ਅੱਜ-ਨਾਮਾ
ਸੰਨੀ ਦਿਉਲ ਵੀ ਆਖਰ ਵਿੱਚ ਚੁੱਪ ਤੋੜੀ,
ਚਿੱਠੀ ਲਿਖੀ, ਅਮਰਿੰਦਰ ਨੂੰ ਪਾਈ ਮੀਆਂ।
ਗੱਡੀਆਂ ਰੇਲ ਉਹ ਆਖਦਾ ਬੰਦ ਹੋਈਆਂ,
ਬੜੀ ਮੁਸ਼ਕਲ ਦੇ ਵਿੱਚ ਸਪਲਾਈ ਮੀਆਂ।
ਰੇਲਵੇ ਲਾਈਨਾਂ ਨੂੰ ਛੇਤੀ ਕਰਵਾਉ ਖਾਲੀ,
ਤਾਂ ਹੀ ਚੱਲ ਸਕਦੀ ਆਵਾ-ਜਾਈ ਮੀਆਂ।
ਮਹੀਨੇ ਦੋ ਨਾ ਕਿਤੇ ਉਹ ਨਜ਼ਰ ਆਇਆ,
ਕਿਧਰੇ ਦਿੱਤੀ ਨਹੀਂ ਓਸ ਦਿਖਾਈ ਮੀਆਂ।
ਬੋਲਿਆ ਜਦੋਂ ਪੰਜਾਬ ਲਈ ਬੋਲਿਆ ਨਹੀਂ,
ਭਾਜਪਾ ਵਾਲੀ ਸਭ ਬਾਤ ਦੁਹਰਾਈ ਮੀਆਂ।
ਜਿਹੜੇ ਲੋਕਾਂ ਨੇ ਬਖਸ਼ੀ ਸੀ ਜਿੱਤ ਉਸ ਨੂੰ,
ਔਕੜ ਉਨ੍ਹਾਂ ਦੀ ਯਾਦ ਨਹੀਂ ਆਈ ਮੀਆਂ।
-ਤੀਸ ਮਾਰ ਖਾਂ
ਨਵੰਬਰ 12, 2020