31.1 C
Delhi
Thursday, March 28, 2024
spot_img
spot_img

ਸਫ਼ਲ ਅਲਾਟੀ ‘ਗਲਾਡਾ ਅਸਟੇਟ’ ‘ਚ ਪਲਾਟਾਂ ਦਾ ਕਬਜ਼ਾ ਮਾਰਚ ਤੱਕ ਲੈ ਸਕਣਗੇ: ਮੁੱਖ ਪ੍ਰਸਾਸ਼ਕ ਪਰਮਿੰਦਰ ਸਿੰਘ ਗਿੱਲ

ਲੁਧਿਆਣਾ, 5 ਜਨਵਰੀ, 2020:

ਗਲਾਡਾ ਦੇ ਮੁੱਖ ਪ੍ਰਸਾਸ਼ਕ ਸ੍ਰ. ਪਰਮਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਗਲਾਡਾ ਅਸਟੇਟ’ ਦੇ ਸਫ਼ਲ ਅਲਾਟੀਆਂ ਨੂੰ ਉਨ੍ਹਾਂ ਦੇ ਪਲਾਟਾਂ ਦਾ ਕਬਜ਼ਾ ਮਾਰਚ 2020 ਤੱਕ ਦਿਵਾ ਦਿੱਤਾ ਜਾਵੇਗਾ। ਜਿਸ ਉਪਰੰਤ ਉਹ ਆਪਣੇ ਘਰਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਸਕਣਗੇ। ਉਨ੍ਹਾਂ ਕਿਹਾ ਕਿ ਬਕਾਇਆ ਰਹਿੰਦੇ ਪਲਾਟਾਂ ਅਤੇ ਦੁਕਾਨਾਂ ਦੀ ਈ-ਆਕਸ਼ਨ (ਨਿਲਾਮੀ) ਵੀ ਜਲਦ ਹੀ ਕਰਵਾ ਦਿੱਤੀ ਜਾਵੇਗੀ।

ਦੱਸਣਯੋਗ ਹੈ ਕਿ ਸ਼ਹਿਰ ਵਿੱਚ ਕਫਾਇਤੀ ਦਰਾਂ ‘ਤੇ ਲੋਕਾਂ ਨੂੰ ਸਸਤਾ ਘਰ ਮੁਹੱਈਆ ਕਰਾਉਣ ਦੇ ਮਕਸਦ ਨਾਲ ਗਲਾਡਾ (ਗਰੇਟਰ ਏਰੀਆ ਡਿਵੈੱਲਪਮੈਂਟ ਅਥਾਰਟੀ) ਵੱਲੋਂ ਪਿੰਡ ਦਾਦ ਵਿੱਚ 9.57 ਏਕੜ ਰਕਬੇ ‘ਤੇ ਅਸਟੇਟ ਸਥਾਪਤ ਕੀਤੀ ਜਾ ਰਹੀ ਹੈ, ਜਿਸ ਨੂੰ ‘ਗਲਾਡਾ ਅਸਟੇਟ’ ਦੇ ਨਾਮ ਨਾਲ ਜਾਣਿਆ ਜਾਵੇਗਾ।

ਇਹ ਜਗ੍ਹਾ ਸਥਾਨਕ ਪੌਸ਼ ਖੇਤਰਾਂ ਸ਼ਹੀਦ ਭਗਤ ਨਗਰ (ਪੱਖੋਵਾਲ ਸੜਕ), ਭਾਈ ਰਣਧੀਰ ਸਿੰਘ ਨਗਰ ਅਤੇ ਰਾਜਗੁਰੂ ਨਗਰ ਦੇ ਨਾਲ ਪੈਂਦੇ 64 ਫੁੱਟ ਚੌੜੇ ਸੂਆ ਰੋਡ ‘ਤੇ ਸਥਿਤ ਹੈ।

ਇਸ ਸੂਏ ਨੂੰ ਵੀ ਮਾਸਟਰ ਪਲਾਨ ਮੁਤਾਬਿਕ 80 ਫੁੱਟ ਚੌੜਾ ਕੀਤੇ ਜਾਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਖੇਤਰ ਨੂੰ ਹੋਟਲ ਕੀਜ਼ ਦੇ ਪਿੱਛੇ ਵਾਲੇ ਪਾਸੇ ਤੋਂ ਰਸਤਾ ਜਾਂਦਾ ਹੈ। ਹੋਟਲ ਕੀਜ਼ 200 ਫੁੱਟ ਚੌੜੇ ਦੱਖਣੀ ਬਾਈਪਾਸ ‘ਤੇ ਪੈਂਦਾ ਹੈ। ਇਸ ਖੇਤਰ ਦੇ 2 ਕਿਲੋਮੀਟਰ ਦੇ ਘੇਰੇ ਵਿੱਚ ਕਈ ਨਾਮੀਂ ਸਕੂਲ, ਸਿੱਖਿਆ ਅਤੇ ਸਿਹਤ ਸੰਸਥਾਵਾਂ, ਸ਼ਾਪਿੰਗ ਮਾਲਜ਼, ਕਲੱਬ ਅਤੇ ਸਟੇਡੀਅਮ ਆਦਿ ਮੌਜੂਦ ਹਨ।

ਮੁੱਖ ਪ੍ਰਸਾਸ਼ਕ ਵੱਲੋਂ ਅੱਜ ਗਲਾਡਾ ਅਸਟੇਟ ਸਥਾਨ ‘ਤੇ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਫ਼ਲ ਅਲਾਟੀਆਂ ਨੂੰ ਸੱਦਿਆ ਗਿਆ। ਇਸ ਮੌਕੇ ਉਨ੍ਹਾਂ ਸਫ਼ਲ ਅਲਾਟੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਪ੍ਰਸਿੱਧ ਗਾਇਕ ਕੇ. ਦੀਪ ਸਮੇਤ ਕਈ ਸਫ਼ਲ ਅਲਾਟੀ ਹਾਜ਼ਰ ਸਨ। ਅਲਾਟੀਆਂ ਨੇ ਗਲਾਡਾ ਅਤੇ ਮੁੱਖ ਪ੍ਰਸਾਸ਼ਕ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਇਸ ਅਸਟੇਟ ਦੇ ਮਹੱਤਵਪੂਰਨ ਪੱਖਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਸਤੀਆਂ ਦਰਾਂ ‘ਤੇ ਵਧੀਆ ਘਰ ਮੁਹੱਈਆ ਕਰਾਉਣ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਇਸ ਅਸਟੇਟ ਵਿੱਚ 100 ਫੀਸਦੀ ਬਿਜਲੀ ਸਪਲਾਈ ਅੰਡਰਗਰਾਂਊਂਡ ਹੋਵੇਗੀ। ਪਾਣੀ ਦੀ ਸਪਲਾਈ 24 ਘੰਟੇ ਮਿਲੇਗੀ। ਇਸ ਅਸਟੇਟ ਨੂੰ ਵਿਕਸਤ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਅਸਟੇਟ ਵਿੱਚਲੇ ਦੋ ਤਿਹਾਈ ਘਰਾਂ ਨੂੰ 60 ਫੁੱਟ ਚੌੜੀ ਸੜਕ ਨਾਲ ਜੋੜਿਆ ਜਾਵੇਗਾ। ਸੁਰੱਖਿਆ ਪੱਖੋਂ ਇਸ ਕਲੋਨੀ ਨੂੰ ਕੰਧ ਅਤੇ ਗੇਟ ਨਾਲ ਸੁਰੱਖਿਅਤ ਕੀਤਾ ਜਾਵੇਗਾ। ਸੀਵਰੇਜ ਅੰਡਰਗਰਾਂਊਡ ਅਤੇ ਐੱਸ. ਟੀ. ਪੀ. ਦੀ ਵੀ ਸਹੂਲਤ ਹੋਵੇਗੀ। ਕਮਰਸ਼ੀਅਲ ਮਾਰਕੀਟ (ਐੱਸ. ਸੀ. ਓਜ਼) 80 ਫੁੱਟ ਚੌੜੇ ਸੂਆ ਰੋਡ ‘ਤੇ ਹੋਵੇਗੀ, ਜਿਸ ਲਈ ਫੁੱਟਪਾਥ ਅਤੇ ਪਾਰਕਿੰਗ ਸਪੇਸ ਵਧੀਆ ਮਿਲੇਗੀ।

ਇਸ ਅਸਟੇਟ ਵਿੱਚ ਆਰਥਿਕ ਪੱਖੋਂ ਪਛੜੇ ਲੋਕਾਂ ਲਈ ਸਸਤੀਆਂ ਦਰਾਂ ‘ਤੇ ਪਲਾਟ, ਗਰੀਨ ਪਾਰਕਾਂ, ਖੁੱਲ੍ਹਾਂ ਏਰੀਆ, 24 ਘੰਟੇ ਬਿਜਲੀ ਅਤੇ ਪਾਣੀ ਦੀ ਸਪਲਾਈ ਦੇਣ ਦਾ ਪ੍ਰਸਤਾਵ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸਹੂਲਤਾਂ ਮਿਲਣਗੀਆਂ। ਉਨ੍ਹਾਂ ਦੱਸਿਆ ਕਿ ਇਹ ਯੋਜਨਾ 2 ਅਗਸਤ, 2019 ਨੂੰ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਲੋਕਾਂ ਵੱਲੋਂ ਬਹੁਤ ਉਤਸ਼ਾਹ ਦਿੱਤਾ ਗਿਆ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION