36.7 C
Delhi
Friday, April 19, 2024
spot_img
spot_img

ਸੂਬੇ ’ਚ ਸੜਕ ਸੁਰੱਖ਼ਿਆ ’ਚ ਸੁਧਾਰ ਲਿਆਉਣ ਲਈ ‘ਸੁਰੱਖ਼ਿਅਤ ਪੰਜਾਬ ਪ੍ਰੋਗਰਾਮ’ ਸ਼ੁਰੂ: ਕਾਹਨ ਸਿੰਘ ਪੰਨੂੰ

ਚੰਡੀਗੜ੍ਹ, 29 ਅਗਸਤ, 2020 –

ਪੰਜਾਬ ਵਿੱਚ ਸੜਕ ਸੁਰੱਖਿਆ ਵਿੱਚ ਹੋਰ ਸੁਧਾਰ ਲਿਆਉਣ ਲਈ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪੰਜਾਬ ਪੁਲਿਸ ਅਤੇ ਸੇਫ (ਸਾਰਿਆਂ ਲਈ ਸੁਰੱਖਿਆ) ਸੁਸਾਇਟੀ ਦੇ ਸਹਿਯੋਗ ਨਾਲ ਸੁਰੱਖਿਅਤ ਪੰਜਾਬ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।

ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ. ਕਾਹਨ ਸਿੰਘ ਪਨੂੰ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪੰਜਾਬ ਵਿੱਚ ਵਿਗਿਆਨਕ ਢੰਗ ਨਾਲ ਸਮੁੱਚੀ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣਾ ਹੈ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਭਾਈਵਾਲਾਂ ਦਰਮਿਆਨ ਰਸਮੀ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਇਸ ਸਮਝੌਤੇ ‘ਤੇ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ. ਕਾਹਨ ਸਿੰਘ ਪਨੂੰ, ਡਾ. ਸ਼ਰਦ ਸੱਤਿਆ ਚੌਹਾਨ, ਆਈ ਪੀ ਐਸ, ਏਡੀਜੀਪੀ (ਟ੍ਰੈਫਿਕ) ਅਤੇ ਸ੍ਰੀ ਅਰਬਾਬ ਅਹਿਮਦ, ਸੇਫ ਸੁਸਾਇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਲੋਂ ਹਸਤਾਖਰ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਸੜਕ ਹਾਦਸਿਆਂ ਨੂੰ ਘਟਾਉਣ ਲਈ ਟਰੈਫਿਕ ਪ੍ਰਬੰਧਨ ਅਤੇ ਸੜਕ ਸੁਰੱਖਿਆ ਦੇ ਖੇਤਰਾਂ ਵਿੱਚ ਸਿੱਧੇ ਜਾਂ ਅਸਿੱਧੇ ਤੌਰ ‘ਤੇ ਕੰਮ ਕਰ ਰਹੇ ਸਾਰੇ ਭਾਈਵਾਲਾਂ ਅਤੇ ਰਾਜ ਤੇ ਕੇਂਦਰ ਦੇ ਵਿਭਾਗਾਂ ਦਰਮਿਆਨ ਵਿਚਾਰ ਵਟਾਂਦਰਾ ਅਤੇ ਤਾਲਮੇਲ ਪੈਦਾ ਕਰਨਾ ਹੈ।

ਉਹਨਾਂ ਕਿਹਾ, “ਸੜਕ ਸੁਰੱਖਿਆ ਇੱਕ ਤਬਦੀਲੀ ਦੇ ਪੜਾਅ ਵਿੱਚੋਂ ਲੰਘ ਰਹੀ ਹੈ । ਇਹ ਅਨੁਭਵ ਅਧਾਰਤ ਢੰਗ-ਤਰੀਕਿਆਂ ਤੋਂ ਵਧੇਰੇ ਤਰਕਸ਼ੀਲ ਅਤੇ ਵਿਗਿਆਨਕ ਟਰੈਫਿਕ ਪ੍ਰਬੰਧਨ ਵੱਲ ਵੱਧ ਰਹੀ ਹੈ ।” ਇਸ ਮੌਕੇ ਸ. ਕਾਹਨ ਸਿੰਘ ਪਨੂੰ ਨੇ ਕਿਹਾ ਕਿ “ਮੈਂ ਇਸ ਬਿਹਤਰੀਨ ਕਦਮ ਲਈ ਅਤੇ ਇਸ ਤਬਦੀਲੀ ਨੂੰ ਅਪਨਾਉਣਾ ਕੇ ਪੰਜਾਬ ਨੂੰ ਦੇਸ਼ ਭਰ ਵਿਚੋਂ ਸਭ ਤੋਂ ਅੱਗੇ ਚੱਲਣ ਵਾਲਾ ਸੂਬਾ ਬਣਾਉਣ ਲਈ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ।“

ਸੁਰੱਖਿਅਤ ਪੰਜਾਬ ਪ੍ਰੋਗਰਾਮ ਸੜਕ ਸੁਰੱਖਿਆ ਵਿਚ ਸੁਧਾਰਾਂ ਲਈ ਰਾਹ ਤਿਆਰ ਕਰਨ ਲਈ ਵਧੀਆ ਵਿਚਾਰਾਂ, ਰਣਨੀਤੀਆਂ ਅਤੇ ਇਹਨਾਂ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰਨ ‘ਤੇ ਕੰਮ ਕਰੇਗਾ। ਡਾ. ਸ਼ਰਦ ਸੱਤਿਆ ਚੌਹਾਨ, ਏ.ਡੀ.ਜੀ.ਪੀ. (ਟ੍ਰੈਫਿਕ), ਪੰਜਾਬ ਨੇ ਕਿਹਾ, “ਪੰਜਾਬ ਪੁਲਿਸ ਸੂਬੇ ਵਿਚ ਬਿਹਤਰ ਸੰਸਥਾਗਤ ਢਾਂਚੇ ਰਾਹੀਂ ਸੜਕ ਸੁਰੱਖਿਆ ਵਿਚ ਸੁਧਾਰ ਲਈ ਵਚਨਬੱਧ ਹੈ।”

ਸ੍ਰੀ ਅਰਬਾਬ ਅਹਿਮਦ, ਸੇਫ ਸੁਸਾਇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਪੰਜਾਬ ਭਾਰਤ ਦਾ ਪਹਿਲਾ ਸੂਬੇ ਹੈ ਜੋ ਟ੍ਰੈਫਿਕ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਇੱਕ ਵਿਗਿਆਨਕ ਅਤੇ ਸੰਸਥਾਗਤ ਵਿਧੀ ਅਪਣਾ ਰਿਹਾ ਹੈ ਅਤੇ ਉਮੀਦ ਹੈ ਕਿ ਇਹ ਮੌਤਾਂ ਵਿਚ ਕਮੀ ਲਿਆਉਣ ਵਾਲਾ ਪਹਿਲਾ ਸੂਬਾ ਬਣੇਗਾ ਵੀ ਬਣੇਗਾ।” ਇਸ ਪ੍ਰੋਗਰਾਮ ਵਿੱਚ, ਮਾਹਰਾਂ ਦੀ ਟੀਮ ਸੂਬੇ ਵਿਚ ਸੜਕ ਸੁਰੱਖਿਆ, ਦੁਰਘਟਨਾਵਾਂ ਦੀ ਜਾਂਚ, ਬਲੈਕ ਸਪਾਟਾਂ ਦੀ ਪਛਾਣ ਅਤੇ ਇੰਜੀਨੀਅਰਿੰਗ ਦਖਲ, ਸੜਕ ਦੀ ਡਿਜ਼ਾਇਨਿੰਗ, ਦੁਰਘਟਨਾਂ ਤੋਂ ਬਾਅਦ ਦੇ ਹਾਲਾਤਾਂ ਵਿੱਚ ਸੁਧਾਰ ਅਤੇ ਸਮੁੱਚੇ ਤਾਲਮੇਲ ਨਾਲ ਜੁੜੀਆਂ ਬਿਹਤਰ ਨੀਤੀਆਂ ਅਤੇ ਪ੍ਰਕ੍ਰਿਆਵਾਂ ਅਪਣਾਉਣ ਵਿੱਚ ਸਰਕਾਰ ਦੀ ਸਹਾਇਤਾ ਕਰੇਗੀ।

ਪੰਜਾਬ ਦੇ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅਮਲ ਕਰਦਿਆਂ, ਇਸ ਸ਼ਲਾਘਾਯੋਗ ਕਾਰਜ ਲਈ , ਮਿਸ਼ਨ ਡਾਇਰੈਕਟਰ, ਤੰਦਰੁਸਤ ਪੰਜਾਬ ਅਤੇ ਏਡੀਜੀਪੀ (ਟ੍ਰੈਫਿਕ) ਵਲੋਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਪ੍ਰਾਜੈਕਟ ਨੂੰ ਸਫਲ ਬਣਾਉਣ ਲਈ ਉਨ੍ਹਾਂ ਦੇ ਸਰਗਰਮ ਸਹਿਯੋਗ ਲਈ ਨਿਰਦੇਸ਼ ਦਿੱਤੇ ਗਏ ਹਨ ਅਤੇ ਸਾਰਿਆਂ ਲਈ ਮੋਟਰ ਵਾਹਨ ਕੇਂਦਰਤ ਸੜਕ ਡਿਜਾਇਨ ਤੋਂ ਲੋਕ ਪੱਖੀ ਸੜਕ ਡਿਜ਼ਾਈਨ ਬਣਾਉਣ ਲਈ ਕਿਹਾ ਗਿਆ ਹੈ।

ਸੇਫ ਦੇ ਚੇਅਰਮੈਨ ਸ੍ਰੀ ਰੁਪਿੰਦਰ ਸਿੰਘ ਨੇ ਪੰਜਾਬ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ, “ਅਸੀਂ ਸਰਕਾਰ ਅਤੇ ਹੋਰ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਾਂਗੇ ਤਾਂ ਜੋ ਪੰਜਾਬ ਵਿੱਚ ਟ੍ਰੈਫਿਕ ਨਾਲ ਹੋਣ ਵਾਲੀਆਂ ਮੌਤਾਂ ਵਿਚ ਕਮੀ ਲਿਆਉਣਾ ਯਕੀਨੀ ਬਣਾਇਆ ਜਾ ਸਕੇ।” “ਸੇਫ” ਸੜਕ ਸੁਰੱਖਿਆ, ਟਰਾਂਸਪੋਰਟੇਸ਼ਨ, ਆਰਕੀਟੈਕਚਰ ਅਤੇ ਸਿਵਲ ਇੰਜੀਨੀਅਰਿੰਗ ਦੇ ਪੇਸ਼ੇਵਰਾਂ ਦੀ ਇਕ ਸੁਸਾਇਟੀ ਹੈ ਜੋ ਇਕ ਮਿਸ਼ਨ ਨਾਲ ਸਮਾਜ ਲਈ ਕੁਝ ਕਰਨ ਲਈ ਅੱਗੇ ਆ ਰਹੀ ਹੈ।

ਪੰਜਾਬ ਸਰਕਾਰ ਦੇ ਟ੍ਰੈਫਿਕ ਸਲਾਹਕਾਰ ਡਾ. ਨਵਦੀਪ ਅਸੀਜਾ ਨੇ ਕਿਹਾ ਕਿ ਸੜਕੀ ਦੁਰਘਟਾਨਾਂ ਦੀ ਬਹੁਪੱਖੀ ਪ੍ਰਕਿਰਤੀ ਦੇ ਕਾਰਨ, ਮਾਹਰਾਂ ਨੇ ਮਿਲ ਕੇ ਪੰਜਾਬ ਵਿਚ ਸੁਰੱਖਿਅਤ ਸਿਸਟਮ ਲਿਆਉਣ ਲਈ ਕਦਮ ਚੁੱਕੇ ਹਨ।

Yes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION