35.1 C
Delhi
Thursday, April 25, 2024
spot_img
spot_img

ਹਰਸਿਮਰਤ ਬਾਦਲ ਕਿਸਾਨ ਆਰਡੀਨੈਂਸ ਦੀ ਵਿਰੋਧਤਾ ਕਰਦੀ ਤਾਂ ਸਥਿਤੀ ਨਾ ਵਿਗੜਦੀ: ਰਵੀਇੰਦਰ ਸਿੰਘ

ਯੈੱਸ ਪੰਜਾਬ
ਮੋਹਾਲੀ 9 ਦਸੰਬਰ, 2021 –
ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਖਾਲਸਾ ਹਾਈ ਸਕੂਲ ਕੁਰਾਲੀ ਰੋਪੜ ਵਿਖੇ ਕਿਸਾਨ ਅੰਦੋਲਨ ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ , ਮੋਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜੋ ਅੰਨਦਾਤੇ ਦਾ ਸਬਰ ਹੋਰ ਨਾ ਪਰਖੇ ।

ਉਨਾ ਬਾਦਲਾਂ ਨੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਜੇਕਰ ਹਰਸਿਮਰਤ ਕੌਰ ਬਾਦਲ ਸਾਬਕਾ ਕੇਦਰੀ ਮੰਤਰੀ ਇਸ ਵਿਵਾਦਤ ਕਿਸਾਨੀ ਆਰਡੀਨੈਸ ਦੀ ਵਿਰੋਧਤਾ ਕਰਦੀ ਤਾਂ ਅਜ ਵਰਗੀ ਸਥਿਤੀ ਨਾ ਹੁੰਦੀ ਪਰ ਬਾਦਲਾਂ ਕੁਰਸੀ ਨੂੰ ਤਰਜੀਹ ਦਿੱਤੀ । ਉਨਾ ਮੁਤਾਬਕ ਬਾਦਲਾਂ ਤੋ ਅਕਾਲ ਤਖਤ, ਸ਼੍ਰੋਮਣੀ ਕਮੋਟੀ ਤੇ ਸ਼੍ਰੋਮਣੀ ਅਕਾਲੀ ਦਲ ਜਲਦੀ ਅਜ਼ਾਦ ਕਰਵਾਇਆ ਜਾਵੇਗਾ । ਜਿਨਾ ਸਿਰੇ ਦੀ ਲੁੱਟ ਕਰਕੇ ਇਨਾ ਮਹਾਨ ਸੰਸਥਾਵਾਂ ਦਾ ਸਿਧਾਂਤ ਹੀ ਖਤਮ ਕਰ ਦਿੱਤਾ ਹੈ ।

ਉਨਾ ਸੁਖਬੀਰ ਸਿੰਘ ਬਾਦਲ ਦੇ ਇਸ ਦਾਅਵੇ ਨੂੰ ਰੱਦ ਕੀਤਾ ਕਿ ਉਨਾ ਦੀ ਪਾਰਟੀ ਚੋ 60 ਚੋ 40 ਵਰਕਰ ਸ਼ਹੀਦ ਹੋਏ ਹਨ । ਉਨਾ ਦੱਸਿਆ ਕਿ ਸ਼੍ਰੋਮਣੀ ਕਮੇਟੀ ,ਸ਼ਰੋਮਣੀ ਅਕਾਲੀ ਦਲ ਦੀ ਹੋਦ ਹੀ ਬਾਦਲਾਂ ਖਤਮ ਕਰ ਦਿੱਤੀ ਹੈ ਜੋ ਮੀਰੀ ਪੀਰੀ ਦੇ ਸਿਧਾਂਤ ਤੇ ਅਥਾਹ ਕੁਰਬਾਨੀਆਂ ਨਾਲ ਹੋਦ ਚ ਆਏ ਸਨ।

ਹੁਣ ਲੋਕਾਂ ਬਾਦਲ ਦਾ ਅਸਲ ਚਿਹਰਾ ਵੇਖ ਲਿਆ ਹੈ ਤੇ ਉਹ ਕਿਸੇ ਵੀ ਕੀਮਤ ਤੇ ਇਨਾ ਨੂੰ ਮੂੰਹ ਨਹੀ ਲਾਉਣਗੇ।

ਅਕਾਲੀ ਦਲ 1920 ਤੇ ਹਮ-ਖਿਆਲੀਆਂ ਪਾਰਟੀਆਂ, ਪਾਰਟੀ ਵਰਕਰਾਂ ਚ ਨਵਾ ਜੋਸ਼ ਭਰਨਗੇ ਤਾਂ ਜੋ ਮੁੜ ਸਮੇ ਦਾ ਹਾਣੀ ਬਣ ਸਕੇ। ਕਿਸਾਨੀ ਅੰਦੋਲਨ ਤੇ ਮੁੜ ਹਕੂਮਤ ਤੇ ਤਿੱਖੇ ਹਮਲੇ ਕੀਤੇ ਤੇ ਕਿਹਾ ਕਿ ਕਿਸਾਨਾਂ ਦੇ ਸਬਰ ਹੋਰ ਨਾ ਪਰਖਣ ਤੇ ਕਾਲੇ ਕਾਨੂੰਨ ਤੁਰੱਤ ਰੱਦ ਕਰਨ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION