36.7 C
Delhi
Friday, April 19, 2024
spot_img
spot_img

ਸੰਗਤ ਸਿੱਖ ਸੰਸਥਾਵਾਂ ਨੂੰ ਬਦਨਾਮ ਕਰਨ ਦੀਆਂ ਸ਼ਰਾਰਤੀ ਦਿਮਾਗਾਂ ਦੀਆਂ ਸਾਜ਼ਿਸ਼ਾਂ ਅਸਫ਼ਲ ਕਰੇਗੀ: ਸਿਰਸਾ

ਨਵੀਂ ਦਿੱਲੀ, 9 ਅਪ੍ਰੈਲ, 2020 –

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਗੂ ਪਰਮਜੀਤ ਸਿੰਘ ਸਰਨਾ ਵੱਲੋਂ ਲਗਾਏ ਅਪਮਾਨਜਨਕ, ਸ਼ਰਾਰਤ ਭਰਪੂਰ ਤੇ ਮੰਦਭਾਵਨਾ ਨਾਲ ਲਗਾਏ ਦੋਸ਼ਾਂ ਦਾ ਗੰਭੀਰ ਨੋਟਿਸ ਲੈਂਦਿਆਂ ਆਖਿਆ ਹੈ ਕਿ ਦੁਸ਼ਟ ਦਿਮਾਗਾਂ ਤੋਂ ਮਹਾਂਮਾਰੀ ਵੇਲੇ ਸਿੱਖਾਂ ਵੱਲੋਂ ਕੀਤੀ ਜਾ ਰਹੀ ਸੇਵਾ ਦੀ ਵਿਸ਼ਵ ਵਿਆਪੀ ਵਡਿਆਈ ਬਰਦਾਸ਼ਤ ਨਹੀਂ ਹੋ ਰਹੀ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰ ਸਿਰਸਾ ਨੇ ਕਿਹਾ ਕਿ ਇਹ ਵੇਖ ਕੇ ਹੈਰਾਨੀ ਹੋ ਰਹੀ ਹੈ ਕਿ ਮਨੁੱਖਤਾ ਦੀ ਸੇਵਾ ਵਿਚ ਸ਼ਾਮਲ ਹੋਣ ਦੀ ਥਾਂ ਇਹ ਲੋਕ ਦਿੱਲੀ ਗੁਰਦੁਆਰਾ ਕਮੇਟੀ ਵਰਗੀਆਂ ਸਿੱਖ ਸੰਸਥਾਵਾਂ ਦੇ ਖਿਲਾਫ ਨਾਪਾਕ ਯੋਜਨਾਵਾਂ ‘ਤੇ ਕੰਮ ਕਰ ਰਹੇ ਹਨ ਤੇ ਸਿਆਸਤ ਵਿਚ ਚਮਕਣ ਵਾਸਤੇ ਹਮੇਸ਼ਾ ਮਾੜੇ ਮਨਸੂਬੇ ਘੜਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਇਹਨਾਂ ਵਿਅਕਤੀਆਂ ਵੱਲੋਂ ਲਗਾਏ ਤਾਜ਼ਾ ਇਲਜ਼ਾਮਾਂ ਨੇ ਦਰਸਾ ਦਿੱਤਾ ਹੈ ਕਿ ਇਹ ਮਨੁੱਖਤੀ ਦੀ ਸੇਵਾ ਲਈ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸੰਗਤ ਵੱਲੋਂ ਕੀਤੀ ਜਾ ਵਡਿਆਈ ਤੋਂ ਨਿਰਾਸ਼ ਹੋ ਗਏ ਹਨ।

ਸ੍ਰੀ ਸਿਰਸਾ ਨੇ ਸਰਨਾ ਭਰਾਵਾਂ ਨੂੰ ਆਖਿਆ ਕਿ ਉਹ ਸੰਗਤ ਨੂੰ ਦੱਸਣ ਕਿ 50 ਬੈਡਾਂ ਦਾ ਗੁਰੂ ਹਰਿਕ੍ਰਿਸ਼ਨ ਹਸਪਤਾਲ ਤੇ 500 ਬੈਡਾਂ ਵਾਲੀ ਹਸਪਤਾਲ ਦੀ ਇਮਾਰਤ ਆਈਸੋਲੇਸ਼ਨ ਤੇ ਇਲਾਜ ਸਹੂਲਤ ਵਜੋਂ ਵਰਤਣ ਵਾਸਤੇ ਪੇਸ਼ਕਸ਼ ਕਰ ਕੇ ਦਿੰਲੀ ਗੁਰਦੁਆਰਾ ਕਮੇਟੀ ਨੇ ਕੀ ਗੁਨਾਹ ਕੀਤਾ ਹੈ ? ਉਹਨਾਂ ਕਿਹਾ ਕਿ ਰੋਜ਼ਾਨਾ ਇਕ ਲੱਖ ਲੋਕਾਂ ਲਈ ਲੰਗਰ ਦੀ ਸੇਵਾ ਕਰਨ ਤੋਂ ਇਲਾਵਾ ਦਿੱਲੀ ਗੁਰਦੁਆਰਾ ਕਮੇਟੀ ਇਸ ਮਹਾਂਮਾਰੀ ਦੇ ਸਮੇਂ ਵਿਚ ਮਨੁੱਖਤਾ ਦੀ ਸੇਵਾ ਵਾਸਤੇ ਜੋ ਵੀ ਸੰਭਵ ਹੈ ਕਰ ਰਹੀ ਹੈ ਤਾਂ ਜੋ ਮਨੁੱਖੀ ਜਾਨਾਂ ਬਚਾਈਆਂ ਜਾ ਸਕਣ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਸਰਨਾ ਭਰਾਵਾਂ ਵੱਲੋਂ ਲਗਾਏ ਗਏ ਤਾਜ਼ਾ ਇਲਜ਼ਾਮ ਸਿੱਖ ਸੰਸਥਾਵਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹਨ। ਉਹਨਾਂ ਕਿਹਾ ਕਿ ਸਰਨਾ ਭਰਾਵਾਂ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਖਿਲਾਫ ਦਿੱਤੇ ਗਏ ਬਿਆਨ ਨੇ ਉਹਨਾਂ ਦੇ ਬੇਈਮਾਨਾਂ ਸੁਭਾਅ ਦੀ ਪੋਲ ਖੋਲੀ ਹੈ। ਉਹਨਾਂ ਕਿਹਾ ਕਿ ਸਰਨਾ ਨੇ ਨਾ ਸਿਰਫ ਜਾਣ ਬੁੱਝ ਕੇ ਉਹਨਾਂ (ਸਿਰਸਾ) ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਬਲਕਿ ਉਹਨਾਂ ਨੇ ਆਧਾਰਹੀਣ ਦੋਸ਼ਾਂ ਨਾਲ ਸਿੱਖਾਂ ਦੀ ਸਰਵ ਉਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਗੁੰਮਰਾਹ ਕਰਨ ਦਾ ਯਤਨ ਕੀਤਾ ਹੈ।

ਉਹਨਾਂ ਕਿਹਾ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਦੀ ਕਾਪੀ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਭੇਜ ਰਹੇ ਹਨ। ਇਹ ਪੱਤਰ ਮੁੱਖ ਮੰਤਰੀ ਦਫਤਰ ਵੱਲੋਂ ਰਿਸੀਵ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਉਹ ਜਥੇਦਾਰ ਸਾਹਿਬ ਨੂੰ ਦੱਸਣਗੇ ਕਿ ਸਰਨਾ ਭਰਾਵਾਂ ਨੇ ਕਿਵੇਂ ਆਪਣੀਆਂ ਕੋਝੀਆਂ ਚਾਲਾਂ ਨਾਲ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਹੈ। ਉਹਨਾਂ ਨੇ ਸਰਨਾਂ ਭਰਾਵਾਂ ਦੀਆਂ ਇਹਨਾਂ ਕੋਝੀਆਂ ਚਾਲਾਂ ਦਾ ਤੁਰੰਤ ਨੋਟਿਸ ਲੈਣ ਤੇ ਇਹਨਾਂ ਖਿਲਾਫ ਕਾਰਵਾਈ ਕਰਨ ਲਈ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ।

ਸ੍ਰੀ ਸਿਰਸਾ ਨੇ ਕਿਹਾ ਕਿ ਦੋਵੇਂ ਸਰਨਾ ਭਰਾ ਹੁਣ ਸਿੱਖ ਧਾਰਮਿਕ ਸੰਸਥਾਵਾਂ ਤੇ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ ਤੇ ਹੋਰ ਗੁਰਧਾਮਾਂ ਦੀ ਬਦਨਾਮੀ ਕਰਨ ਵਾਸਤੇ ਮਨਜੀਤ ਸਿੰਘ ਜੀ. ਕੇ. ਦੇ ਨਾਲ ਰਲ ਗਏ ਹਨ। ਉਹਨਾਂ ਕਿਹਾ ਕਿ ਇਹੀ ਸਰਨਾਂ ਭਰਾ ਪਹਿਲਾਂ ਜੀ. ਕੇ. ਦੇ ਖਿਲਾਫ ਦੋਸ਼ ਲਗਾਉਂਦੇ ਸਨ ਤੇ ਹੁਣ ਉਹ ਧਾਰਮਿਕ ਸੰਸਥਾਵਾਂ ਨੂੰ ਬਦਨਾਮ ਕਰਨ ‘ਤੇ ਤੁਲੇ ਹਨ। ਉਹਨਾਂ ਕਿਹਾ ਕਿ ਸਰਨਾ ਭਰਾਵਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਉਹਨਾਂ ਦੀ ਨਾਂਹ ਪੱਖੀ ਮਾਨਸਿਕਤਾ ਕਾਰਨ ਹੀ ਸਿੱਖ ਸੰਗਤ ਨੇ ਉਹਨਾਂ ਨੂੰ ਨਕਾਰਿਆ ਹੈ।

ਸ੍ਰੀ ਸਿਰਸਾ ਨੇ ਮੁੜ ਦੁਹਰਾਇਟਾ ਕਿ ਸਰਨਾ ਪਰਾਵਾਂ ਤੇ ਉਹਨਾਂ ਦੇ ਨਵੇਂ ਬਣੇ ਸਾਕੀ ਜੀ ਕੇ ਦੀਆਂ ਘਟੀਆਂ ਸਾਜ਼ਿਸ਼ਾਂ ਦਿੱਲੀ ਗੁਰਦੁਆਰਾ ਕਮੇਟੀ ਨੂੰ ਮਨੁੱਖਤਾ ਦੀ ਸੇਵਾ ਕਰਨ ਤੋਂ ਨਹੀਂ ਰੋਕ ਸਕਦੀਆਂ। ਉਹਨਾਂ ਕਿਹਾ ਕਿ ਅਸੀਂ ਸਿੱਖ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਅਨੁਸਾਰ ਸੇਵਾ ਕਰਦੇ ਰਹਾਂਗੇ ਤੇ ਇਹਨਾਂ ਆਧਾਰਹੀਣ ਤੇ ਦੁਸ਼ਪ੍ਰਚਾਰ ਵਾਲੇ ਦੋਸ਼ਾਂ ਦੀ ਪਰਵਾਹ ਨਹੀਂ ਕਰਾਂਗੇ ਤੇ ਸੰਗਤ ਖੁਦ ਹੀ ਸਿੱਖ ਸੰਸਥਾਵਾਂ ਨੂੰ ਬਦਨਾਮ ਕਰਨ ਦੀਆਂ ਸ਼ਰਾਰਤੀ ਸਾਜ਼ਿਸ਼ਾਂ ਨੂੰ ਅਸਫਲ ਬਣਾਏਗੀ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION