36.1 C
Delhi
Friday, March 29, 2024
spot_img
spot_img

ਸੇਵਾ ਕੇਂਦਰਾਂ ਵਿੱਚ 25 ਲੱਖ 71 ਹਜ਼ਾਰ ਅਰਜ਼ੀਆਂ ਦਾ ਨਿਪਟਾਰਾ, ਮਹਿਜ਼ 29439 ਬਕਾਇਆ: ਵਿੰਨੀ ਮਹਾਜਨ

ਚੰਡੀਗੜ੍ਹ, 18 ਦਸੰਬਰ, 2019:
ਸੇਵਾ ਕੇਂਦਰਾਂ ਰਾਹੀਂ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਵੱਡਾ ਸੁਧਾਰ ਨਜ਼ਰ ਆਉਣ ਲੱਗਾ ਹੈ। ਪ੍ਰਸ਼ਾਸਕੀ ਸੁਧਾਰਾਂ ਬਾਰੇ ਵਿਭਾਗ ਨੇ ਇਨ੍ਹਾਂ ਸੇਵਾਵਾਂ ਦੀ ਬਕਾਇਆ ਦਰ ਵਿੱਚ ਵੱਡੀ ਕਮੀ ਦਰਜ ਕੀਤੀ ਕੀਤੀ ਜੋ 16 ਦਸੰਬਰ ਤੱਕ 26,00795 ਅਰਜ਼ੀਆਂ ਤੋਂ ਘੱਟ ਕੇ ਮਹਿਜ਼ 29439 ਤੱਕ ਰਹਿ ਗਈਆਂ ਅਤੇ ਇਹ ਦਰ ਸਿਰਫ 1.13 ਫੀਸਦੀ ਬਣਦੀ ਹੈ।

ਇਸ ਸਬੰਧ ਵਿੱਚ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਪ੍ਰਸ਼ਾਸਕੀ ਸੁਧਾਰਾਂ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਠੋਸ ਯਤਨਾਂ ਅਤੇ ਨਿਰੰਤਰ ਨਿਗਰਾਨੀ ਸਦਕਾ ਵੱਖ-ਵੱਖ ਨਾਗਰਿਕ ਕੇਂਦਰਿਤ ਸੇਵਾਵਾਂ ਨਾਲ ਸਬੰਧਤ ਬਕਾਇਆ ਅਰਜ਼ੀਆਂ ਵਿੱਚ ਮਹੱਤਵਪੂਰਨ ਕਮੀ ਦਰਜ ਹੋਈ ਹੈ।

ਅੰਕੜਿਆਂ ਮੁਤਾਬਕ ਮਾਨਸਾ ਵਿੱਚ ਸਭ ਤੋਂ ਬਕਾਇਆ ਅਰਜ਼ੀਆਂ ਹਨ ਜੋ 82033 ਤੋਂ ਘਟ ਕੇ 42, ਸੰਗਰੂਰ ਵਿੱਚ 1,54,537 ਤੋਂ 47 ਅਤੇ ਰੂਪਨਗਰ ਵਿੱਚ 70,735 ਤੋਂ ਘਟ ਕੇ 49 ਅਰਜ਼ੀਆਂ ਬਕਾਇਆ ਰਹਿ ਗਈਆਂ ਹਨ।

ਇਸੇ ਤਰ੍ਹਾਂ ਸਭ ਤੋਂ ਵੱਧ ਬਕਾਇਆ ਮਾਮਲਿਆਂ ਵਾਲੇ ਜ਼ਿਲ੍ਹਿਆਂ ਲੁਧਿਆਣਾ (288265), ਅੰਮ੍ਰਿਤਸਰ (239925), ਹੁਸ਼ਿਆਰਪੁਰ (211014), ਜਲੰਧਰ (199391), ਪਟਿਆਲਾ (178291), ਗੁਰਦਾਸਪੁਰ (151476) ਅਤੇ ਬਠਿੰਡਾ (127190) ਦੇ ਮਾਮਲੇ ਘਟ ਕੇ ਹੁਣ ਕ੍ਰਮਵਾਰ 5684, 5611, 2167, 2655, 1607, 1172 ਅਤੇ 998 ਰਹਿ ਗਏ ਹਨ।

ਇਸੇ ਤਰ੍ਹਾਂ ਤਰਨ ਤਾਰਨ ਜ਼ਿਲ੍ਹੇ ਵਿੱਚ ਬਕਾਇਆ ਅਰਜ਼ੀਆਂ ਦੀ ਗਿਣਤੀ 100027 ਤੋਂ ਘਟ ਕੇ 1661 ਰਹਿ ਗਈ ਹੈ ਜਦਕਿ ਐਸ.ਏ.ਐਸ. ਨਗਰ ਮੋਹਾਲੀ ਦੀ 92399 ਦੇ ਮੁਕਾਬਲੇ 667, ਸ੍ਰੀ ਮੁਕਤਸਰ ਸਾਹਿਬ ਵਿੱਚ 65762 ਦੇ ਮੁਕਾਬਲੇ 1248, ਮੋਗਾ ਵਿੱਚ 85554 ਦੇ ਮੁਕਾਬਲੇ 1422, ਫਿਰੋਜ਼ਪੁਰ ਵਿੱਚ 83839 ਦੇ ਮੁਕਾਬਲੇ 1111, ਫਾਜ਼ਿਲਕਾ ਵਿੱਚ 78671 ਦੇ ਮੁਕਾਬਲੇ 778, ਫਤਹਿਗੜ੍ਹ ਸਾਹਿਬ ਵਿੱਚ 63572 ਦੇ ਮੁਕਾਬਲੇ 546, ਕਪੂਰਥਲਾ ਵਿੱਚ 79776 ਦੇ ਮੁਕਾਬਲੇ 626, ਐਸ.ਬੀ.ਐਸ. ਨਗਰ ਵਿੱਚ 74563 ਦੇ ਮੁਕਾਬਲੇ 569, ਬਰਨਾਲਾ ਵਿੱਚ 51250 ਦੇ ਮੁਕਾਬਲੇ 321, ਫਰੀਦਕੋਟ ਵਿੱਚ 56083 ਦੇ ਮੁਕਾਬਲੇ 333 ਅਤੇ ਪਠਾਨਕੋਟ ਵਿੱਚ 66442 ਦੇ ਮੁਕਾਬਲੇ 125 ਅਰਜ਼ੀਆਂ ਲੰਬਿਤ ਰਹਿ ਗਈਆਂ ਹਨ।

ਵਧੀਕ ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਵਿਭਾਗ ਨੇ ਕੁੱਲ 8669 ਸ਼ਿਕਾਇਤਾਂ ਵਿੱਚੋਂ 4944 ਦਾ ਨਿਪਟਾਰਾ ਕਾਰਗਰ ਢੰਗ ਨਾਲ ਕੀਤਾ ਹੈ ਜਿਸ ਨਾਲ ਨਿਪਟਾਰਾ ਦਰ 57.03 ਫੀਸਦੀ ਦਰਜ ਕੀਤੀ ਗਈ ਹੈ। ਨਾਗਰਿਕ ਸੇਵਾਵਾਂ ਨਾਲ ਸਬੰਧਤ ਸ਼ਿਕਾਇਤਾਂ ਦੇ ਬਾਕੀ ਮਾਮਲਿਆਂ ‘ਤੇ ਤੇਜ਼ੀ ਨਾਲ ਅਮਲ ਕੀਤਾ ਜਾਵੇਗਾ।

17 ਦਸੰਬਰ, 2019 ਤੱਕ ਵਿਭਾਗਾਂ ਦੀਆਂ ਬਕਾਇਆ ਸ਼ਿਕਾਇਤਾਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਵਧੀਕ ਮੁੱਖ ਸਕੱਤਰ ਨੇ ਕਿਹਾ ਕਿ 127561 ਅਰਜ਼ੀਆਂ ਵਿੱਚੋਂ ਲਗਪਗ 94637 ਅਰਜ਼ੀਆਂ ਦਾ ਨਿਪਟਾਰਾ ਕਰ ਦਿੱਤਾ ਗਿਆ ਜਦਕਿ ਬਾਕੀ 32924 ਅਰਜ਼ੀਆਂ ਬਕਾਇਆ ਹਨ ਜਿਨ੍ਹਾਂ ਦੀ ਬਕਾਇਆ ਦਰ 25.81 ਫੀਸਦੀ ਬਣਦੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION