ਯੈੱਸ ਪੰਜਾਬ
ਨਵਾਂਸ਼ਹਿਰ, 25 ਫਰਵਰੀ, 2021 (ਰਾਜਕੁਮਾਰ ਸ਼ਰਮਾ)
ਕਾਠਗੜ ਹਲਕੇ ਦੇ ਪਿੰਡ ਭਰਥਲਾ ਵਿਖੇ ਸੋਲਰ ਲਾਈਟ ਲਗਾਉਂਦੇ ਸਮੇਂ ਬਿਜਲੀ ਦੀ ਮੇਨ ਤਾਰ ਨਾਲ ਕਰੰਟ ਲੱਗਣ ਕਾਰਨ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਦੋ ਨੌਜਵਾਨ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਅਚਾਨਕ ਖੰਭਾ ਘੁੰਮ ਕੇ ਉੱਪਰੋਂ ਲੰਘਦੀਆਂ ਮੇਨ ਸਪਲਾਈ ਦੀਆਂ ਤਾਰਾਂ ਨਾਲ ਜਾ ਲੱਗਾ।ਜਿਸ ਕਾਰਨ ਕਰੰਟ ਲੱਗਣ ਨਾਲ ਕੰਪਨੀ ਦੇ ਮੁਲਾਜ਼ਮ ਦੀ ਮੌਕੇ ’ਤੇ ਹੀ ਮੌਤ ਹੋ ਗਈ । ਜਦਕਿ ਪਿੰਡ ਭਰਥਲਾ ਦਾ ਨੌਜਵਾਨ ਤੇ ਕੰਪਨੀ ਦਾ ਦੂਜਾ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਬਲਾਚੌਰ ਅਤੇ ਸਿਵਲ ਹਸਪਤਾਲ ਪਹੁੰਚਾਇਆ ਗਿਆ।