26.7 C
Delhi
Thursday, April 25, 2024
spot_img
spot_img

ਸੰਗਤ ਨੂੰ ਸਸਤੀਆਂ ਦਵਾਈਆਂ ਮੁਹੱਈਆ ਕਰਵਾਉਣ ਲਈ ਦਿੱਲੀ ਕਮੇਟੀ ਨੇ ਗੁਰਦੁਆਰਾ ਬੰਗਲਾ ਸਾਹਿਬ ’ਚ ਖੋਲਿ੍ਹਆ ਬਾਲਾ ਪ੍ਰੀਤਮ ਦਵਾਖ਼ਾਨਾ

ਨਵੀਂ ਦਿੱਲੀ, 29 ਅਗਸਤ, 2020 –

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਗੁਰਪੁਰਬ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਨਿਵੇਕਲਾ ਉਪਰਾਲਾ ਕਰਦਿਆਂ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ ਬਾਲਾ ਪ੍ਰੀਤਮ ਦਵਾਖਾਨੇ ਦੀ ਸ਼ੁਰੂਆਤ ਕੀਤੀ ਜਿਥੇ ਸੰਗਤ ਨੂੰ ਬਜ਼ਾਰ ਨਾਲੋਂ ਬੇਹੱਦ ਸਸਤੀਆਂ ਦਰਾਂ ‘ਤੇ ਦਵਾਈਆਂ ਮਿਲਣਗੀਆਂ। ਦਵਾਖਾਨੇ ਦਾ ਉਦਘਾਟਨ ਕਮੇਟੀ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਸਾਂਝੇ ਤੌਰ ‘ਤੇ ਕੀਤਾ। ਉਦਘਾਟਨ ਤੋਂ ਪਹਿਲੇ ਗੁਰੂ ਮਹਾਰਾਜ ਦੇ ਸ਼ੁਕਰਾਨੇ ਦੀ ਅਰਦਾਸ ਗੁਰਦੁਆਰਾ ਸਾਹਿਬ ਦੇ ਹੈਡ ਗੰ੍ਰਥੀ ਭਾਈ ਰਣਜੀਤ ਸਿੰਘ ਵੱਲੋਂ ਕੀਤੀ ਗਈ।

ਇਥੇ ਮੌਕੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹੈ ਅਤੇ ਇਹ ਬਹੁਤ ਵੱਡਾ ਗੁਰਪੁਰਬ ਦਾ ਦਿਨ ਹੈ, ਉਸ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਲਾ ਪ੍ਰੀਤਮ ਦਵਾਖਾਨੇ ਦੀ ਸ਼ੁਰੂਆਤ ਕੀਤੀ ਗਈ ਹੈ।

ਉਹਨਾਂ ਕਿਹਾ ਕਿ ਇਸ ਦਵਾਖਾਨੇ ‘ਤੇ ਫਾਰਮੇਸੀਆਂ ਤੋਂ ਸਿੱਧੀਆਂ ਦਵਾਈਆਂ ਆਉਣਗੀਆਂ ਤੇ ਜਿਸ ਰੇਟ ਆਉਣਗੀਆਂ, ਉਸੇ ਰੇਟ ਅੱਗੇ ਸੰਗਤ ਨੂੰ ਪ੍ਰਦਾਨ ਕੀਤੀਆਂ ਜਾਣਗੀਆਂ ਤੇ ਇਕ ਰੁਪਿਆ ਵੀ ਮੁਨਾਫਾ ਨਹੀਂ ਰੱਖਿਆ ਜਾਵੇਗਾ। ਉਹਨਾਂ ਦੱਸਿਆ ਕਿ ਇਸਦੇ ਨਤੀਜੇ ਵੱਜੋਂ ਸੰਗਤ ਨੂੰ ਜੈਨਰਿਕ ਅਤੇ ਬ੍ਰਾਂਡਡ ਦੋਵੇਂ ਤਰਾਂ ਦੀਆਂ ਦਵਾਈਆਂ 20 ਤੋਂ 90 ਫੀਸਦੀ ਤੱਕ ਸਸਤੀਆਂ ਮਿਲਣਗੀਆਂ । ਉਹਨਾਂ ਕਿਹਾ ਕਿ ਕਿਹਾ ਕਿ ਅਸੀਂ ਇਸ ਮੁਹਿੰਮ ਨੂੰ ਦਿੱਲੀ ਦੇ ਹੋਰ ਇਲਾਕਿਆਂ ਵਿਚ ਵੀ ਲਿਜਾਵਾਂਗੇ ਤੇ ਸਾਰੀ ਦਿੱਲੀ ਅੰਦਰ ਅਜਿਹੇ ਦਵਾਖਾਨੇ ਖੋਲਣ ਦੇ ਉਪਰਾਲੇ ਕਰਾਂਗੇ।

ਸ੍ਰੀ ਸਿਰਸਾ ਨੇ ਕਿਹਾ ਕਿ ਭਾਵੇਂ ਹਾਲੇ ਸ਼ੁਰੂਆਤ ਦੌਰ ਵਿਚ ਆਨਲਾਈਨ ਆਰਡਰ ਦੀ ਸਹੂਲਤ ਨਹੀਂ ਹੈ ਪਰ ਜਲਦੀ ਹੀ ਇਹ ਸਹੂਲਤ ਵੀ ਸ਼ੁਰੂ ਕਰਵਾਈ ਜਾਵੇਗੀ ਤਾਂ ਜੋ ਸੰਗਤ ਨੂੰ ਘਰ ਬੈਠਿਆਂ ਵੀ ਦਵਾਈਆਂ ਮਿਲ ਸਕਣ। ਉਹਨਾਂ ਦੱਸਿਆ ਕਿ ਇਸ ਦਵਾਖਾਨੇ ਵਿਚ ਦਵਾਈਆਂ ਦੇ ਨਾਲ ਨਾਲ ਸੈਨੇਟਾਈਜ਼ਰ ਤੇ ਮਾਸਕ ਆਦਿ ਵੀ ਉਪਲਬਧ ਹੋਣਗੇ।

ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਜੋ ਸੋਚ ਲੈ ਕੇ ਦਿੱਲੀ ਕਮੇਟੀ ਨੇ ਸੇਵਾ ਸ਼ੁਰੂ ਕੀਤੀ ਹੈ , ਉਸ ਨਾਲ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ। ਉਹਨਾਂ ਕਿਹਾ ਕਿ ਲੋਕਾਂ ਨੂੰ ਹਰ ਮਹੀਨੇ ਦਵਾਈਆਂ ਵਾਸਤੇ ਵੱਖਰਾ ਬਜਟ ਬਣਾਉਣਾ ਪੈਂਦਾ ਹੈ। ਇਸ ਵਾਸਤੇ ਇਹ ਸੋਚ ਲੈ ਕੇ ਸ਼ੁਰੂਆਤ ਕੀਤੀ ਗਈ ਹੈ ਕਿ ਲੋਕਾਂ ਨੂੰ ਲਾਭ ਮਿਲੇ। ਉਹਨਾਂ ਕਿਹਾ ਕਿ ਜਿਥੇ ਬ੍ਰਾਂਡਡ ਦਵਾਈਆਂ 20 ਤੋਂ 25 ਪ੍ਰਤੀਸ਼ਤ ਦਵਾਈਆਂ ਸਸਤੀਆਂ ਮਿਲਣਗੀਆਂ, ਉਥੇ ਹੀ ਜੈਨੇਰਿਕ ਦਵਾਈਆਂ ‘ਤੇ ਡੇਢ ਤੋਂ ਦੋ ਸੌ ਪ੍ਰਤੀਸ਼ਤ ਦੀ ਰਾਹਤ ਲੋਕਾਂ ਨੂੰ ਰਾਹਤ ਮਿਲੇਗੀ।

ਸ੍ਰੀ ਕਾਲਕਾ ਨੇ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਰੂਹਾਨੀਅਤ ਦਾ ਕੇਂਦਰ ਹੈ ਅਤੇ ਇਥੇ ਦਰਸ਼ਨ ਵਾਸਤੇ ਆਉਣ ਵਾਲਿਆਂ ਨੂੰ ਹੁਣ ਦੁਆ ਦੇ ਨਾਲ ਦਵਾ ਵੀ ਮਿਲੇਗੀ। ਉਹਨਾਂ ਦੱਸਿਆ ਕਿ ਸੇਵਾ ਦਾ ਉਪਰਾਲਾ ਵੇਖਦਿਆਂ ਸੰਗਤ ਨੇ ਸਾਨੂੰ ਵੱਡਮੁੱਲਾ ਯੋਗਦਾਨ ਦੇਣਾ ਵੀ ਸ਼ੁਰੂ ਕਰ ਦਿੱਤਾ ਹੈ।

ਉਹਨਾਂ ਆਸ ਪ੍ਰਗਟਾਈ ਕਿ ਇਸ ਬਾਲਾ ਪ੍ਰੀਤਮ ਦਵਾਖਾਨੇ ਤੋਂ ਪ੍ਰੇਰਨਾ ਲੈ ਕੇ ਹੋਰ ਮੈਡੀਕਲ ਸਟੋਰ ਵਾਲੇ ਵੀ ਨਾ ਮੁਨਾਫਾ ਨਾ ਘਾਟਾ ਆਧਾਰ ‘ਤੇ ਜਾਂ ਨਿਗੂਣੇ ਮੁਨਾਫੇ ਲੈ ਕੇ ਲੋਕਾਂ ਨੂੰ ਸਸਤੀਆਂ ਦਵਾਈਆਂ ਦੇਣ ਦੀ ਮੁਹਿੰਮ ਵਿਚ ਸ਼ਾਮਲ ਹੋਣਗੇ।

ਇਸ ਮੌਕੇ ‘ਤੇ ਕਾਰ ਸੇਵਾ ਵਾਲੇ ਬਾਬਾ ਸੁਰੇਂਦਰ ਸਿੰਘ ਜੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਮੌਜੁਦ ਰਹੀਆਂ।

Yes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION