29 C
Delhi
Friday, April 19, 2024
spot_img
spot_img

ਸੰਤ ਸਤਵਿੰਦਰ ਹੀਰਾ ਗੋਆ ਅਤੇ ਮੁੰਬਈ ਵਿਖੇ ਆਦਿ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਹੋਏ ਰਵਾਨਾ

ਦਿੱਲੀ, 18 ਨਵੰਬਰ, 2019 –

ਆਲ ਇੰਡੀਆ ਆਦਿ ਧਰਮ ਮਿਸ਼ਨ ਪੰਜਾਬ ਦੇ ਪ੍ਰਧਾਨ ਸ੍ਰੀ ਗਿਆਨ ਚੰਦ ਦੀਵਾਲੀ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਜਾਣਕਾਰੀ ਦਿੱਤੀ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਸਿਧਾਂਤਾਂ ਅਤੇ ਫ਼ਲਸਫ਼ੇ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਇੱਕ ਹਫ਼ਤੇ ਦੇ ਪ੍ਰੋਗਰਾਮਾਂ ਲਈ ਅੱਜ ਦਿੱਲੀ ਦੇ ਏਅਰਪੋਰਟ ਤੋਂ ਗੋਆ ਅਤੇ ਮਹਾਂਰਾਸ਼ਟਰ ਲਈ ਰਵਾਨਾ ਹੋ ਗਏ।

ਉਨ੍ਹਾਂ ਨੂੰ ਏਅਰਪੋਰਟ ਤੋਂ ਰਵਾਨਾ ਕਰਨ ਲਈ ਦਿੱਲੀ ਦੇ ਪ੍ਰਧਾਨ ਸ੍ਰੀ ਓਮ ਪ੍ਰਕਾਸ਼, ਜੋਗਿੰਦਰ ਸਿੰਘ ਪ੍ਰਧਾਨ ਸੰਤ ਰਵਿਦਾਸ ਇੰਟਰਨੈਸ਼ਨਲ ਮਿਸ਼ਨ ਨਵੀਂ ਦਿੱਲੀ, ਉਮਰਪਾਲ ਸਿੰਘ ਮੁੱਖ ਪ੍ਰਚਾਰਕ ਦਿੱਲੀ ਅਤੇ ਸ੍ਰੀਮਤੀ ਰਾਣੀ ਚੋਪੜਾ ਵੀ ਮੌਜੂਦ ਸਨ। ਸ੍ਰੀ ਗਿਆਨ ਚੰਦ ਨੇ ਦੱਸਿਆ ਕਿ ਸੰਤ ਸਤਵਿੰਦਰ ਹੀਰਾ 18 ਤੋਂ 21 ਨਵੰਬਰ ਤੱਕ ਗੋਆ ਦੇ ਵੱਖ-ਵੱਖ ਸ਼ਹਿਰਾਂ ‘ਚ ਸਤਿਸੰਗ ਕਰਨਗੇ। 22 ਤੋਂ 24 ਨਵੰਬਰ ਤੱਕ ਮੁੰਬਈ ਵਿਖੇ ਵੱਖ-ਵੱਖ ਇਲਾਕਿਆਂ ਵਿਚ ਸਤਿਸੰਗ ਕਰਨਗੇ।

ਸੰਤ ਸਤਵਿੰਦਰ ਹੀਰਾ ਜਿੱਥੇ ਸਤਿਸੰਗ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਉੱਥੇ ਆਦਿ ਧਰਮ ਮਿਸ਼ਨ ਦੇ ਸੰਗਠਨਾਤਮਿਕ ਢਾਂਚੇ ਦਾ ਵੀ ਵਿਸਥਾਰ ਕਰਕੇ ਯੂਨਿਟ ਸਥਾਪਿਤ ਕਰਨਗੇ। ਆਲ ਇੰਡੀਆ ਆਦਿ ਧਰਮ ਮਿਸਨ ਭਾਰਤ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਜੀ, ਸ੍ਰੀ ਗੁਰੂ ਰਵਿਦਾਸ ਜੀ ਦੇ ਉਪਦੇਸ਼ਾਂ ਦੇ ਪ੍ਰਚਾਰ ਪ੍ਰਸਾਰ ਲਈ ਪਿਛਲੇ ਕਈ ਸਾਲਾਂ ਤੋਂ ਬਹੁਤ ਹੀ ਸ਼ਲਾਘਾਯੋਗ ਕਾਰਜ ਆਪਣੀ ਸਮੁੱਚੀ ਟੀਮ ਦੇ ਨਾਲ ਕਰ ਰਹੇ ਹਨ।

ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਾਰਮਿਕ ਅਸਥਾਨਾਂ ਦੀ ਖੋਜ ਕਰਨ ਲਈ ਵੀ ਆਲ ਇੰਡੀਆ ਆਦਿ ਧਰਮ ਮਿਸ਼ਨ ਵਚਨਬੰਧ ਹੈ। ਸੰਤ ਸਤਵਿੰਦਰ ਹੀਰਾ ਜੀ ਦੀ ਸਮੁੱਚੀ ਅਗਵਾਈ ਹੇਠ ਸੰਨ 2009 ਵਿਚ ਸਥਾਨ ਲੈਂਡ ਆਫ਼ ਐਲੋਰਾ-ਟੂਟੋਕੋਰੀਅਨ ਤਾਮਿਲਨਾਡੂ ਅਤੇ ਫਰਵਰੀ ਸੰਨ 2014 ਵਿਚ ਪਿੰਡ ਡੰਡੇ (ਅਟਾਰੀ-ਬਾਘਾ ਬਾਰਡਰ) ਅੰਮ੍ਰਿਤਸਰ-ਪੰਜਾਬ।

ਸੰਨ 2016 ਵਿਚ ਸ੍ਰੀ ਗੁਰੂ ਰਵਿਦਾਸ ਕੂੰਡੀ ਮਾਂਡੂ ਸੱਚਖੰਡ ਜ਼ਿਲ੍ਹਾਂ ਧਾਰ, ਮੱਧ ਪ੍ਰਦੇਸ਼ ਦੀ ਖੋਜ ਕੀਤੀ। ਸੰਨ 20-5-2019 ਵਿਚ ਲੋਹਟਨੀਆ ਸੱਚਖੰਡ, ਤਹਿ. ਚਾਂਦਲ ਜ਼ਿਲ੍ਹਾਂ ਬੰਕਾ ਬਿਹਾਰ, ਇਸੇ ਤਰਾਂ ਗੁਜਰਾਤ ਜ਼ਿਲ੍ਹਾਂ ਜੂਨਾਗੜ ਸਿਰਸਾਈ ਦੀ ਖੋਜ ਕਰ ਲਈ ਹੈ ਅਤੇ ਹਿਮਾਚਲ ਪ੍ਰਦੇਸ਼ ਡਲਹੋਜੀ ਦੀ ਵੀ ਮਿਸ਼ਨ ਨੇ ਖੋਜ ਪੂਰੀ ਕਰ ਲਈ ਹੈ। ਜੰਮੂ-ਕਸ਼ਮੀਰ ਅਤੇ ਰਾਜਸਥਾਨ ਵਿਚ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਟੀ ਖੋਜ ਕਾਰਜਾਂ ਵਿਚ ਸੇਵਾਦਾਰ ਲੱਗੇ ਹੋਏ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION