37.8 C
Delhi
Thursday, April 25, 2024
spot_img
spot_img

ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮੌਕੇ ਸੰਗਤਾਂ ਹੁੰਮ-ਹੁੰਮਾ ਕੇ ਪਹੁੰਚਣ : ਕਰਨੈਲ ਸਿੰਘ ਪੀਰਮੁਹੰਮਦ

ਯੈੱਸ ਪੰਜਾਬ
ਅਨੰਦਪੁਰ ਸਾਹਿਬ, 25 ਮਾਰਚ, 2021:
ਖਾਲਸਾ ਪੰਥ ਦੇ ਤੀਸਰੇ ਤਖਤ ਕੇਸਗੜ੍ਹ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮੌਕੇ ਹੋਣ ਵਾਲੇ ਸਮਾਗਮਾਂ ਚ ਸ਼੍ਰੋਮਣੀ ਅਕਾਲੀ ਦਲ ( ਟਕਸਾਲੀ) ਦੇ ਮੁੱਖ ਬੁਲਾਰੇ ਤੇ ਜਨਰਲ ਸਕੱਤਰ ਸ ਕਰਨੈਲ ਸਿੰਘ ਪੀਰਮੁਹੰਮਦ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ ਤੇ ਪ੍ਰੋਗਰਾਮਾਂ ਚ ਹਿੱਸਾ ਲੈਣ ।

ਉਨਾ ਕਿਹਾ ਕਿ ਸਿੱਖਾਂ ਦੇ ਸ਼ਾਨਾਮੱਤੀ ਇਤਿਹਾਸ ਨੂੰ ਸਾਰੀ ਦੁਨੀਆ ਜਾਣਦੀ ਹੈ। ਕਰਨੈਲ ਸਿੰਘ ਪੀਰ ਮੁਹੰਮਦ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਹੋਲਾ ਮਹੱਲਾ ਸਬੰਧੀ ਜਿਲਾ ਪ੍ਰਸਾਸ਼ਨ ਵੱਲੋ ਹੋ ਰਹੀ ਬੇਲੋੜੀ ਬਿਆਨ ਬਾਜੀ ਕਰਨੀ ਬੰਦ ਕਰੇ। ਹੋਲਾ ਮਹੱਲਾ ਚ ਲੱਖਾਂ ਸ਼ਰਧਾਲੂ ਨਤਮਸਤਕ ਹੁੰਦੇ ਹਨ ਤੇ ਪੰਜਾਬ ਸਰਕਾਰ ਤਰਫੋ ਸੋਸ਼ਲ ਮੀਡੀਆ ਤੇ ਆ ਰਹੀਆ ਖਬਰਾ ਕਿ ਸਭ ਸੰਗਤਾਂ ਦੇ ਕਰੋਨਾ ਟੈਸਟ ਜਰੂਰੀ ਹੈ ਸਬੰਧੀ ਸਾਫ ਤੇ ਸਪੱਸ਼ਟ ਸਪਸ਼ਟੀਕਰਨ ਦੇਣਾ ਚਾਹੀਦਾ ਹੈ।

ਅਤੀਤ ਦਾ ਹਵਾਲਾ ਦਿੰਦਿਆਂ ਉਨਾ ਕਿਹਾ ਕਿ ਸਿੱਖਾਂ ਨੂੰ ਦਬਾਉਣ ਲਈ ਸਰਕਾਰਾਂ ਦਾ ਜੋਰ ਅੱਡੀ ਚੋਟੀ ਦਾ ਜੋਰ ਲੱਗਿਆ ਹੈ ਪਹਿਲਾਂ ਮੋਦੀ ਹਕੂਮਤ ਨੇ ਸਿੱਖਾਂ ਦੇ ਮੁਕੱਦਸ ਸਥਾਨ ਨਨਕਾਣਾ ਸਾਹਿਬ ਜਾਣ ਤੋ ਐਣ ਮੌਕੇ ਰੋਕ ਦਿੱਤਾ ਗਿਆ,ਕਰਤਾਰਪੁਰ ਸਾਹਿਬ ਦਾ ਲਾਂਘਾ ਅਜੇ ਤੱਕ ਨਹੀ ਖੋਲਿਆ ਜਾ ਰਿਹਾ।

ਜਦਕਿ ਦੇਸ਼ ਚ ਅੰਦਰ ਅਲੱਗ ਅਲੱਗ ਧਰਮਾ ਦੇ ਧਰਮ ਅਸਥਾਨ ਖੁੱਲ ਚੁੱਕੇ ਹਨ ਤੇ ਪਾਕਿਸਤਾਨ ਹਕੂਮਤ ਨੇ ਪਿਛਲੇ ਸਾਲ ਦਾ ਹੀ ਆਪਣੇ ਹਿੱਸੇ ਵਾਲਾ ਪਾਸਾ ਖੋਲ ਦਿੱਤਾ ਸੀ । ਪੀਰ ਮੁਹੰਮਦ ਨੇ ਕਿਹਾ ਕਿ ਕੋਰੋਨਾ ਦੇ ਚੱਲਦਿਆਂ ਸਿਹਤ ਵਿਭਾਗ ਦੇ ਨਿਰਦੇਸ਼ਾਂ ਨੂੰ ਪੂਰੀ ਤਰਾਂ ਮੰਨਿਆ ਜਾਵੇਗਾ ਜਿਵੇ ਕਿ ਸੈਨੇਟਾਈਜਰ,ਮਾਸਕ,ਸੋੋਸ਼ਲ ਡਿਸਟੈਸਿੰਗ ਸਿਆਸੀ ਪਾਰਟੀਆ ਆਪਣੀਆ ਚੋਣ ਰੈਲੀਆ ਵਿੱਚ ਤਾ ਕਰਦੀਆ ਨਹੀ ਪਰ ਸਿੱਖ ਕੌਮ ਦੇ ਪਵਿੱਤਰ ਤਿਉਹਾਰ ਮਨਾਉਣ ਸਮੇ ਅਜਿਹੀਆ ਪਾਬੰਦੀਆ ਲਗਾਉਣ ਸਬੰਧੀ ਜਿਆਦਾ ਸੁਚੇਤ ਰਹਿਣ ਵਾਲੀਆ ਸਰਕਾਰਾ ਨੂੰ ਇਕਸਾਰ ਚੱਲਣਾ ਚਾਹੀਦਾ ਹੈ

। ਸ੍ ਕਰਨੈਲ ਸਿੰਘ ਪੀਰਮੁਹੰਮਦ ਅੱਜ ਸੰਯੁਕਤ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਬਹਾਦਰ ਸਿੰਘ ਭਾਰਟਾ ਦੇ ਗ੍ਰਹਿ ਵਿਖੇ ਸਹਿਜ ਪਾਠ ਦੇ ਭੋਗ ਵਿੱਚ ਵੀ ਸਾਮਲ ਹੋਏ । ਇਸ ਮੋਕੇ ਭਾਈ ਜਰਨੈਲ ਸਿੰਘ, ਸ੍ ਹਰਦਿੱਤ ਸਿੰਘ ਅਤੇ ਸ੍ ਹਰਜੀ ਸਿੰਘ ਨੀਲੋਖੇੜੀ ਵੀ ਉਹਨਾ ਨਾਲ ਹਾਜਰ ਸਨ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION