31.1 C
Delhi
Thursday, March 28, 2024
spot_img
spot_img

ਹਜ਼ੂਰ ਸਾਹਿਬ ਤੋ ਆਏ ਸ਼ਰਧਾਲੂਆਂ ਸਰਕਾਰ ਦੇ ਨਾਕਸ ਪ਼੍ਰਬੰਧਾਂ ਦੀ ਪੋਲ ਖੋਲ੍ਹੀ : ਢੀਂਡਸਾ, ਰਵੀਇੰਦਰ, ਬ਼੍ਰਹਮਪੁਰਾ

ਚੰਡੀਗ੍ਹੜ 30 ਅਪ਼੍ਰੈਲ, 2020 –

ਸ਼਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਮੈਬਰ ਰਾਜ ਸਭਾ, ਸ਼਼੍ਰੋਮਣੀ ਅਕਾਲ ਦਲ ਟਕਸਾਲੀ ਦੇ ਪ਼੍ਰਧਾਨ ਰਣਜੀਤ ਸਿੰਘ ਬ਼੍ਰਹਮਪੁਰਾ ਅਤੇ ਅਕਾਲੀ ਦਲ 1920 ਦੇ ਪ਼੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਵਿਧਾਨ ਸਭਾ ਨੇ ਸਾਂਝੇ ਬਿਆਨ ਚ ਕਰੋਨਾ ਦੇ ਇਲਾਜ ਸਬੰਧੀ ਸਰਕਾਰ ਦੇ ਨਾਕਸ ਪ਼੍ਰਬੰਧਾਂ ਦੀ ਪੋਲ ਖੋਲਦਿਆਂ ਕਿਹਾ ਕਿ ਹਜੂਰ ਸਾਹਿਬ ਤੋ ਪੰਜਾਬ ਆਏ ਸ਼ਰਧਾਲੂਆਂ ਲਈ ਕੋਈ ਢੁਕਵਾ ਪ਼੍ਰਬੰਧ ਨਹੀ ਕੀਤਾ ਗਿਆ।

ਉਨਾ ਸਰਕਾਰ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਇਨਾ ਦਾ ਸਹੀ ਇਲਾਜ ਨਾ ਹੋਇਆ ਤਾਂ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨਾ ਦੋਸ਼ ਲਾਇਆ ਸਰਕਾਰ ਤੇ ਬਾਦਲ ਦਲ ਕਰੋਨਾ ਤੇ ਰਾਜਨੀਤੀ ਖੇਡ ਰਹੇ ਹਨ ।ਉਨਾ ਬਠਿੰਡਾਂ,ਫਿਰੋਜਪੁਰ ਦੇ ਹਵਾਲੇ ਨਾਲ ਕਿਹਾ ਕਿ ਸ਼ਰਧਾਲੂਆਂ ਦੇ ਇਲਾਜ ਦਾ ਸਹੀ ਪ਼੍ਰਬੰਧ ਨਹੀ ਹੋ ਰਿਹਾ । ਸਾਫ ਸਫਾਈ ਦੀ ਬੁਰੀ ਹਾਲਤ ਹੈ ।

ਐਬੂਲੈਸ ਦੀ ਵੀ ਬੇਹੱਦ ਮਾੜੀ ਹਾਲਤ ਪਾਈ ਗਈ ਹੈ। ਇਸ ਤੋ ਪ਼੍ਰਤੀਤ ਹੁੰਦਾ ਹੈ ਕਿ ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਸਮਝਿਆਂ ਜਾ ਰਿਹਾ ਹੈ। ਉਕਤ ਆਗੂਆਂ ਪੰਜਾਬ ਸਰਕਾਰ ਨੂੰ ਸਿਹਤ ਨੀਤੀ ਬਣਾਉਣ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਪਿੰਡਾਂ ਦੇ ਸਰਕਾਰੀ ਹਸਪਤਾਲਾਂ , ਡਿਸਪੈਨਸਰੀਆਂ ਨੂੰ ਅਤਿ-ਆਧੂਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇ ਤਾਂ ਜੋ ਕਰੋਨਾ ਵਰਗੀ ਗੰਭੀਰ ਤੇ ਹੋਰ ਬਿਮਾਰੀਆਂ ਦਾ ਇਲਾਜ ਤੁਰੰਤ ਸਥਾਨਕ ਪੱਧਰ ਤੇ ਹੀ ਕੀਤਾ ਜਾ ਸਕੇ।

ਉਨਾ ਮੁਤਾਬਕ ਰੋਟੀ, ਕੱਪੜਾ ਅਤੇ ਮਕਾਨ ਤੋ ਬਾਅਦ ਸਿਹਤ ਤੇ ਸਿੱਖਿਆ ਮਨੁੱਖ ਦੀਆਂ ਬੁਨਿਆਦੀ ਲੋੜਾਂ ਹਨ । ਉਕਤ ਪੰਜਾਂ ਉੱਪਰ ਹੀ ਬਜ਼ਟ ਜਾਂ ਕੁੱਲ ਘਰੇਲੂ ਉਤਪਾਦਨ ਦਾ ਵੱਧ ਤੋ ਵੱਧ ਹਿੱਸਾ ਖਰਚਿਆਂ ਜਾਣਾ ਚਾਹੀਦਾ ਹੈ ਪਰ ਅਫਸੋਸ ਅਜਿਹਾ ਨਹੀ ਹੋ ਰਿਹਾ । ਇਸ ਵੇਲੇ 80 ਫੀਸਦੀ ਅਬਾਦੀ ਪਿੰਡਾਂ ਵਿੱਚ ਹੈ ਪਰ ਸਿਹਤ ਸਹੂਲਤਾਂ ਕਰੀਬ ਜ਼ੀਰੋ ਮਾਤਰ ਹਨ।

ਸਾਰੀਆਂ ਸਿਹਤ ਸਹੂਲਤਾਂ ਦੇ ਵੱਡੇ ਹਸਪਤਾਲ ਸ਼ਹਿਰਾਂ ਵਿੱਚ ਹਨ । ਆਧੂਨਿਕ ਸਹੂਲਤਾਂ ਪ਼੍ਰਾਪਤ ਪ਼੍ਰਾਈਵੇਟ ਹਸਪਤਾਲ ਸ਼ਹਿਰਾਂ ਵਿੱਚ ਹਨ ਪਰ ਇਹ ਗੰਭੀਰ ਚਿੰਤਾਂ ਦਾ ਵਿਸ਼ਾ ਹੈ ਕਿ ਇਨਾ ਦੇ ਮਾਲਕਾਂ ਤੇ ਮਾਹਰ ਡਾਕਟਰਾਂ ਕਰੋਨਾ ਆਉਣ ਤੇ ਪਾਸਾ ਵੱਟ ਲਿਆ ਹੈ। ਪ਼੍ਰਾਈਵੇਟ ਹਸਪਤਾਲਾਂ ਦੇ ਡਾਕਟਰ ਸਿਵਲ ਸੁਸਾਇਟੀ ਦੇ ਲੋਕਾਂ ਦੀ ਮਦਦ ਕਰਨ ਦੀ ਥਾਂ ਘਰਾਂ ਵਿੱਚ ਬੈਠ ਗਏ ਹਨ ਤੇ ਹਸਪਤਾਲਾਂ ਨੂੰ ਜੂਨੀਅਰ ਸਟਾਫ ਹਵਾਲੇ ਕਰ ਦਿੱਤਾ ਹੈ। ਹੈਰਾਨਗੀ ਇਹ ਵੀ ਹੈ ਕਿ ਆਮ ਇਲਾਜ ਵੀ ਉਹ ਕਰਨ ਤੋ ਝਿਜਕ ਰਹੇ ਹਨ। ਪਿੰਡਾਂ ਦੇ ਗਰੀਬ ਲੋਕ ਆਰ ਐਮ ਪੀ ਡਾਕਟਰਾਂ ਦੇ ਇਲਾਜ ਦੇ ਨਿਰਭਰ ਹਨ ।

ਜੇਕਰ ਆਰ ਐਮ ਪੀ ਪਿੰਡਾਂ ਵਿੱਚ ਨਾ ਹੋਣ ਤਾਂ ਸਰੱਹਦੀ ਖੇਤਰਾਂ ਅਤੇ ਸ਼ਹਿਰਾਂ ਤੋ ਦੂਰ ਵਸਦੇ ਪਿੰਡਾਂ ਦੇ ਲੋਕਾਂ ਦਾ ਰੱਬ ਰਾਖਾ ਹੈ। ਹੁਣ ਤਾਂ ਕਰੋਨਾ ਹੈ ਪਰ ਆਮ ਹਲਾਤਾਂ ਵਿੱਚ ਵੀ ਪੇਂਡੂ ਅਬਾਦੀ ਆਰ ਐਮ ਪੀ ਆਸਰੇ ਹੀ ਹੈ। ਔਖੀ ਵੇਲੇ ਗਰਭਵਤੀ ਔਰਤਾਂ ਨੂੰ ਜਨੇਪੇ ਲਈ ਸ਼ਹਿਰਾਂ ਵਿੱਚ ਆਉਣਾ ਪੈਦਾ ਹੈ। ਕਰੋਨਾ ਤਾਂ ਅੱਜ ਆਇਆ ਹੈ ਪਰ 70 ਸਾਲ ਦੀ ਅਜ਼ਾਦੀ ਚ ਸਿਹਤ ਸਹੂਲਤਾਂ ਤੋ ਪੇਂਡੂ ਅਬਾਦੀ ਇਲਾਜ ਪੱਖੋ ਅਧੂਰੀ ਹੈ।

ਸੁਖਦੇਵ ਸਿੰਘ ਢੀਡਸਾ, ਰਣਜੀਤ ਸਿੰਘ ਬ਼੍ਰਹਮਪੁਰਾ ਤੇ ਰਵੀਇੰਦਰ ਸਿੰਘ ਦੋਸ਼ ਲਾਇਆ ਕਿ ਸਿਹਤ ਤੇ ਸਿੱਖਿਆ ਸੇਵਾਵਾਂ ਦਾ ਬਿੱਲਕੁਲ ਵਪਾਰੀ ਕਰਨ ਹੋ ਚੁੱਕਾ ਹੈ ਪਰ ਔਖੀ ਵੇਲੇ ਸਰਕਾਰੀ ਹਸਪਤਾਲਾਂ ਤੋ ਸਿਵਾਏ ਕੋਈ ਬਾਂਹ ਨਹੀ ਫੜਦਾ । ਇਸ ਲਈ ਠੋਸ ਸਿਹਤ ਨੀਤੀ ਪੇਡੂ ਖੇਤਰਾਂ ਲਈ ਬਣਨੀ ਚਾਹੀਦੀ ਹੈ। ਕਰੋਨਾ ਦੀ ਬਿਮਾਰੀ ਇਕ ਦਿਨ ਚ ਖਤਮ ਹੋਣ ਵਾਲੀ ਨਹੀ ।

ਇਸ ਲਈ ਸਰਕਾਰ ਹੁਣ ਤੋ ਹੀ ਦਿਹਾਤੀ ਖੇਤਰਾਂ ਦੀਆਂ ਸਿਹਤ ਸੇਵਾਵਾਂ ਵੱਲ ਵਿਸ਼ੇਸ ਧਿਆਨ ਦੇਵੇ ਅਤੇ ਪਿਡਾਂ ਦੇ ਨੌਜੁਆਨਾਂ ਦੀ ਐਮਰਜੈਂਸੀ ਸੇਵਾ ਲਈ ਭਰਤੀ ਕਰੇ, ਹਾਈ ਤੇ ਪ਼੍ਰਾਇਮਰੀ ਸਕੂਲਾਂ ਵਿੱਚ ਆਈਸੋਲੇਸ਼ਨ ਵਾਰਡ ਤਿਆਰ ਕਰਨ ਲਈ ਸਰਵੇਖਣ ਕਰੇ ।

ਉਕਤ ਆਗੂਆਂ ਨੇ ਕੌਮਾਂਤਰੀ , ਕੌਮੀ ਅਤੇ ਸੂਬਾਈ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ ਕਿ ਇਸ ਕਰੋਨਾ ਦੀ ਚੁਨੌਤੀ ਨੂੰ ਗਭੀਰਤਾਂ ਨਾਲ ਲਿਆ ਜਾਵੇ ਅਤੇ ਸੇਵਾ ਮੁਕਤ ਸਿਹਤ ਵਿਭਾਗ ਦੇ ਕਰਮਚਾਰੀਆਂ ,ਐਨ ਸੀ ਸੀ , ਐਨ ਐਸ ਐਸ ਨੂੰ ਮੁਢੱਲੀ ਸਖਲਾਈ ਦੇ ਕੇ ਤਿਆਰ-ਬਰ-ਤਿਆਰ ਰੱਖਿਆ ਜਾਵੇ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION