਸ ਮੌਕੇ ਸ਼ਿਵਰਾਜ ਸਿੰਘ ਚੌਹਾਨ, ਮਨੋਜ ਤਿਵਾੜੀ ਅਤੇ ਹਰਸ਼ਵਰਧਨ ਸਿੰਘ ਆਦਿ ਸੀਨੀਅਰ ਆਗੂ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਸਪਨਾ ਚੌਧਰੀ ਦੇ ਕਦੇ ਕਾਂਗਰਸ ਅਤੇ ਕਦੇ ਭਾਜਪਾ ਵਿਚ ਸ਼ਾਮਿਲ ਹੋਣ ਦੀਆਂ ਕਿਆਸਅਰਾਈਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਲੱਗਦੀਆਂ ਰਹੀਆਂ ਹਨ।

Sapna Choudhary

ਪਹਿਲਾਂ ਉਸਦੀਆਂ ਪ੍ਰਿਅੰਕਾ ਗਾਂਧੀ ਨਾਲ ਤਸਵੀਰਾਂ ਵਾਇਰਲ ਹੋਈਆਂ ਸਨ ਅਤੇ ਇਹ ਗੱਲ ਫ਼ੈਲੀ ਸੀ ਕਿ ਉਹ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਈ ਹੈ ਪਰ ਇਸ ਮਗਰੋਂ ਉਸਨੇ ਖ਼ੁਦ ਮੀਡੀਆ ਸਾਹਮਣੇ ਆ ਕੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਸੀ ਕਿ ਉਹ ਕਾਂਗਰਸ ਵਿਚ ਸ਼ਾਮਿਲ ਹੋਈ ਹੈ ਜਾਂ ਹੋ ਰਹੀ ਹੈ।

ਉਸ ਵੇਲੇ ਸਪਨਾ ਚੌਧਰੀ ਨੇ ਇਹ ਵੀ ਕਿਹਾ ਸੀ ਕਿ ਉਹ ਤਾਂ ਇਕ ਕਲਾਕਾਰ ਹੈ ਅਤੇ ਰਾਜਨੀਤੀ ਵਿਚ ਨਹੀਂ ਆਉਣਾ ਚਾਹੁੰਦੀ ਪਰ ਉਸ ਮਗਰੋਂ ਚੋਣ ਪ੍ਰਚਾਰ ਦੌਰਾਨ ਉਹ ਭਾਜਪਾ ਦੇ ਰੋਡ ਸ਼ੋਅ ਵਿਚ ਨਜ਼ਰ ਆਈ ਸੀ।

ਜ਼ਿਕਰਯੋਗ ਹੈ ਕਿ ਸਪਨਾ ਚੌਧਰੀ ਹਰਿਆਣਾ ਦੀ ਮਕਬੂਲ ਗਾਇਕ ਅਤੇ ਡਾਂਸਰ ਹੈ ਅਤੇ ਉਹ ਬਾਲੀਵੁੱਡ ਵਿਚ ਕੰਮ ਕਰਨ ਤੋਂ ਇਲਾਵਾ ਮਕਬੂਲ ਟੀ.ਵੀ.ਸ਼ੋਅ ‘ਬਿੱਗ ਬਾਸ’ ਵਿਚ ਵੀ ਨਜ਼ਰ ਆ ਚੁੱਕੀ ਹੈ।

Sapna Choudhary 1 1

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION