30.1 C
Delhi
Wednesday, March 27, 2024
spot_img
spot_img

ਹਰਪਾਲ ਸਿੰਘ ਚੀਮਾ ਨੇ ਦਿੱਤਾ ‘ਮਲਕ ਭਾਗੋਆਂ’ ਤੋਂ ਛੁਟਕਾਰਾ ਪਾਉਣ ਦਾ ਸੱਦਾ

ਚੰਡੀਗੜ੍ਹ, 6 ਨਵੰਬਰ, 2019 –
‘ਜਗਤ ਗੁਰੂ’ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਮੇਤ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਅਮਨ ਅਰੋੜਾ ਅਤੇ ਸਰਬਜੀਤ ਕੌਰ ਨੇ ਸੰਬੋਧਨ ਕੀਤਾ।

ਹਰਪਾਲ ਸਿੰਘ ਚੀਮਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਅਤੇ ਸਿਧਾਂਤਾਂ ਦਾ ਹਵਾਲਾ ਦਿੰਦੇ ਹੋਏ ਦੇਸ਼ ਅਤੇ ਪੰਜਾਬ ਦੇ ਵਰਤਮਾਨ ਹਾਲਤਾਂ ‘ਤੇ ਟਿੱਪਣੀ ਕੀਤੀ।

ਉਨ੍ਹਾਂ ਕਿਹਾ ਕਿ ਅੱਜ ਵੀ ਸੱਤਾਧਾਰੀ ਅਤੇ ਤਾਕਤਵਰ ‘ਮਲਕ ਭਾਗੋ’ ਸਮਾਜ ਦੇ ਆਮ ਅਤੇ ਦੱਬੇ-ਕੁਚਲੇ ‘ਭਾਈ ਲਾਲੋਆ’ ਦਾ ਸ਼ੋਸ਼ਣ ਕਰ ਰਹੇ ਹਨ। ਔਰਤ ਜਾਤੀ ਦੀ ਹਾਲਤ ਉਨੀ ਹੀ ਤਰਸਯੋਗ ਹੈ ਜਿੰਨੀ 550 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਬਿਆਨ ਦਿੰਦੇ ਹੋਏ ਔਰਤ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ ਸੀ।

ਜਾਤ-ਪਾਤ ਅਤੇ ਵਹਿਮ ਭਰਮਾਂ ਦਾ ਉਨ੍ਹਾਂ ਹੀ ਬੋਲਬਾਲਾ ਹੈ। ਕੋਈ ਵੀ ਸਿਆਸੀ ਜਮਾਤ ਗੁਰੂ ਨਾਨਕ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਇਹ ਬੰਧਨ ਤੋੜ ਨਹੀਂ ਰਹੀ।

ਚੀਮਾ ਨੇ ਸੱਦਾ ਦਿੱਤਾ ਕਿ ਅੱਜ ਸਾਨੂੰ ਨਾਨਕ ਦੀਆਂ ਸਿੱਖਿਆਵਾਂ ਤੋਂ ਸਬਕ ਲੈ ਕੇ ‘ਮਲਕ ਭਾਗੋਆ’ ਤੋਂ ਛੁਟਕਾਰਾ ਪਾਇਆ ਜਾਵੇ। ਚੀਮਾ ਨੇ ਬੱਚੀਆਂ ਦੇ ਬਲਾਤਕਾਰ, ਦਲਿਤਾਂ ਅਤੇ ਘੱਟ ਗਿਣਤੀਆਂ ‘ਤੇ ਹਮਲਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਸਹਿਣਸ਼ੀਲਤਾ ਅਤੇ ਤਰਕ ਹੀਣਤਾ ‘ਬਾਬੇ ਨਾਨਕ’ ਦੇ ਫ਼ਲਸਫ਼ੇ ਦਾ ਹਿੱਸਾ ਨਹੀਂ।

ਚੀਮਾ ਨੇ ਸਰਕਾਰ ਅਤੇ ਐਸਜੀਪੀਸੀ ਸਮੇਤ ਸਾਰੀਆਂ ਸਿਆਸੀ ਅਤੇ ਧਾਰਮਿਕ ਧਿਰਾਂ ਨੂੰ ‘ਇੱਕ ਮੰਚ’ ‘ਤੇ ਇਕੱਠਾ ਹੋ ਕੇ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦੀ ਅਪੀਲ ਵੀ ਕੀਤੀ

ਪ੍ਰਿੰਸੀਪਲ ਬੁੱਧ ਰਾਮ ਨੇ ਸਮੁੱਚੇ ਸਦਨ ਨੂੰ ‘ਨਾਨਕ ਬਾਣੀ’ ਦੇ ਰੰਗ ‘ਚ ਰੰਗ ਦਿੱਤਾ। ਉਨ੍ਹਾਂ ਨਾਨਕ ਬਾਣੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਵਾਲਿਆਂ ਨਾਲ ਗੁਰੂ ਦੀਆਂ ਸਿੱਖਿਆਵਾਂ ਅਤੇ ਉਪਦੇਸ਼ਾਂ ‘ਤੇ ਅਮਲ ਕਰਨ ਦਾ ਸੁਨੇਹਾ ਦਿੱਤਾ।

ਸਰਬਜੀਤ ਕੌਰ ਮਾਣੂੰਕੇ ਨੇ ਔਰਤਾਂ ਪ੍ਰਤੀ ਸਮਾਜ ਦੇ ਵਰਤਮਾਨ ਨਜ਼ਰੀਏ ਦੀਆਂ ਪੋਲਾਂ ਖੋਲੀਆਂ। ਮਾਣੂੰਕੇ ਨੇ ਆਈਟੀਬੀਪੀ ਦੀ ਡਿਪਟੀ ਕਮਾਡੈਂਟ ਕਰਨਜੀਤ ਕੌਰ ਅਤੇ ਜਗਰਾਓ ਦੀ ਲੜਕੀ ਕੁਲਵੰਤ ਕੌਰ ਜੀਤੀ ਦੇ ਮਾਮਲੇ ਵੀ ਵਿਧਾਨ ਸਭਾ ‘ਚ ਉਠਾਏ।

ਮਾਣੂੰਕੇ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਸਵਰਗੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਯੋਗਦਾਨ ਦਾ ਵੀ ਜ਼ਿਕਰ ਕੀਤਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION