35.1 C
Delhi
Thursday, April 25, 2024
spot_img
spot_img

ਸੰਨੀ ਦਿਓਲ ਅਤੇ ਕਿਰਨ ਖ਼ੇਰ ਨੇ ਜੋਸ਼ੀ ਫ਼ਾਊਂਡੇਸ਼ਨ ਵੱਲੋਂ ਪੰਜਾਬ ਦੇ ਪੱਤਰਕਾਰਾਂ ਨੂੰ ਦਿੱਤੇ ਮੀਡੀਆ ਐਵਾਰਡ

ਚੰਡੀਗੜ੍ਹ, 22 ਅਕਤੂਬਰ, 2019:

ਜੋਸ਼ੀ ਫਾਊਂਡੇਸ਼ਨ ਨੇ ਮੀਡੀਆ ਦੇ ਖੇਤਰ ਵਿਚ ਰਾਜ ਪੱਧਰੀ ਪੁਰਸਕਾਰ ਦੇਣ ਦੀ ਰਵਾਇਤ ਸ਼ੁਰੂ ਕਰਦਿਆਂ ਅੱਜ ਪੰਜਾਬ ਦਾ ਪਹਿਲਾ ਪੁਰਸਕਾਰ ਸਮਾਗਮ ਕੀਤਾ, ਜਿਸ ਵਿਚ ਵੱਖ ਵੱਖ ਖੇਤਰਾਂ ਦੇ ਮੀਡੀਆ ਕਰਮਚਾਰੀਆਂ ਨੂੰ ਪੁਰਸਕਾਰ ਭੇਂਟ ਕੀਤੇ ਗਏ, ਜਿਨ੍ਹਾਂ ਵਿਚ 21000, 31000 ਅਤੇ 51000 ਰੁਪਏ ਦੀ ਨਕਦ ਰਾਸ਼ੀ ਵੀ ਸ਼ਾਮਲ ਸੀ।

ਪੱਤਰਕਾਰਾਂ ਨੂੰ ਇਹ ਪੁਰਸਕਾਰ ਉਘੇ ਫਿਲਮ ਸਟਾਰ ਅਤੇ ਗੁਰਦਾਸਪੁਰ ਹਲਕੇ ਤੋਂ ਲੋਕਸਭਾ ਮੈਂਬਰ ਸੰਨੀ ਦਿਓਲ, ਚੰਡੀਗੜ੍ਹ ਤੋਂ ਐਮ.ਪੀ. ਕਿਰਨ ਖੇਰ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸਾਂਝੇ ਤੌਰ ’ਤੇ ਤਕਸੀਮ ਕੀਤੇ।

ਤਾਅ-ਉਮਰ ਪ੍ਰਾਪਤੀ ਪੁਰਸਕਾਰ ਦਿ ਟ੍ਰਿਬਊਨ ਦੇ ਬਜੁਰਗ ਪੱਤਰਕਾਰ ਵੀ.ਪੀ. ਪ੍ਰਭਾਕਰ ਨੂੰ ਦਿੱਤਾ ਗਿਆ, ਜਿਸ ਵਿਚ 51000 ਰੁੱਪਏ ਦੀ ਨਕਦ ਰਾਸ਼ੀ ਵੀ ਸ਼ਾਮਲ ਹੈ। ਪੱਤਰਕਾਰੀ ਸਿੱਖਿਆ ਦੇ ਖੇਤਰ ਦਾ ਪੁਰਸਕਾਰ ਪ੍ਰੋ. ਪੀ.ਪੀ. ਸਿੰਘ ਨੂੰ ਮਰਨਉਪਰੰਤ ਦਿੱਤਾ ਗਿਆ।

ਇਸ ਤੋਂ ਇਲਾਵਾ ਰਿਪੋਰਟਿੰਗ ਦੇ ਵੱਖ ਵੱਖ ਵਰਗਾਂ ਵਿਚ ਕਮਲਜੀਤ ਸਿੰਘ ਚਿੱਲਾ, ਰਜਿੰਦਰ ਤੱਗੜ, ਨੀਰਜ਼ ਬਾਲੀ, ਸੰਜੀਵ ਬਰਿਆਨਾ, ਅਸ਼ਵਨੀ ਚਾਵਲਾ, ਵਾਰਿਸ ਮਲਿਕ, ਕੁਲਵਿੰਦਰ ਸੰਧੂ, ਜਯੋਤੀ ਮਗਨ ਮਹਾਜਨ, ਮੋਹਿਤ ਮਲਹੋਤਰਾ, ਸੰਦੀਪ ਕੁਮਾਰ, ਮੋਹਿਤ ਸਿੰਗਲਾ ਅਤੇ ਰਾਖੀ ਜੱਗਾ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਸੰਨੀ ਦਿਓਲ ਨੇ ਕਿਹਾ ਕਿ ਮੀਡੀਆ ਜੋ ਕਿ ਲੋਕ ਰਾਜ ਦਾ ਚੌਥਾ ਥੰਮ ਹੈ, ਹਮੇਸ਼ਾ ਹੀ ਰਾਇ ਬਣਾਉਣ ਵਾਲਾ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਹੁਣ ਅਖਬਾਰਾਂ ਅਤੇ ਟੈਲੀਵਿਜਨ ਦੇ ਨਾਲ ਨਾਲ ਸੋਸ਼ਲ ਮੀਡੀਆ ਵੀ ਆਪਣੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ।

ਚੰਡੀਗੜ੍ਹ ਤੋਂ ਪਾਰਲੀਮੈਂਟ ਮੈਂਬਰ ਸ਼੍ਰੀਮਤੀ ਕਿਰਨ ਖੇਰ ਨੇ ਇਸ ਤਰ੍ਹਾਂ ਦੀ ਰਵਾਇਤ ਸ਼ੁਰੂ ਕਰਨ ਤੇ ਜੋਸ਼ੀ ਫਾਊਂਡੇਸ਼ਨ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪਹਿਲੀ ਸੰਸਥਾ ਹੈ, ਜਿਸ ਨੇ ਰਾਜ ਪੱਧਰ ਤੇ ਮੀਡੀਆ ਪੁਰਸਕਾਰ ਸ਼ੁਰੂ ਕੀਤੇ ਹਨ। ਇਸ ਸਮਾਗਮ ਵਿਚ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਜੀਬੀਪੀ ਗਰੁੱਪ ਦੇ ਡਾਇਰੈਕਟਰ ਅਨੁਪਮ ਗੁਪਤਾ ਅਤੇ ਜੋਸ਼ੀ ਫਾਊਂਡੇਸ਼ਨ ਦੇ ਚੇਅਰਮੈਨ ਵਿਨੀਤ ਜੋਸ਼ੀ ਅਤੇ ਪ੍ਰਧਾਨ ਸੌਰਭ ਜੋਸ਼ੀ ਵੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION