ਯੈੱਸ ਪੰਜਾਬ
ਮੁੰਬਈ, 24 ਅਪ੍ਰੈਲ, 2022:
ਯੈੱਸ ਬੈਂਕ ਦੇ ਸਾਬਕਾ ਚੇਅਰਮੈਨ ਰਾਣਾ ਕਪੂਰ ਨੇ ਈ.ਡੀ. ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਹੈ ਕਿ ਉਸ ’ਤੇ ਕਾਂਗਰਸ ਦੇ ਚੋਟੀ ਦੇ ਆਗੂਆਂ ਵੱਲੋਂ ਸ੍ਰੀਮਤੀ ਪ੍ਰਿਅੰਕਾ ਗਾਂਧੀ ਤੋਂ ਐਮ.ਐਫ.ਹੁਸੈਨ ਦੀ ਇਕ ਪੇਂਟਿੰਗ ਖ਼ਰੀਦਣ ਲਈ ਉਸ ਉੱਤੇ ਦਬਾਅ ਬਣਾਇਆ ਗਿਆ ਸੀ ਅਤੇ ਅੰਤ ਉਸਨੇ ਇਹ ਪੇਂਟਿੰਗ ਪ੍ਰਿਅੰਕਾ ਗਾਂਧੀ ਤੋਂ 2 ਕਰੋੜ ਰੁਪਏ ਵਿੱਚ ਖ਼ਰੀਦ ਲਈ ਸੀ ਅਤੇ ਇਹ ਰਕਮੇ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੇ ਨਿਊ ਯਾਰਕ ਵਿੱਚ ਹੋਏ ਇਲਾਜ ਲਈ ਵਰਤੀ ਗਈ ਸੀ।
ਰਾਣਾ ਕਪੂਰ ਦੇ ਉਕਤ ਬਿਆਨ ਦਾ ਤਫ਼ਸੀਲ ਸਹਿਤ ਵੇਰਵਾ ਈ.ਡੀ. ਵੱਲੋਂ ਮੁੰਬਈ ਦੀ ਇਕ ਸਥਾਨਕ ਅਦਾਲਤ ਵਿੱਚ ਪੇਸ਼ ਕੀਤੀ ਗਈ ਚਾਰਜਸ਼ੀਟ ਵਿੱਚ ਦਰਸਾਇਆ ਗਿਆ ਹੈ।
ਈ.ਡੀ. ਅਨੁਸਾਰ ਰਾਣਾ ਕਪੂਰ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਸ ’ਤੇ ਇਸ ਗੱਲ ਲਈ ਦਬਾਅ ਸਾਬਕਾ ਪੈਟਰੋਲੀਅਮ ਮੰਤਰੀ ਸ੍ਰੀ ਮੁਰਲੀ ਦਿਉੜਾ ਨੇ ਬਣਾਇਆ ਸੀ। ਸ੍ਰੀ ਦਿਉੜਾ ਇਸ ਕੰਮ ਲਈ ਕਈ ਵਾਰ ਸ੍ਰੀ ਕਪੂਰ ਦੇ ਗ੍ਰਹਿ ਅਤੇ ਦਫ਼ਤਰਾਂ ਵਿੱਚ ਗਏ ਤਾਂ ਜੋ ਰਾਣਾ ਕਪੂਰ ਨੂੰ ਇਹ ਪੇੇਂਟਿੰਗ ਖ਼ਰੀਦਣ ਲਈ ਮਨਾਇਆ ਜਾ ਸਕੇ।
ਇੱਥੇ ਹੀ ਬੱਸ ਨਹੀਂ, ਸ੍ਰੀ ਮੁਰਲੀ ਦਿੳੜਾ ਨੇ ਇਸ ਸੰਬੰਧ ਵਿੱਚ ਰਾਣਾ ਕਪੂਰ ਨੂੰ ਕਈ ‘ਮੈਸੇਜ’ ਵੀ ਭੇਜੇ ਅਤੇ ਕਈ ਵਾਰ ਕਾਲਾਂ ਕੀਤੀਆਂ। ਰਾਣਾ ਕਪੂਰ ਅਨੁਸਾਰ ਉਸਨੇ ਕਾਫ਼ੀ ਦੇਰ ਦਿਉੜਾ ਦੀਆਂ ਕਾਲਾਂ ਅਤੇ ‘ਮੈਸੇਜਾਂ’ ਨੂੰ ਅਣਗੌਲਿਆਂ ਕੀਤਾ ਪਰ ਅੰਤ ਪੇਂਟਿੰਗ ਖ਼ਰੀਦ ਲਈ।
ਇਸ ਸੰਬੰਧ ਵਿੱਚ ਉਨ੍ਹਾਂ ਨੇ ਹਦਾਇਤ ਅਨੁਸਾਰ 2 ਕਰੋੜ ਰੁਪਏ ਦਾ ਚੈੱਕ ਸ੍ਰੀ ਮੁਰਲੀ ਦਿਉੜਾ ਦੇ ਬੇਟੇ ਸ੍ਰੀ ਮਿਲੰਦ ਦਿਉੜਾ ਨੂੰ ਸੌਂਪ ਦਿੱਤਾ।
ਆਪਣੇ ਬਿਆਨ ਵਿੱਚ ਰਾਣਾ ਕਪੂਰ ਨੇ ਕਿਹਾ ਹੈ ਕਿ ਮੁਰਲੀ ਦਿਉੜਾ ਨੇ ਇਹ ਵੀ ਕਿਹਾ ਸੀ ਕਿ ਇਹ ਕੰਮ ਉਨ੍ਹਾਂ ਲਈ ਪਦਮ ਭੂਸ਼ਣ ਪ੍ਰਾਪਤ ਕਰਨ ਵਿੱਚ ਸਹਾਈ ਹੋ ਸਕੇਗਾ ਪਰ ਇਹ ਵਾਅਦਾ ਕਦੇ ਪੂਰਾ ਨਹੀਂ ਕੀਤਾ ਗਿਆ।
ਇਸ ਮਾਮਲੇ ਵਿੱਚ ਰਾਣਾ ਕਪੂਰ ਨੇ ਮਰਹੂਮ ਕਾਂਗਰਸ ਆਗੂ ਅਹਿਮਦ ਪਟੇਲ ਦਾ ਨਾਂਅ ਵੀ ਲਿਆ ਹੈ। ਉਸਨੇ ਕਿਹਾ ਹੈ ਕਿ ਅਹਿਮਦ ਪਟੇਲ ਨੇ ਵੀ ਉਸਨੂੰ ਕਿਹਾ ਸੀ ਕਿ ਕਿਉਂਜੋ ਉਸਨੇ ਸੋਨੀਆ ਗਾਂਧੀ ਦੀ ਇਸ ਔਖ਼ੀ ਘੜੀ ਵਿੱਚ ਮਦਦ ਕੀਤੀ ਹੈ, ਉਸਦਾ ਨਾਂਅ ਪਦਮ ਭੂਸ਼ਣ ਲਈ ਵਿਚਾਰਿਆ ਜਾਵੇਗਾ।
ਰਾਣਾ ਕਪੂਰ ਨੇ ਇਹ ਵੀ ਕਿਹਾ ਹੈ ਕਿ ਇਹ ਪੇÇਂਟੰਗ ਦੀ ਇਹ ਖ਼ਰੀਦ ਦਬਾਅ ਹੇਠ ਹੀ ਕੀਤੀ ਗਈ ਸੀ ਅਤੇ ਉਹ ਕਦੇ ਵੀ ਇਸ ਲਈ ਤਿਆਰ ਨਹੀਂ ਸੀ।
ਜ਼ਿਕਰਯੋਗ ਹੈ ਕਿ ਰਾਣਾ ਕਪੂਰ ਅਤੇ ਉਸਦੇ ਪਰਿਵਾਰ, ਡੀ.ਐਚ.ਐਫ.ਐਲ. ਦੇ ਪਰਮੋਟਰਾਂ ਕਪਿਲ ਵਧਾਵਨ ਅਤੇ ਧੀਰਜ ਵਧਾਵਨ ਦੇ ਖਿਲਾਫ਼ ਦਾਇਰ ਕੀਤੀ ਗਈ ਇਹ ਦੂਜੀ ਸਪਲੀਮੈਂਟਰੀ ਚਾਰਜਸ਼ੀਟ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ