26.7 C
Delhi
Thursday, April 25, 2024
spot_img
spot_img

ਸੂਬੇ ਦੇ ਸਰਬਪੱਖੀ ਵਿਕਾਸ ਵਾਸਤੇ ਤੱਤਪਰ ਪੰਜਾਬ ਸਰਕਾਰ: ਮਨੀਸ਼ ਤਿਵਾੜੀ

ਬੰਗਾ, 7 ਅਕਤੂਬਰ, 2019 –

ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਨੇ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਪੰਜਾਬ ਦੇ ਕਾਂਗਰਸ ਸਰਕਾਰ ਪੰਜਾਬ ਦੇ ਸਰਬਪੱਖੀ ਵਿਕਾਸ ਵਾਸਤੇ ਤਤਪਰ ਹੈ। ਉਹ ਬੰਗਾ ਵਿਧਾਨ ਸਭਾ ਹਲਕੇ ਦੇ ਉੱਚਾ ਲਧਾਣਾ, ਗੁਣਾਚੌਰ, ਹਕੀਮਪੁਰਾ, ਭਰੋਲੀ ਦੀ ਫੇਰੀ ਮੌਕੇ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ।

ਤਿਵਾੜੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਦਿਸ਼ਾ ਚ ਬਹੁਤ ਸਾਰੇ ਕਦਮ ਚੁੱਕੇ ਹਨ। ਇਸ ਹੇਠ ਜਿੱਥੇ ਕਿਸਾਨਾਂ ਦੀ ਕਰਜ਼ ਮਾਫ਼ੀ ਕੀਤੀ ਗਈ ਹੈ, ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਨਸ਼ੇ ਦੀ ਸਮੱਸਿਆ ਤੇ ਲਗਾਮ ਲਗਾਈ ਗਈ ਹੈ। ਉਥੇ ਹੀ ਆਉਣ ਵਾਲੇ ਦੋ ਸਾਲਾਂ ਚ ਸੂਬਾ ਇਕ ਵਾਰ ਫਿਰ ਤੋਂ ਵਿਕਾਸ ਦੀ ਪਟੜੀ ਤੇ ਪਰਤ ਆਵੇਗਾ, ਜਿਸ ਨੂੰ ਅਕਾਲੀ ਭਾਜਪਾ ਸਰਕਾਰ ਨੇ ਪਛਾੜ ਦਿੱਤਾ ਸੀ।

ਇਸ ਦੌਰਾਨ ਉਨ੍ਹਾਂ ਪਿੰਡ ਹਕੀਮਪੁਰਾ ਦੇ ਅਮੀਰ ਇਤਿਹਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ, ਸੱਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿ ਰਾਇ ਸਾਹਿਬ ਤੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਧਰਤੀ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਡੇਢ ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਗਿਆ ਹੈ।

ਇਸ ਮੌਕੇ ਤਿਵਾੜੀ ਨਾਲ ਸਤਵੀਰ ਸਿੰਘ ਪੱਲੀਝਿੱਕੀ, ਤਰਲੋਚਨ ਸਿੰਘ ਸੂੰਦ, ਮੋਹਨ ਲਾਲ, ਪਵਨ ਦੀਵਾਨ, ਰਜਿੰਦਰ ਠੇਕੇਦਾਰ, ਡਾ ਹਰਪ੍ਰੀਤ ਕੈਂਥ, ਰਘਵੀਰ ਬਿੱਲਾ, ਕਮਲਜੀਤ ਬੰਗਾ, ਮਨਮੋਹਨ ਸਿੰਘ, ਸੁਖਜਿੰਦਰ ਸਿੰਘ ਨੌਰਾ, ਵਿਜੈ ਗੁਪਤਾ, ਭੁਪਿੰਦਰ ਸਿੰਘ ਕੰਗੋਰ, ਬਲਦੇਵ ਸਿੰਘ, ਧਰਵਜੀਤ ਸਿੰਘ, ਅਮਰੀਕ ਸਿੰਘ ਸੋਢੀ, ਭੁਪਿੰਦਰ ਸਿੰਘ, ਸ਼ਿਵ ਨਾਥ, ਨਿਰਮਲਜੀਤ ਸਿੰਘ ਸੋਨੂੰ, ਮਦਨ ਮੋਹਨ ਸਿੰਘ, ਕਮਲਾ ਦੇਵੀ ਚੇਅਰਮੈਨ ਔੜ ਬਲਾਕ, ਡਾ ਅੰਮ੍ਰਿਤਪਾਲ, ਨਿਰਮਲਜੀਰ ਕੌਰ, ਜੁਝਾਰ ਸਿੰਘ, ਸੋਖੀ ਰਾਮ ਬਾਜੋਂ, ਰਣਜੀਤ ਪਹਿਲਵਾਨ, ਕੁਲਵਿੰਦਰ ਸੋਨੂੰ, ਦਲਬੀਰ ਰਤਾਂਦਾ, ਬੁੱਧ ਸਿੰਘ, ਰਾਜੀਵ ਸ਼ਰਮਾ ਵੀ ਮੌਜੂਦ ਰਹੇ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

HS Bawa Gobind Singh Longowal

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION