ਚੰਡੀਗੜ, 16 ਜੁਲਾਈ, 2020 –
ਸਾਬਕਾ ਸਪੀਕਰ ਪੰਜਾਬ ਨੇ ਬਾਦਲ ਪਰਿਵਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਇਨਾ ਸੌਦਾ-ਸਾਧ ਦੀਆਂ ਚੰਦ ਵੋਟਾਂ ਲੈ ਕੇ ਉਸ ਅੱਗੇ ਗੋਡੇ ਟੇਕਦਿਆਂ ਸਿੱਖ ਕੌਮ ਦਾ ਨਾ ਵਰਨਣ ਯੋਗ ਨੁਕਸਾਨ ਕੀਤਾ।ਹੁਣ ਸੌਦਾ-ਸਾਧ ਦੇ ਚੇਲਿਆਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 2007 ਚ ਸਵਾਂਗ ਰਚਾਉਣ ਲਈ ਸੁਖਬੀਰ ਸਿੰਘ ਬਾਦਲ ਨੂੰ ਕਟਹਿਰੇ ਚ ਖੜਾ ਕਰ ਦਿਤਾ ਹੈ ਕਿ ਇਸ ਕਾਂਡ ਲਈ ਉਹ ਜੁੰਮੇਵਾਰ ਹੈ।
ਉਨਾ ਦੋਸ਼ ਲਾਇਅ ਕਿ ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਸੌਦਾ-ਸਾਧ ਤੇ ਉਸ ਦੇ ਚੇਲਿਆਂ ਦੀ ਹਿਫਾਜ਼ਤ ਬਾਦਲਾਂ ਆਪਣੀ ਸਰਕਾਰ ਸਮੇਂ ਕੀਤੀ ।ਬਾਦਲਾਂ ਵੰਸ਼ਵਾਦ ਪ੍ਰਫੁਲਤ ਕਰਨ ਲਈ ਆਪਣਾ ਨਿਸ਼ਾਨਾ ਕੁਰਸੀ ਹਾਸਲ ਕਰਨ ਤੱਕ ਹੀ ਸੀਮਤ ਕੀਤਾ।
ਸੰਨ 1978 ਚ ਨਿਰੰਕਾਰੀ ਕਾਂਡ ਵੀ ਇਨਾ ਦੀ ਹਕੂਮਤ ਸਮੇਂ ਹੀ ਹੋਇਆ ,ਜਿਸ ਵਿਚ 13 ਸਿੰਘ ਸ਼ਹੀਦ ਹੋਏ ਪਰ ਸਤਾ ਦੇ ਲਾਲਚ ਚ, ਉਸ ਸਮੇਂ ਦੇ ਪ੍ਰਧਾਨ ਮੰਤਰੀ ਮੋਰਾਰਜੀ ਡਿਸਾਈ ਦੀ ਘੂਰੀ ਤੋਂ ਡਰਦਿਆਂ, ਨਿਰੰਕਾਰੀ ਮੁੱਖੀ ਗੁਰਬਚਨ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਥਾਂ ਅੰਮ੍ਰਿਤਸਰ ਤੋਂ ਦਿੱਲੀ ਤੱਕ ਸੁਰੱਖਿਅਤ ਲਾਂਘਾ ਦਿਤਾ।
ਸਾਬਕਾ ਸਪੀਕਰ ਨੇ ਸਿੱਖ ਕੌਮ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਬਾਦਲਾਂ ਤੋਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਦਵਾਰਾ ਪ੍ਰਬੰਧਕ ਕਮੇਟੀ, ਸੀ੍ਰ ਅਕਾਲ ਤਖਤ ਸਾਹਿਬ ਅਜ਼ਾਦ ਕਰਵਾਉਣ ਲਈ ਅੱਗੇ ਅਉਣ,ਜੋ 42 ਸਾਲ ਤੋਂ ਸਤਾ ਹਾਸਲ ਕਰਨ ਲਈ ਪੰਥ ਦਾ ਨੁਕਸਾਨ ਕਰ ਰਹੇ ਹਨ। ਹੁਣ ਤਾਂ ਸੌਦਾ-ਸਾਧ ਦੇ ਸਮਰਥਕਾਂ ਵੀ ਚਿੱਟੇ ਦਿਨ ਆਖ ਦਿਤਾ ਹੈ ਕਿ ਦਸਮ ਪਿਤਾ ਦੀ ਨਕਲ ਕਰਦੀ ਪੌਸ਼ਾਕ ਵੀ ਸੁਖਬੀਰ ਸਿੰਘ ਬਾਦਲ ਨੇ ਦਿਤੀ ਸੀ।
ਉਨਾ ਬਾਦਲਾਂ ਨੂੰ ਕਿਹਾ ਕਿ ਹੁਣ ਜੇਕਰ ਥੋੜੀ ਜਿੰਨੀ ਵੀ ਜ਼ਮੀਰ ਹੈ ਤਾਂ ਉਹ ਸਾਰੇ ਅਹੁਦੇ ਛੱਡ ਕੇ ਘਰ ਬੈਠ ਜਾਣ ।ਬਾਦਲਾਂ ਪੰਥ ਤੇ ਗ੍ਰੰਥ ਦਾ ਸਿਧਾਂਤ ਛੱਡ ਦਿਤਾ ਹੈ। ਇਹ ਕੁਰਸੀ ਲਈ ਮਨਮਤ ਕਰਦੇ ਹਨ।ਇਹ ਅੰਧ-ਵਿਸ਼ਵਾਸ਼ ਚ ਭਰੇ ਹਨ।ਮੜੀਆਂ-ਮਸਾਣਾਂ ਨੂੰ ਪੂਜਦੇ ਤੇ ਹਵਨ ਕਰਵਾਂਉਦੇ ਹਨ।
ਸਿੱਖ ਕੌਮ ਦੀਆਂ ਮੁਕੱਦਸ ਸੰਸਥਾਂਵਾਂ ਤੇ ਕਾਬਜ, ਬਾਦਲ ਪਰਿਵਾਰ, ਹਕੂਮਤ ਦੇ ਕਾਬਲ ਨਹੀਂ।ਉਨਾ ਦੋਸ਼ ਲਾਇਅ ਕਿ ਜੱਥੇਦਾਰ ਅਕਾਲੀ ਫੂਲਾ ਸਿੰਘ ਨੇ ਮਨਮਤ ਦੇ ਦੋਸ਼ ਹੇਠ ਮਹਾਂਰਾਜਾ ਰਣਜੀਤ ਸਿੰਘ ਨੂੰ ਕੋਰੜੇ ਮਾਰੇ ਪਰ ਹੁਣ ਦੇ ਜੱਥੇਦਾਰ ਬਾਦਲਾਂ ਦੀ ਸਰਕਾਰੀ ਕੋਠੀ ਜਾ ਕੇ ਹਿਦਾਇਤਾਂ ਲੈਂਦੇ ਤੇ ਫੈਸਲੇ ਕਰਨ ਲਈ ਫੁਰਮਾਨ ਉਡੀਕਦੇ ਹਨ।
ਉਨਾ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਬਾਦਲਾਂ ਖਿਲਾਫ ਇਕ ਮੰਚ ਤੇ ਇਕੱਠੇ ਹੋਣ ਤਾਂ ਜੋ ਇਨਾ ਨੂੰ ਸਤਾਹੀਣ ਕਰਕੇ ਪੰਥ ਦਾ ਸਿਧਾਂਤ ਬਹਾਲ ਕਰਵਾਇਆ ਜਾਵੇ।ਉਨਾ ਬਾਦਲ ਪਰਿਵਾਰ ਦੇ ਕਰੀਬੀ ਮਜੀਠੀਆ ਪਵਿਾਰ ਨੂੰ ਵੀ ਨਿਸ਼ਾਨੇ ਤੇ ਲਿਆ ਜੋ ਇਨਾ ਤੋਂ ਵੀ ਦੋ ਕਦਮ ਅੱਗੇ ਨਿਕਲਣ ਦੀ ਤਾਂਘ ਵਿਚ ਹਨ।
ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/