31.1 C
Delhi
Thursday, March 28, 2024
spot_img
spot_img

ਹਥਿਆਰਾਂ ਦੀ ‘ਸਮਗਲਿੰਗ’ ਕਰਨ ਵਾਲੇ ਵੱਡੇ ‘ਨੈਟਵਰਕ’ ਦਾ ਪਰਦਾਫ਼ਾਸ਼, 10 ਪਿਸਤੌਲਾਂ ਸਣੇ 5 ਗ੍ਰਿਫ਼ਤਾਰ: ਐਸ.ਐਸ.ਪੀ. ਨਵਜੋਤ ਸਿੰਘ ਮਾਹਲ

ਯੈੱਸ ਪੰਜਾਬ
ਹੁਸ਼ਿਆਰਪੁਰ, 30 ਅਗਸਤ, 2021:
ਮਾਨਯੋਗ ਸ਼੍ਰੀ ਦਿਨਕਰ ਗੁਪਤਾ ਡੀ.ਜੀ.ਪੀ ਸਾਹਿਬ ਪੰਜਾਬ ਦੁਆਰਾ ਗੈਂਗਸਟਰਾ ਦੇ ਖਿਲਾਫ ਚਲਾਈ ਗਈ ਮੁਹਿੰਮ ਅਧੀਨ ਸ਼੍ਰੀ ਨਵਜੋਤ ਸਿੰਘ ਮਾਹਲ ਪੀ.ਪੀ.ਐਸ ਐਸ.ਐਸ.ਪੀ ਸਾਹਿਬ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਸ਼ਿਆਰਪੁਰ ਪੁਲਿਸ ਵਲੋਂ ਅਸਲੇ ਦੀ ਸਮਗਲਿੰਗ ਕਰਨ ਵਾਲੇ ਗੈਂਗਸਟਰਾਂ ਦੀ ਨੈਟਵਰਕਿੰਗ ਨੂੰ ਤੋੜਨ ਵਿੱਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ।

ਇਸ ਮੁਹਿੰਮ ਤਹਿਤ ਸ਼੍ਰੀ ਤੁਸ਼ਾਰ ਗੁਪਤਾ ਸਹਾਇਕ ਕਪਤਾਨ ਪੁਲਿਸ ਸਬ-ਡਵੀਜਨ ਗੜ੍ਹਸ਼ੰਕਰ ਦੀ ਸੁਪਰਵੀਜ਼ਨ ਅਧੀਨ ਥਾਣਾ ਗੜ੍ਹਸ਼ੰਕਰ ਦੀ ਪੁਲਿਸ ਵਲੋਂ ਮਿਤੀ 26\07\21 ਨੂੰ ਦੋ ਸਕੂਟਰੀ ਪਰ ਸਵਾਰ ਵਿਅਕਤੀਆਂ ਸੁਖਪਾਲ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਮਾਡਲ ਟਾਊਨ ਆਨੰਦਪੁਰ ਸਾਹਿਬ ਜਿਲਾ ਰੂਪਨਗਰ ਅਤੇ ਅਮਰਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਬੁਰਜ ਥਾਣਾ ਆਨੰਦਪੁਰ ਸਾਹਿਬ ਜਿਲਾ ਰੂਪਨਗਰ ਹਾਲ ਵਾਸੀ ਨਿਊ ਸਨੀ ਇਨਕਲੇਵ ਮੋਹਾਲੀ ਨੂੰ ਕਾਬੂ ਕਰਕੇ ਉਹਨਾਂ ਪਾਸੋਂ 02 ਦੇਸੀ ਪਿਸਟਲ, 02 ਮੈਗਜ਼ੀਨ ਤੇ 6 ਰੌਂਦ ਜਿੰਦਾ ਬਰਾਮਦ ਕੀਤੇ, ਜਿਸ ਸਬੰਧੀ ਮੁੱਕਦਮਾ ਨੰ 115 ਮਿਤੀ 26.07.2021 ਅ:ਧ 25-54-59 ਆਰਮਜ ਐਕਟ ਦਰਜ ਰਜਿਸਟਰ ਕੀਤਾ ਗਿਆ ਸੀ।

ਜੋ ਇਸ ਸਬੰਧੀ ਅਸਲੇ ਦੀ ਸਮਗਲਿੰਗ ਦੀ ਚੇਨ ਨੂੰ ਤੋੜਨ ਲਈ ਇਹਨਾਂ ਦੋਸ਼ੀਆ ਪਾਸੋਂ ਅਸਲੇ ਦੀ ਖਰੀਦੋ ਫਰੋਖਤ ਸਬੰਧੀ ਪੁੱਛਗਿੱਛ ਕੀਤੀ ਤਾਂ ਮੁਹੰਮਦ ਸ਼ਮਸ਼ਾਦ ਅੰਸਾਰੀ ਪੁੱਤਰ ਮੁਹੰਮਦ ਅਹਿਸ਼ਾਦ ਅੰਸਾਰੀ ਵਾਸੀ ਮੇਰਠ ਨੂੰ ਮੇਰਠ (ਯੂ.ਪੀ) ਦਾ ਨਾਮ ਨਜਾਇਜ਼ ਅਸਲਾ ਦੀ ਤਸਕਰੀ ਕਰਨ ਸਬੰਧੀ ਸਾਹਮਣੇ ਆਇਆ।

ਜਿਸ ’ਤੇ ਸ਼੍ਰੀ ਰਵਿੰਦਰ ਪਾਲ ਸਿੰਘ ਸੰਧੂ ਪੀ.ਪੀ.ਐਸ ਐਸ.ਪੀ\ਇੰਨ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਸ਼੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ ਏ.ਐਸ.ਪੀ ਸਬ ਡਵੀਜਨ ਗੜ੍ਹਸ਼ੰਕਰ ਸਮੇਤ ਇੰਸਪੈਕਟਰ ਸ਼ਿਵ ਕੁਮਾਰ, ਇੰਚਾਰਜ ਸੀ.ਆਈ.ਏ ਸਟਾਫ ਦੀ ਟੀਮ ਵੱਲੋ ਮੁਹੰਮਦ ਸ਼ਮਸ਼ਾਦ ਅੰਸਾਰੀ ਪੁੱਤਰ ਮੁਹੰਮਦ ਅਹਿਸ਼ਾਦ ਅੰਸਾਰੀ ਵਾਸੀ ਮੇਰਠ ਨੂੰ ਮੇਰਠ (ਯੂ.ਪੀ) ਤਂੋ ਗਿ੍ਰਫਤਾਰ ਕਰਕੇ ਉਸ ਪਾਸੋਂ 5 ਪਿਸਟਲ 30 ਬੋਰ ਤੇ 10 ਜਿੰਦਾ ਰੌਂਦ 32 ਬੋਰ ਤੇ 5 ਸਪੇਅਰ ਮੈਗਜੀਨ ਬਰਾਮਦ ਕੀਤੇ।

ਮੁਹੰਮਦ ਸ਼ਮਸ਼ਾਦ ਦੀ ਪੁੱਛਗਿਛ ਤੇ ਅਸ਼ਵਨੀ ਕੁਮਾਰ ਉਰਫ ਸਰਪੰਚ ਪੁੱਤਰ ਸ਼ਾਮ ਲਾਲ ਵਾਸੀ ਖਿਦਰਪੁਰਾ ਥਾਣਾ ਪਿਹੋਵਾ ਜ਼ਿਲ੍ਹਾ ਕੁਰੂਕਸ਼ੇਤਰ ਅਤੇ ਮੁੱਹਮਦ ਆਸਿਫ ਪੁੱਤਰ ਜੁਮੀਨ ਅਹਿਮਦ ਵਾਸੀ ਸਾਹਿਬਵਾਲਾ ਜਿਲਾ ਗਾਜਿਆਬਾਦ ਦੇ ਨਾਮ ਸਾਹਮਣੇ ਆਇਆ, ਜਿਹਨਾਂ ਨੂੰ ਅੱਜ ਮਿਤੀ 30\07\21 ਨੂੰ ਗਿ੍ਰਫਤਾਰ ਕਰਕੇ, ਇਹਨਾਂ ਪਾਸੋਂ 01 ਸਕੋਡਾ ਕਾਰ ਨੰਬਰੀ ਯੂ.ਪੀ-14- -0906 , 2 ਪਿਸਟਲ 9, ਇੱਕ ਪਿਸਟਲ ਦੇਸੀ 30 ਬੋਰ ਸਮੇਤ 10 ਰੌਦ ਜਿੰਦਾ 30 ਬੋਰ ਬਰਾਮਦ ਕੀਤੇ ਗਏ।

ਅਸ਼ਵਨੀ ਕੁਮਾਰ ਉਰਫ ਸਰਪੰਚ ਦੀ ਪੁੱਛਗਿੱਛ ਤੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਇਹ 09 ਪਿਸਟਲ ਵੱਖ ਵੱਖ ਗੈਂਗਸਟਰਾਂ ਨੂੰ ਸਪਲਾਈ ਕਰ ਚੁੱਕਾ ਹੈ, ਜਿਹਨਾਂ ਦੀ ਭਾਲ ਜਾਰੀ ਹੈ।ਜੋ ਜਿਲਾ ਹੁਸ਼ਿਆਰਪੁਰ ਦੀ ਪੁਲਿਸ ਵਲੋਂ ਗੈਂਗਸਟਰਾਂ ਦੀ ਨੈਟਵਰਕਿੰਗ ਤੋੜਦੇ ਹੋਏ।ਇਸ ਸਾਲ ਮਿਤੀ 01\01\21 ਤੋਂ 29\07\21 ਤੱਕ ਉਕਤ ਮੁਕੱਦਮਾ ਤੋਂ ਇਲਾਵਾ 13 ਹੋਰ ਮੁਕਦਮੇ ਨਜਾਇਜ ਅਸਲੇ ਸਬੰਧੀ ਦਰਜ ਕੀਤੇ ਗਏ।ਜਿਹਨਾਂ ਵਿੱਚ 17 ਦੋਸ਼ੀ ਗਿ੍ਰਫਤਾਰ ਕੀਤੇ ਗਏ, 42 ਪਿਸਟਲ, 08 ਮੈਗਜ਼ੀਨ ਅਤੇ 184 ਕਾਰਤੂਸ ਬਰਾਮਦ ਕੀਤੇ ਗਏ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION