31.1 C
Delhi
Saturday, April 20, 2024
spot_img
spot_img

ਸੱਭਿਆਚਾਰਕ ਗਤੀਵਿਧੀਆਂ ‘ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮਿਲੇਗਾ ਵਜੀਫਾ ਅਤੇ ਫੀਸ ਕੀਤੀ ਜਾਵੇਗੀ ਮੁਆਫ: ਚੰਨੀ

ਪਟਿਆਲਾ, 23 ਅਕਤੂਬਰ, 2019:
ਪੰਜਾਬ ਦੇ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਤੇ ਰੋਜਗਾਰ ਜਨਰੇਸ਼ਨ ਮੰਤਰੀ ਸ਼੍ਰੀ ਚਰਨਜੀਤ ਚੰਨੀ ਨੇ ਐਲਾਨ ਕੀਤਾ ਕਿ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਪਹਿਲੇ ਸਥਾਨ ‘ਤੇ ਆਏ ਵਿਦਿਆਰਥੀਆਂ ਨੂੰ ਸਕਾਲਰਸ਼ਿੱਪ ਦਿੱਤੀ ਜਾਵੇਗੀ।

ਸ. ਚੰਨੀ ਅੱਜ ਸ਼ਾਮ ਇੱਥੇ ਹਰਪਾਲ ਟਿਵਾਣਾ ਆਡਿਟੋਰੀਅਮ ਵਿੱਚ ਆਯੋਜਿਤ ਕੀਤੇ ਗਏ ਪੰਜਾਬ ਰਾਜ ਅੰਤਰ ਬਹੁਤਕਨੀਕੀ ਕਾਲਜ ਯੁਵਕ ਮੇਲੇ ਦੇ ਸਮਾਪਤੀ ਸਮਾਰੋਹ ਵਿੱਚ ਪੁੱਜੇ ਹੋਏ ਸਨ, ਇਸ ਮੌਕੇ ਉਨ੍ਹਾਂ ਨੇ ਚੰਗਾ ਪ੍ਰਦਰਸ਼ਣ ਕਰਨ ਵਾਲਿਆਂ ਦੀ ਫੀਸ ਮੁਆਫੀ ਦੀ ਸ਼ੁਰੂਆਤ ਕਰਨ ਦਾ ਐਲਾਨ ਵੀ ਕੀਤਾ।

ਕੈਬਨਿਟ ਮੰਤਰੀ ਨੇ ਤਕਨੀਕੀ ਵਿਭਾਗ ਸੰਸਥਾਵਾਂ ‘ਚ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਖਰੜ ਦੇ ਖੂਨੀਮਾਜਰਾ ਸਥਿਤ ਪਾਲੀਟੈਕਨਿਕ ਕਾਲਜ ਵਿੱਚ 10 ਕਰੋੜ ਰੁਪਏ ਦੀ ਲਾਗਤ ਨਾਲ ਆਡਿਟੋਰੀਅਮ ਬਨਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਵਿਸ਼ੇਸ਼ ਆਡਿਟੋਰੀਅਮ ਤਕਨੀਕੀ ਸਿਖਿਆ ਸੰਸਥਾਵਾਂ ਦੇ ਲਈ ਹੋਵੇਗਾ ਜਿਥੇ ਰਾਜ ਪੱਧਰੀ ਸੱਭਿਆਚਾਰਕ ਪ੍ਰੋਗਰਾਮ ਕੀਤੇ ਜਾਣਗੇ।

ਸ਼੍ਰੀ ਗੁਰ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਵਸ ਨੂੰ ਸਮਰਪਿਤ ਇਸ ਮੇਲੇ ਵਿੱਚ ਉਹਨਾਂ ਕਿਹਾ ਕਿ ਇਥੇ ਕਈ ਮੁਕਾਬਲੇ ਹੋਏ ਹਨ ਜਦਕਿ ਪੰਜਾਬ ਭਰ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਹੇਠ ਗੁਰ ਨਾਨਕ ਨਾਮਲੇਵਾ ਸੰਗਤ ਦੇ ਲਈ ਕਈ ਸਮਾਗਮ ਕੀਤੇ ਜਾ ਰਹੇ ਹਨ।

ਸ਼੍ਰੀ ਚੰਨੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰ ਬੱਚਾ ਇਹ ਮਹਿਸੂਸ ਕਰੇ ਕਿ ਉਸਨੇ ਸਕੂਲ ਵਿੱਚ ਖੇਡਾਂ ਜਾਂ ਸੱਭਿਆਚਾਰਕ ਗਤੀਵਿਧੀਆਂ ਵਿੱਚ ਕਿਉਂ ਨਹੀਂ ਭਾਗ ਲਿਆ? ਉਹਨਾਂ ਕਿਹਾ ਕਿ ਗਿੱਧਾ ਅਤੇ ਭੰਗੜਾ ਇੱਕ ਕੁਦਰਤੀ ਇਲਾਜ ਥੈਰੇਪੀ ਹੈ ਜੋ ਹਰ ਕਿਸੀ ਨੂੰ ਤੰਦਰੁਸਤ ਕਰ ਦਿੰਦੀ ਹੈ।

ਸ਼੍ਰੀ ਚੰਨੀ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਆਪਣੇ ਸਮੇਂ ਦੀਆਂ ਬੋਲੀਆਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਹਰ ਕਾਲਜ ਵਿੱਚ ਖੇਲ ਤੇ ਸੱਭਿਆਚਕਾਰਕ ਗਤੀਵਿਧੀਆਂ ਆਯੋਜਿਤ ਹੋਣੀਆਂ ਚਾਹੀਦੀਆਂ ਹਨ, ਧੰਨ ਦੀ ਕਮੀ ਨਹੀਂ ਹੋਵੇਗੀ।

ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸ਼੍ਰੀ ਗੁਰ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਵਸ ‘ਤੇ ਆਯੋਜਿਤ ਹੋਣੇ ਵਾਲੇ ਸਾਰੇ ਪ੍ਰੋਗਰਾਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਵਿੱਚ ਕਰਵਾਉਣ ਦੇ ਲਈ ਪੱਤਰ ਉਹਨਾਂ ਨੂੰ ਸੌਂਪ ਦਿੱਤਾ ਹੈ, ਲੇਕਿਨ ਸੁਖਬੀਰ ਬਾਦਲ ਤੇ ਬੀਬੀ ਜਾਗੀਰ ਕੌਰ ਦੀ ਤਰਕ ਹੀਨ ਰਾਜਨੀਤੀਕ ਚਾਲਾਂ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ ਸਮਾਗਮ ਕਰਨ ਜਾ ਰਹੀ ਹੈ।

ਕੈਬਨਿਟ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਨੂੰ ਵੀ ਆੜੇ ਹੱਥੀ ਲੈਂਦਿਆਂ ਕਿਹਾ ਕਿ ਇਹਨਾਂ ਸਮਾਗਮਾਂ ‘ਤੇ ਕੇਂਦਰ ਸਰਕਾਰ ਦਾ ਵਿਵਾਹਰ ਵੀ ਠੀਕ ਨਹੀਂ ਹੈ। ਪੰਜਾਬ ਸਰਕਾਰ ਤਿੰਨ ਮਹੀਨੇ ਤੋਂ ਯਤਨ ਕਰ ਰਹੀ ਹੈ ਕਿ ਸਰਕਾਰ ਦੇ ਮੰਤਰੀ, ਵਿਧਾਇਕ ਤੇ ਪੱਤਰਕਾਰ ਸ਼੍ਰੀ ਨਨਕਾਣਾ ਸਾਹਿਬ ਪਹਿਲਾਂ ਜਾ ਕੇ ਮੱਥਾ ਟੇਕਣ, ਲੇਕਿਨ ਕੇਂਦਰ ਸਰਕਾਰ ਨੇ ਹੁਣ ਤੱਕ ਪੰਜਾਬ ਸਰਕਾਰ ਨੂੰ ਸ਼੍ਰੀ ਨਨਕਾਣਾ ਸਾਹਿਬ ਵਿੱਚ ਜਾ ਕੇ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਉਣ ਦੀ ਸਹਿਮਤੀ ਨਹੀਂ ਦਿੱਤੀ।

ਸ਼੍ਰੀ ਚੰਨੀ ਨੇ ਸਵਾਲ ਕਿਤਾ ਕਿ ਇਸ ਤਰ੍ਹਾਂ ਲਗਦਾ ਹੈ ਕਿ ਕੇਂਦਰ ਸਰਕਾਰ ਸੂਬਾ ਸਰਕਾਰ ਨੂੰ ਅੱਤਵਾਦੀ ਸਮਝ ਰਹੀ ਹੈ ਅਤੇ ਸਹਿਯੋਗ ਨਹੀਂ ਕਰ ਰਹੀ, ਜਦਕਿ ਇਹ ਪੰਜਾਬ ਸਰਕਾਰ ਤੇ ਗੁਰ ਨਾਨਕ ਨਾਮਲੇਵਾ ਸੰਗਤ ਦਾ ਹੱਕ ਹੈ। ਸ਼ਤਾਬਦੀ ਸਮਾਗਮਾਂ ਵਿੱਚ ਭਾਗ ਲੈਣ ਵਾਲੀ ਸੰਗਤ ਬਾਰੇ ਉਨ੍ਹਾਂ ਕਿਹਾ ਕਿ 100 ਤਰ੍ਹਾਂ ਦੇ ਲੰਗਰ ਲਗਾਏ ਜਾ ਰਹੇ ਹਨ ਅਤੇ 52 ਏਕੜ ਵਿੱਚ ਟੈਂਟ ਸਿਟੀ ਬਣਾਈ ਗਈ ਹੈ, ਸੰਗਤ ਦੇ ਲਈ ਬੱਸਾਂ, ਟਰੇਨਾਂ ਆਦਿ ਹਰ ਪ੍ਰਕਾਰ ਦੀ ਸੁਵਿਧਾ ਕੀਤੀ ਗਈ ਹੈ, ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਪੰਜਾਬ ਸਰਕਾਰ ਅੰਤਰ ਬਹੁਤਕਨੀਕੀ ਕਾਲਜ ਯੁਵਕ ਮੇਲੇ ਵਿੱਚ 32 ਕਾਲਜਾਂ ਦੇ 700 ਵਿਦਿਆਰਥੀਆਂ ਨੇ ਭਾਗ ਲਿਆ ਹੈ। ਯੂਵਕ ਮੇਲੇ ਵਿੱਚ ਸ਼ਬਦ ਗਾਇਨ, ਲੇਖ ਰਚਨਾ, ਗਿੱਧਾ, ਭੰਗੜਾ, ਪੋਸਟਰ ਮੇਕਿੰਗ, ਕੋਰੀਓਗ੍ਰਾਫੀ, ਸੋਲੋ ਡਾਂਸ, ਲੋਕ ਗੀਤ ਆਦਿ ਕਰਵਾਏ ਗਏ। ਜੇਤੂ ਟੀਮਾਂ ਲਈ ਸਾਰੇ ਬਹੁਤਕਨੀਕੀ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ। ਇਸ ਮੌਕੇ ਲੋਕ ਕਲਾਕਾਰ ਸਤਿੰਦਰ ਸੱਤੀ ਤੇ ਮੁੰਡੇ ਸ਼ਹਿਰ ਪਟਿਆਲਾ ਨਾਲ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਹਰਦੀਪ ਗਿੱਲ ਨੂੰ ਵੀ ਦਰਸ਼ਕਾਂ ਨੇ ਖੂਬ ਸਹਿਰਾਇਆ।

ਇਸ ਮੌਕੇ ਲੋਕ ਕਲਾਕਾਰ ਬਾਈ ਸੁਰਜੀਤ ਸਿੰਘ, ਪੀ.ਟੀ.ਆਈ.ਐਸ. ਬਾਡੀ ਦੇ ਸਰਪ੍ਰਸਤ ਤੇ ਤਕਨੀਕੀ ਸਿਖਿਆ ਵਿਭਾਗ ਦੇ ਨਿਰਦੇਸ਼ਕ ਸ਼੍ਰੀ ਮੋਹਨਬੀਰ ਸਿੰਘ ਸਿੱਧੂ, ਮੈਡਮ ਹਰਪ੍ਰੀਤ ਕੌਰ, ਪ੍ਰਿੰਸੀਪਲ ਯਾਦਵਿੰਦਰ ਸਿੰਘ, ਡਾ. ਸਰਬਮੋਹਨ ਸਿੰਘ, ਪ੍ਰੋ: ਨਰਿੰਦਰ ਸਿੰਘ ਢੀਡਸਾ, ਪ੍ਰੋ: ਗੁਰਬਖਸ਼ੀਸ਼ ਸਿੰਘ ਅੰਟਾਲ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਪਾਲੀਟੇਕਨਿਕ ਕਾਲਜਾਂ ਦੇ ਪ੍ਰਿੰਸੀਪਲ, ਅਧਿਆਪਕ ਤੇ ਵਿਦਿਆਰਥੀ ਵੀ ਹਾਜਰ ਸਨ।

ਇਸ ਨੂੰ ਵੀ ਪੜ੍ਹੋ:
‘ਖ਼ਾਲਸਾ ਏਡ’ ਦੇ ਰਵੀ ਸਿੰਘ ਅਤੇ ‘ਸਿੱਖ ਰਿਲੀਫ਼’ ਦੇ ਬਲਬੀਰ ਸਿੰਘ ਬੈਂਸ ਨੂੰ ਭਾਈ ਘਨਈਆ ਅਵਾਰਡ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ   – ਇੱਥੇ ਕਲਿੱਕ ਕਰੋ

Ravi Singh Balbir Singh Bains

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION