31.1 C
Delhi
Saturday, April 20, 2024
spot_img
spot_img

ਸੰਗਤ ਦੀ ਆਸਥਾ ਨੂੰ ਵੇਖ਼ਦੇ ਹੋਏ ਸਾਰੇ ਧਾਰਮਿਕ ਅਸਥਾਨ ਜਲਦ ਖੋਲ੍ਹੇ ਜਾਣ: ਸੰਤ ਸਤਵਿੰਦਰ ਹੀਰਾ

ਜਲੰਧਰ, 30 ਮਈ, 2020 –

ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਅਤੇ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਦੇ ਪੀਠਾਦਵੇਸ਼ਵਰ ਸੰਤ ਸਤਵਿੰਦਰ ਹੀਰਾ ਨੇ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪੂਰੇ ਵਿਸ਼ਵ ਅੰਦਰ ਫੈਲੀ ਮਹਾਂਮਾਰੀ ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਸਰਕਾਰਾਂ ਵੱਲੋਂ ਲਾਕਡਾਊਨ ਦੌਰਾਨ ਕੁਝ ਗਾਈਡਲਾਇਨਾਂ ਜਾਰੀ ਕਰਦੇ ਹੋਏ ਦੁਕਾਨਾਂ ਅਤੇ ਹੋਰ ਵਪਾਰਕ ਅਦਾਰੇ ਖੋਲੇ ਹਨ।

ਉਥੇ ਹੀ ਸੰਗਤਾਂ ਦੀ ਆਸਥਾ ਨੂੰ ਦੇਖਦੇ ਹੋਏ ਧਾਰਮਿਕ ਸਥਾਨਾਂ ਨੂੰ ਕੁਝ ਗਾਈਡਲਾਇਨਾਂ ਅੰਦਰ ਖੋਲਣ ਦੀ ਆਗਿਆ ਦਿੱਤੀ ਜਾਵੇ।

ਉਨ੍ਹਾਂ ਕਿਹਾ ਸੰਗਤਾਂ ਵੱਲੋਂ ਉਨ੍ਹਾਂ ਨੂੰ ਬਾਰ ਬਾਰ ਬੇਨਤੀ ਕੀਤੀ ਜਾ ਰਹੀ ਹੈ ਕਿ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ ਸਾਹਿਬ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸਾਰੇ ਇਤਿਹਾਸਕ ਅਸਥਾਨ ਵੀ ਜਲਦ ਖੋਲੇ ਜਾਣ।

ਉਨ੍ਹਾਂ ਕਿਹਾ ਕਿ ਭਾਰਤ ਇੱਕ ਧਾਰਮਿਕ ਆਸਥਾ ਵਾਲਾ ਦੇਸ਼ ਹੈ ਇਸ ਲਈ ਜ਼ਰੂਰੀ ਹੈ ਕਿ ਸਾਰੇ ਹੀ ਧਾਰਮਿਕ ਅਸਥਾਨ ਨਿਯਮ ਅਨੁਸਾਰ ਖੋਲੇ ਜਾਣ। ਸਰਕਾਰ ਵੱਲੋਂ ਜੋ ਗਾਈਡਲਾਇਨਾਂ ਜਾਰੀ ਕੀਤੀਆਂ ਜਾਣ ਉਨ੍ਹਾਂ ਅਨੁਸਾਰ ਗੁਰੂਘਰਾਂ ਦੀ ਕਮੇਟੀਆਂ ਖੁਦ ਹੀ ਸੰਗਤਾਂ ਨੂੰ ਦਰਸ਼ਨਾਂ ਲਈ ਪ੍ਰੇਰਿਤ ਕਰਨ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION