ਯੈੱਸ ਪੰਜਾਬ
ਨਵੀ ਦਿੱਲੀ, 15 ਦਸਬੰਰ, 2021 –
ਸ੍ਰੌਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਦੀ ਅੱਜ ਕੜਕੜਡੂੰਮਾ ਅਦਾਲਤ ਦਿੱਲੀ ਪੇਸ਼ੀ ਹੋਈ ਪਰ ਪਹਿਲਾ ਦੀ ਤਰਾ ਤਾਰੀਕ ਦਰ ਤਾਰੀਕ ਅੱਜ ਫਿਰ ਅਗਲੀ ਸੁਣਵਾਈ 14 ਜਨਵਰੀ 2022 ਨਵੇ ਸਾਲ ਤੇ ਪਾ ਦਿੱਤੀ ਪੀਰਮੁਹੰਮਦ ਦੇ ਸੀਨੀਅਰ ਐਡਵੋਕੇਟ ਸ੍ ਗੁਰਬਖਸ਼ ਸਿੰਘ ਅਤੇ ਐਡਵੋਕੇਟ ਦਲੀਪ ਸਿੰਘ ਕੋਰਟ ਪੇਸ ਹੋਏ ।
ਜੱਜ ਸ੍ਰੀ ਪੀ ਅਰਨੇਜਾ ਨੂੰ ਕਿਹਾ ਕਿ 8 ਸਾਲ ਹੋ ਗਏ ਨੇ ਕੇਸ ਦਾ ਜਲਦੀ ਨਿਪਟਾਰਾ ਕੀਤਾ ਜਾਵੇ ਪਰ ਜੱਜ ਨੇ ਫਾਈਲ ਦੇ ਕੁਝ ਵਰਕੇ ਪਲਟਿਆ ਸਰਕਾਰੀ ਵਕੀਲ ਨਾਲ ਕੇਸ ਸਬੰਧੀ ਗੱਲਬਾਤ ਕਰਕੇ ਵਕੀਲਾ ਨੂੰ ਕਿਹਾ ਕਿ ਉਹ ਆਪਣੇ ਮੁਅੱਕਲ ਦੇ ਹੋਰ ਵਿੱਚ ਕਹਿਣਾ ਚਾਹੁੰਦੇ ਹੋ ਉਹ ਲਿਖਤੀ ਦੇ ਦਿਉ ਐਡਵੋਕੇਟ ਗੁਰਬਖਸ਼ ਸਿੰਘ ਨੇ ਕਿਹਾ ਕਿ ਇਸ ਕੇਸ ਵਿੱਚ 353 ਆਈ ਪੀ ਸੀ ਦੀ ਧਾਰਾ ਗਲਤ ਲਗਾਈ ਗਈ ਹੈ ਜਿਸ ਤੇ ਲੰਮੀ ਬਹਿਸ ਦੌਰਾਨ ਸਰਕਾਰੀ ਵਕੀਲ ਨੇ ਆਪਣੀਆ ਦਲੀਲਾ ਲੱਗੀ ਧਾਰਾ ਨੂੰ ਜਾਇਜ ਠਹਿਰਾਉਣ ਲਈ ਪੇਸ ਕੀਤੀਆ ।
ਅਗਲੀ ਸੁਣਵਾਈ 14 ਜਨਵਰੀ 2022 ਨੂੰ ਹੋਵੇਗੀ । ਇਥੇ ਵਰਣਨਯੋਗ ਹੈ ਕਿ ਨਵੰਬਰ 1984 ਸਿੱਖ ਨਸਲਕੁਸ਼ੀ ਦਾ ਇਨਸਾਫ ਲੈਣ ਲਈ 29 ਅਪ੍ਰੈਲ 2013 ਨੂੰ ਅਦਾਲਤ ਵਿੱਚ ਪੀੜਤ ਪਰਿਵਾਰ ਗਏ ਸੀ ਪਰ ਜਦ ਇੰਨਸਾਫ ਨਹੀਂ ਹੋਇਆ ਤੇ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਤਾ ਉਸ ਵਕਤ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦਿਆ ਜੋ ਜੁੱਤੀ ਚੈਬਰ ਵਿੱਚ ਸੁੱਟੀ ਸੀ ਉਸ ਕਰਕੇ ਕਰਨੈਲ ਸਿੰਘ ਪੀਰਮੁਹੰਮਦ ਨੂੰ ਦੋਸ਼ੀ ਬਣ ਕੇ ਤਿਹਾੜ ਜੇਲ ਭੇਜ ਦਿੱਤਾ ਸੀ ਔਰ ਜੋ ਦੋਸ਼ੀ ਸੱਜਣ ਕੁਮਾਰ ਸੀ ਉਸ ਨੂੰ ਬਾਇੱਜ਼ਤ ਬਰੀ ਕਰਕੇ ਘਰ ਭੇਜ ਦਿਤਾ ਗਿਆ ਸੀ ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ