35.8 C
Delhi
Friday, March 29, 2024
spot_img
spot_img

ਸੜਕਾਂ ‘ਤੇ ਰਿਸ਼ਵਤਖ਼ੋਰੀ ਵਧਾਉਣਗੇ ਮਹਿੰਗੇ ਚਲਾਨ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 20 ਦਸੰਬਰ 2019:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਜੁਰਮਾਨਾ ਰਾਸ਼ੀ ‘ਚ ਵਾਧਾ ਕੀਤੇ ਜਾਣ ਨਾਲ ਸੜਕਾਂ ‘ਤੇ ਰਿਸ਼ਵਤਖ਼ੋਰੀ ਹੋਰ ਵਧੇਗੀ।

‘ਆਪ’ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਜੁਰਮਾਨੇ ਵਧਾ ਕੇ ਟ੍ਰੈਫਿਕ ਨਿਯਮ ਲਾਗੂ ਨਹੀਂ ਕਰਵਾਇਆ ਜਾ ਸਕਦਾ, ਕਿਉਂਕਿ ਸੂਬੇ ‘ਚ ਟ੍ਰੈਫਿਕ ਨਿਯਮ ਲਾਗੂ ਕਰਾਉਣ ਲਈ ਟ੍ਰੈਫਿਕ ਪੁਲਸ ਅਤੇ ਲੋੜੀਂਦਾ ਬੁਨਿਆਦੀ ਢਾਂਚਾ ਹੀ ਨਹੀਂ ਹੈ।

ਹਰਪਾਲ ਸਿੰਘ ਚੀਮਾ ਨੇ 2016 ਦੀ ਇੱਕ ਆਰਟੀਆਈ ਸੂਚਨਾ ਦੇ ਹਵਾਲੇ ਨਾਲ ਕਿਹਾ ਕਿ 1966 ‘ਚ ਪੰਜਾਬ ਅੰਦਰ 4000 ਗੱਡੀਆਂ ਸਨ ਅਤੇ ਟ੍ਰੈਫਿਕ ਪੁਲਸ ਦੇ 1200 ਮੁਲਾਜ਼ਮ ਸਨ। 2016 ਤੱਕ ਗੱਡੀਆਂ/ਵਹੀਕਲਾਂ ਦੀ ਗਿਣਤੀ 1 ਕਰੋੜ ਤੋਂ ਉੱਤੇ ਚਲੀ ਗਈ ਅਤੇ ਟ੍ਰੈਫਿਕ ਪੁਲਸ ਦੇ ਮੁਲਾਜ਼ਮਾਂ ਦੀ ਨਫ਼ਰੀ ਮਹਿਜ਼ 1535 ਤੱਕ ਪਹੁੰਚੀ।

ਨਵੰਬਰ 2016 ਦੀ ਆਰਟੀਆਈ ਸੂਚਨਾ ਅਨੁਸਾਰ ਪੂਰੇ ਮੋਗੇ ਜ਼ਿਲ੍ਹੇ ‘ਚ ਸਿਰਫ਼ 29 ਟ੍ਰੈਫਿਕ ਪੁਲਸ ਮੁਲਾਜ਼ਮ ਸਨ। ਇਹੋ ਹਾਲ ਪੰਜਾਬ ਦੇ ਬਾਕੀ ਜ਼ਿਲਿਆਂ ਦਾ ਹੈ। ਦੂਜੇ ਪਾਸੇ ਸਿਆਸਤਦਾਨਾਂ ਅਤੇ ਅਫ਼ਸਰਾਂ ਦੀ ਸੁਰੱਖਿਆ ‘ਚ 15000 ਤੋਂ ਵੱਧ ਪੁਲਸ ਮੁਲਾਜ਼ਮ ਅਤੇ ਅਧਿਕਾਰੀ ਤਾਇਨਾਤ ਹਨ।

ਚੀਮਾ ਨੇ ਕਿਹਾ ਕਿ ਉੱਪਰ ਤੋਂ ਲੈ ਕੇ ਹੇਠਾਂ ਤੱਕ ਫੈਲੇ ਭ੍ਰਿਸ਼ਟਾਚਾਰ ਦੇ ਮਾਹੌਲ ‘ਚ ਸੜਕਾਂ ‘ਤੇ ਤੈਨਾਤ ਟ੍ਰੈਫਿਕ ਮੁਲਾਜ਼ਮਾਂ ਦਾ ਵੀ ਵੱਡਾ ਹਿੱਸਾ ਭ੍ਰਿਸ਼ਟਾਚਾਰ ‘ਚ ਡੁੱਬਿਆ ਹੋਇਆ ਹੈ। ਪੁਲਸ ਨਾਕੇ ਠੇਕਿਆਂ ‘ਤੇ ਚੱਲ ਰਹੇ ਹਨ।

ਜਦ ਤੱਕ ਪੂਰੀ ਟ੍ਰੈਫਿਕ ਨਫ਼ਰੀ ਰਿਸ਼ਵਤਖ਼ੋਰੀ ‘ਤੇ ਸਖ਼ਤੀ ਨਾਲ ਨਕੇਲ, ਟ੍ਰੈਫਿਕ ਪੁਲਸ ਦੇ ਕੰਮਕਾਜ ‘ਚ ਜ਼ੀਰੋ ਸਿਆਸੀ ਦਖ਼ਲ, ਡਰਾਇਵੀਂਗ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਅਮਰੀਕਾ-ਕੈਨੇਡਾ ਜਿੰਨੀ ਸਖ਼ਤ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਬਾਰੇ ਸਕੂਲ ਪੱਧਰ ਤੋਂ ਲੈ ਕੇ ਵੱਡੇ ਪੱਧਰ ਤੱਕ ਜਾਗਰੂਕਤਾ ਲੋੜੀਂਦੀਆਂ ਟ੍ਰੈਫਿਕ ਲਾਇਟਾਂ ਅਤੇ ਦਿਸ਼ਾ ਅਤੇ ਚੇਤਾਵਨੀ ਸੂਚਕਾਂ ਸਮੇਤ ਵਾਹਨਾਂ ਅਤੇ ਜਨਸੰਖਿਆ ਮੁਤਾਬਿਕ ਲੋੜੀਂਦੇ ਬੁਨਿਆਦੀ ਢਾਂਚਾ ਨਹੀਂ ਦਿੱਤਾ ਜਾਂਦਾ, ਉਨੀ ਦੇਰ ਤੱਕ 10 ਗੁਣਾ ਜੁਰਮਾਨੇ ਵਧਾ ਕੇ ਵੀ ਟ੍ਰੈਫਿਕ ਨਿਯਮਾਂ ਦੀ ਸਹੀ ਪਾਲਣਾ ਯਕੀਨੀ ਨਹੀਂ ਬਣ ਸਕਦੀਆਂ।

ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਸਵਾਲ ਕੀਤਾ ਕਿ ਟੁੱਟੀਆਂ ਸੜਕਾਂ ਅਤੇ ਆਵਾਰਾ ਪਸ਼ੂਆਂ-ਕੁੱਤਿਆਂ ਨਾਲ ਜੋ ਸੜਕ ਹਾਦਸੇ ਵਾਪਰਦੇ ਹਨ, ਉਨ੍ਹਾਂ ਦਾ ਹਰਜਾਨਾ ਅਤੇ ਸਜਾ ਕਿਸ ਨੂੰ ਦਿੱਤੀ ਜਾਵੇ? ਮਾਣੂੰਕੇ ਨੇ ਕਿਹਾ ਕਿ ਗ਼ਲਤ ਯੋਜਨਾਬੰਦੀ ਕਾਰਨ ਲੁਧਿਆਣਾ-ਮੋਗਾ ਹਾਈਵੇ ਦੇ 78 ਕਿੱਲੋਮੀਟਰ ‘ਚ ਸਤੰਬਰ 2013 ਤੋਂ ਲੈ ਕੇ ਹੁਣ ਤੱਕ 900 ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ।

ਇਸੇ ਤਰਾਂ ਜੀਟੀ ਰੋਡ ਰਾਜਪੁਰਾ ‘ਚ ਇੱਕ ਗ਼ਲਤ ਕੱਟ ਕਾਰਨ 40 ਦੇ ਕਰੀਬ ਮੌਤਾਂ ਸੜਕਾਂ ਹਾਦਸਿਆਂ ‘ਚ ਹੋ ਚੁੱਕੀਆਂ ਹਨ, ਉਸ ਲਈ ਸਰਕਾਰਾਂ ਕਿਉਂ ਸੁੱਤੀਆਂ ਪਈਆਂ ਹਨ? ਕੀ ਇਹ ਸਰਕਾਰਾਂ ਅਤੇ ਹਾਈਵੇ ਅਥਾਰਟੀਆਂ ਵੱਲੋਂ ਟ੍ਰੈਫਿਕ ਨਿਯਮਾਂ ਦੀਆਂ ਉਲੰਘਨਾਵਾਂ ਨਹੀਂ ਹਨ?

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION