35.1 C
Delhi
Friday, March 29, 2024
spot_img
spot_img

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇੇ ਦਿਹਾਤੀ ਮਜ਼ਦੂਰ ਸਭਾ ਨੇ ਜਲੰਧਰ ਵਿੱਚ ਕੀਤਾ ਡੀਜ਼ਲ, ਪੈਟਰੋਲ ਕੀਮਤਾਂ ਵਿੱਚ ਵਾਧੇ ਖਿਲਾਫ਼ ਪ੍ਰਦਰਸ਼ਨ

ਯੈੱਸ ਪੰਜਾਬ
ਜਲੰਧਰ ; 8 ਜੁਲਾਈ, 2021:
ਡੀਜਲ-ਪਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੀਤੇ ਜਾ ਰਹੇ ਲਗਾਤਾਰ ਅਸਹਿ ਵਾਧੇ ਖਿਲਾਫ, ‘ਸੰਯੁਕਤ ਕਿਸਾਨ ਮੋਰਚਾ’ ਦੇ ਸੱਦੇ ’ਤੇ ਬੀਐਮਸੀ ਚੌਕ ਜਲੰਧਰ ਵਿਚ ਸੈਂਕੜੇ ਸਾਥੀਆਂ ਨੇ 10 ਵਜੇ ਤੋ12 ਵਜੇ ਤੱਕ ਟਰੈਕਟਰ, ਕਾਰਾਂ, ਜੀਪਾਂ, ਮੋਟਰਸਾਈਕਲ ਆਦਿ ਖੜ੍ਹੇ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਔਰਤਾਂ ਵੱਲੋਂ ਖਾਲੀ ਗੈਸ ਸਿਲੰਡਰ ਲੈ ਕੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ।

ਇਹ ਜਾਣਕਾਰੀ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਪ੍ਰੈਸ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਜਾਰੀ ਕੀਤੇ ਪ੍ਰੈਸ ਬਿਆਨ ਰਾਹੀਂ ਦਿੱਤੀ।

ਬੀਐਮਸੀ ਚੌਕ ਵਿਚ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਪਰਗਟ ਸਿੰਘ ਜਾਮਾਰਾਏ, ਮੱਖਣ ਪੱਲ੍ਹਣ ਸਰਪੰਚ ਜੰਡਿਆਲਾ ਮੰਜਕੀ, ਕੁਲਵਿੰਦਰ ਸਿੰਘ ਮੁਛਿਆਣਾ (ਬੀ.ਕੇ.ਯੂ.), ਗੁਰਜੀਤ ਸਿੰਘ ਕਾਹਲੋਂ ਐਡਵੋਕੇਟ, ਧਰਮਿੰਦਰ ਜਨਰਲ ਸਕੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਰਜਿੰਦਰ ਮੰਡ ਐਡਵੋਕੇਟ, ਸਰਬਜੀਤ ਕੌਰ ਮਾਨ, ਪਰਮਜੀਤ ਸਿੰਘ ਰਾਏਪੁਰ, ਕੁਲਦੀਪ ਸਿੰਘ ਸਰਪੰਚ ਵੈਂਢਲ, ਨਈਮ ਖਾਨ ਐਡਵੋਕੇਟ, ਗਾਇਕ ਮੰਗੀ ਮਾਹਲ, ਪ੍ਰੀਤ ਦਾਹੀਆ, ਬਲਵਿੰਦਰ ਦਿਲਦਾਰ, ਸੁਨੀਤਾ ਨੂਰਪੁਰੀ ਆਦਿ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਅਤੇ ਸੂਬਾਈ ਸਰਕਾਰਾਂ ਨੇ ਪਟਰੋਲ, ਡੀਜਲ ਅਤੇ ਗੈਸ ਦੀਆ ਕੀਮਤਾਂ ਨੂੰ ਕਮਾਈ ਦਾ ਇੱਕੋ ਇੱਕ ਸਾਧਨ ਬਣਾ ਲਿਆ ਹੈ ਇਸ ਦੀਆਂ ਕੀਮਤਾਂ ਵਿਚ ਬੇਬਹਾ ਵਾਧੇ ਰਾਹੀਂ ਲੋਕਾਂ ਦੀਆਂ ਜੇਬਾਂ ’ਤੇ ਡਾਕੇ ਮਾਰ ਕੇ ਲੋਕਾਂ ਦਾ ਜੀਵਨ ਦੁੱਭਰ ਕਰ ਦਿੱਤਾ ਹੈ।

ਖੇਤੀ ਦੇ ਲਾਗਤ ਖਰਚੇ ਵੱਧ ਰਹੇ ਹਨ ਅਤੇ ਮਹਿੰਗਾਈ ਅਸਮਾਨ ਛੂਹ ਰਹੀ ਹੈ। ਕਿਸਾਨ, ਮਜ਼ਦੂਰ ਆਗੂਆਂ ਨੇ ਕਿਹਾ ਕਿ ਲੋਕਾਂ ਦੀ ਆਮਦਨ ਲਗਾਤਾਰ ਘੱਟ ਰਹੀ ਹੈ ਅਤੇ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨਾਲ ਕਰਪੋਰੇਟ ਘਰਾਣਿਆਂ ਦੀ ਜਾਇਦਾਦ ਅਮਰ ਵੇਲ ਵਾਂਗ ਵੱਧ ਰਹੀ ਹੈ।

ਉਪਰੋਕਤ ਆਗੂਆਂ ਨੇ ਮੋਦੀ ਸਰਕਾਰ ਤੋਂ ਪਟਰੋਲੀਅਮ ਵਸਤਾਂ ਉਪਰ ਲਾਏ ਲੋਟੂ ਟੈਕਸ ਹਟਾਉਣ ਅਤੇ ਕਿਸਾਨਾਂ ਅਤੇ ਟਰਾਂਸਪੋਰਟ ਲਈ ਅੱਧੇ ਰੇਟ ’ਤੇ ਡੀਜਲ ਮਹੱਈਆ ਕਰਨ ਦੀ ਮੰਗ ਕਰਦਿਆਂ ਮੋਦੀ ਅਤੇ ਸੂਬਾਈ ਸਰਕਾਰਾਂ ਨੂੰ ਚਤਾਵਨੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਨੇ ਪਟਰੋਲੀਅਮ ਵਸਤਾਂ ਦੇ ਰੇਟ ਘੱਟ ਨਾ ਕੀਤੇ ਤਾਂ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਅਤੇ ਭਾਰੀ ਰਾਜਨੀਤਕ ਕੀਮਤ ਚੁਕਾਉਣ ਲਈ ਤਿਆਰ ਰਹਿਣ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION