34 C
Delhi
Tuesday, April 23, 2024
spot_img
spot_img

ਸੋਨੀ ਨੇ ਪ੍ਰੈਸ ਕਲੱਬ ਦੀਆਂ ਚਾਬੀਆਂ ਪੱਤਰਕਾਰਾਂ ਦੀ ਸੰਸਥਾ ਨੂੰ ਸੌਂਪੀਆਂ, ਪ੍ਰੈਸ ਕਲੱਬ ਸ਼ੁਰੂ ਕਰਨ ਲਈ 10 ਲੱਖ ਰੁਪਏ ਦੇਣ ਦਾ ਐਲਾਨ

ਯੈੱਸ ਪੰਜਾਬ
ਅੰਮ੍ਰਿਤਸਰ, 3 ਅਕਤੂਬਰ, 2021:
ਅੰਮ੍ਰਿਤਸਰ ਜਿਲ੍ਹੇ ਦੇ ਪੱਤਰਕਾਰਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਉਪ ਮੁੱਖ ਮੰਤਰੀ ਸ੍ਰੀ ਓ ਪੀ ਸੋਨੀ ਨੇ ਨਿਊ ਅੰਮ੍ਰਿਤਸਰ ਸਥਿਤ ਪ੍ਰੈਸ ਕਲੱਬ ਦੀਆਂ ਚਾਬੀਆਂ ਦਾ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਦੇ ਅਹੁਦੇਦਾਰਾਂ ਨੂੰ ਸੌਂਪ ਦਿੱਤੀਆਂ।

ਉਨਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਪੱਤਰਕਾਰਾਂ ਨੂੰ ਅੱਜ ਉਨਾਂ ਦਾ ਆਪਣਾ ਘਰ ਤੇ ਦਫਤਰ ਦੋਵੇਂ ਮਿਲੇ ਹਨ, ਜਿੱਥੇ ਬੈਠ ਕੇ ਉਹ ਵਿਹਲੇ ਸਮੇਂ ਦਾ ਆਨੰਦ ਵੀ ਮਾਣ ਸਕਦੇ ਹਨ ਅਤੇ ਕੰਮ ਵੇਲੇ ਉਥੇ ਬੈਠ ਕੇ ਆਪਣਾ ਕੰਮ ਵੀ ਪੂਰਾ ਕਰ ਸਕਦੇ ਹਨ।

ਸ੍ਰੀ ਸੋਨੀ ਨੇ ਕਿਹਾ ਕਿ ਪੱਤਰਕਾਰਾਂ ਦਾ ਫਰਜ਼ ਹੈ ਕਿ ਉਹ ਜਿੱਥੇ ਸਰਕਾਰੀ ਪ੍ਰਬੰਧ ਦੀਆਂ ਖਾਮੀਆਂ ਸਾਡੇ ਸਾਹਮਣੇ ਲਿਆਉਣ, ਉਥੇ ਸਰਕਾਰ ਵੱਲੋਂ ਲੋਕਾਂ ਲਈ ਸ਼ੁਰੂ ਕੀਤੀਆਂ ਵੱਖ-ਵੱਖ ਯੋਜਨਾਵਾਂ ਦਾ ਪ੍ਰਚਾਰ-ਪ੍ਰਸਾਰ ਵੀ ਕਰਨ, ਤਾਂ ਕਿ ਇਹ ਸਕੀਮਾਂ ਤੋਂ ਲੋੜਵੰਦ ਲੋਕ ਲਾਭ ਲੈ ਸਕਣ।

ਉਨਾਂ ਅੰਮ੍ਰਿਤਸਰ ਜਿਲ੍ਹੇ ਦੇ ਸਮੁੱਚੇ ਪੱਤਰਕਾਰਾਂ ਨੂੰ ਇਸ ਪ੍ਰੈਸ ਕਲੱਬ ਦੇ ਬਤੌਰ ਮੈਂਬਰ ਵਧਾਈ ਦਿੰਦੇ ਕਿਹਾ ਕਿ ਮੇਰੀ ਕੋਸ਼ਿਸ਼ ਹੋਵੇਗੀ ਕਿ ਤੁਹਾਡਾ ਕਲੱਬ ਤਰੱਕੀ ਕਰੇ ਅਤੇ ਤੁਸੀਂ ਇਸ ਸਥਾਨ ਨੂੰ ਚੰਗੇ ਪ੍ਰਬੰਧਾਂ ਨਾਲ ਵਧੀਆ ਸਥਾਨ ਵਜੋਂ ਵਿਕਸਤ ਕਰੋ, ਜਿੱਥੇ ਆ ਕੇ ਕੋਈ ਵੀ ਆਦਮੀ ਆਪਣੀ ਗੱਲ ਤੁਹਾਡੇ ਰਾਹੀਂ ਲੋਕਾਂ ਨਾਲ ਸਾਂਝੀ ਕਰ ਸਕੇ। ਉਨਾਂ ਪ੍ਰੈਸ ਕਲੱਬ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪ੍ਰੈਸ ਕਲੱਬ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।

ਇਸ ਮੌਕੇ ਸੰਸਥਾ ਦੇ ਪ੍ਰਧਾਨ ਸ੍ਰੀ ਰਾਜੇਸ਼ ਗਿੱਲ ਨੇ ਪ੍ਰੈਸ ਕਲੱਬ ਦੀ ਇਮਾਰਤ ਸੌਂਪਣ ਲਈ ਸ੍ਰੀ ਸੋਨੀ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਾ ਧੰਨਵਾਦ ਕਰਦੇ ਕਿਹਾ ਕਿ ਤੁਹਾਡੇ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ। ਉਨਾਂ ਅੰਮ੍ਰਿਤਸਰ ਦੀ ਸਮੁੱਚੀ ਪ੍ਰੈਸ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਮੌਕੇ ਵਧੀਕ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ, ਸ੍ਰੀ ਵਿਕਾਸ ਸੋਨੀ, ਐਕਸੀਅਨ ਸ. ਇੰਦਰਜੀਤ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION