35.1 C
Delhi
Friday, March 29, 2024
spot_img
spot_img

ਸੂਬਾ ਸਰਕਾਰ ਨਸ਼ਿਆਂ ਨੂੰ ਰੋਕਣ ਲਈ ਤਿੰਨ ਨੁਕਾਤੀ ਪ੍ਰੋਗਰਾਮ ਈ-ਡੀ-ਪੀ ’ਤੇ ਕੰਮ ਕਰ ਰਹੀ : ਚੇਅਰਮੈਨ ਬਾਜਵਾ

ਬਟਾਲਾ, 14 ਫਰਵਰੀ, 2020 –

ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਲਈ ਤਿੰਨ ਨੁਕਾਤੀ ਪ੍ਰੋਗਰਾਮ ਈ-ਡੀ-ਪੀ (ਇਨਫਾਰਸਮੈਂਟ-ਡੀਅਡੀਕਸ਼ਨ-ਪ੍ਰੀਵੈਨਸ਼ਨ) ’ਤੇ ਕੰਮ ਕੀਤਾ ਜਾ ਰਿਹਾ ਹੈ। ਇਨਫਾਰਸਮੈਂਟ ਤਹਿਤ ਪੁਲੀਸ ਵਿਭਾਗ ਵਲੋਂ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਜਦਕਿ ਡੀਅਡੀਕਸ਼ਨ ਤਹਿਤ ਸਿਹਤ ਵਿਭਾਗ ਵਲੋਂ ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਤਾਂ ਉਸ ਨੂੰ ਓਟ ਸੈਂਟਰਾਂ ’ਚ ਲਿਜਾ ਕੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

ਤੀਸਰੇ ਨੁਕਤੇ ਤਹਿਤ ਪ੍ਰੀਵੈਨਸ਼ਨ ਤਹਿਤ ਪੰਜਾਬ ਸਰਕਾਰ ਵਲੋਂ ‘ਬੱਡੀ ਪ੍ਰੋਗਰਾਮ’ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਸਿੱਖਿਆ ਸੰਸਥਾਵਾਂ ਵਿੱਚ ਬੱਡੀ ਗਰੁੱਪ ਬਣਾਏ ਗਏ ਹਨ ਜੋ ਕਿ ਨੌਜਵਾਨਾਂ ਨੂੰ ਨਸ਼ਿਆਂ ਦੀਆਂ ਬੁਰਾਈਆਂ ਤੋਂ ਜਾਣੂ ਕਰਾ ਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਵਹਿਣ ਵਿੱਚ ਰੁੜਨੋ ਬਚਾਉਂਦੇ ਹਨ।

ਜ਼ਿਲਾ ਪ੍ਰੀਸ਼ਦ ਚੇਅਰਮੈਨ ਸ. ਰਵੀਨੰਦਨ ਸਿੰਘ ਬਾਜਵਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ’ਚ ਬੱਡੀ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 15 ਅਗਸਤ, 2018 ਨੂੰ ਲੁਧਿਆਣੇ ਤੋਂ ਕੀਤੀ ਗਈ ਸੀ।

ਇਸ ਪ੍ਰੋਗਰਾਮ ਵਿਚ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਪ੍ਰੋਗਰਾਮ ਅਧੀਨ ਹਰੇਕ ਸਕੂਲ/ਕਾਲਜ ’ਚ ਹਰ ਸੈਕਸ਼ਨ ਦੇ 5-5 ਬੱਚਿਆਂ ਦੇ ਗਰੁੱਪ ਬਣਾਏ ਗਏ ਹਨ ਅਤੇ ਹਰੇਕ ਬੱਚੇ ਨੂੰ ਬੱਡੀ ਬੋਲਿਆ ਜਾਂਦਾ ਹੈ। ਹਰੇਕ ਕਲਾਸ ਇੰਚਾਰਜ ਨੂੰ ਸੀਨੀਅਰ ਬੱਡੀ ਲਗਾਇਆ ਗਿਆ ਹੈ। ਸਕੂਲ ’ਚ ਕਿਸੇ ਕਾਬਲ ਅਧਿਆਪਕ ਨੂੰ ਸਕੂਲ ਮੁਖੀ ਦੁਆਰਾ ਬੱਡੀ ਪ੍ਰੋਗਰਾਮ ਦਾ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।

ਚੇਅਰਮੈਨ ਰਵੀਨੰਦਨ ਬਾਜਵਾ ਨੇ ਦੱਸਿਆ ਕਿ ਸੀਨੀਅਰ ਬੱਡੀਜ਼ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਸਿੱਖਿਅਤ ਕੀਤਾ ਜਾਂਦਾ ਹੈ ਕਿ ਨਸ਼ਿਆਂ ਦੇ ਪ੍ਰਭਾਵ ਕਿੰਨੇ ਘਾਤਕ ਹਨ, ਨਸ਼ੇ ਕਰਨ ਵਾਲਿਆਂ ਦੇ ਕੀ ਲੱਛਣ ਹੁੰਦੇ ਹਨ, ਬੱਚੇ ਨਸ਼ੇ ਦੀ ਲਪੇਟ ’ਚ ਕਿਸ ਤਰਾਂ ਆਉਂਦੇ ਹਨ।

ਹਰ ਵਿਦਿਆਰਥੀ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਡੀ ਗਰੁੱਪ ’ਚ ਹਰੇਕ ਬੱਡੀਜ਼ ਦੀ ਹਰੇਕ ਗਤੀਵਿਧੀ ੳੱਤੇ ਨਜ਼ਰ ਰੱਖੇ ਅਤੇ ਆਪਣੇ ਸੀਨੀਅਰ ਬੱਡੀ ਨੂੰ ਸੂਚਿਤ ਕਰਦਾ ਰਹੇ। ਸੀਨੀਅਰ ਬੱਡੀ ਦਾ ਕੰਮ ਹੈ ਕਿ ਉਹ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਸੁਚੇਤ ਕਰਦਾ ਰਹੇ। ਨੋਡਲ ਅਫ਼ਸਰ ਦਾ ਕੰਮ ਹੈ ਕਿ ਸਕੂਲ ਦੇ ਸਮੂਹ ਸੀਨੀਅਰ ਬੱਡੀਜ਼ ਦਾ ਮਾਰਗ ਦਰਸ਼ਨ ਕਰੇ ਅਤੇ ਸਕੂਲ ਵਿਚ ਬੱਡੀ ਪ੍ਰੋਗਰਾਮ ਦੀਆਂ ਗਤੀਵਿਧੀਆਂ ਦਾ ਸੰਚਾਲਨ ਕਰੇ।

ਚੇਅਰਮੈਨ ਬਾਜਵਾ ਨੇ ਕਿਹਾ ਕਿ ਰਾਜ ਸਰਕਾਰ ਦਾ ਨਸ਼ਿਆਂ ਨੂੰ ਰੋਕਣ ਦਾ ਇਹ ਉਪਰਾਲਾ ਬਹੁਤ ਵਧੀਆ ਸਾਬਤ ਹੋ ਰਿਹਾ ਹੈ ਅਤੇ ਇਸ ਪ੍ਰੋਗਰਾਮ ਦੇ ਜਰੀਏ ਨੌਜਵਾਨਾਂ ਵਿੱਚ ਨਸ਼ਿਆਂ ਤੋਂ ਦੂਰ ਰਹਿਣ ਦੀ ਚੇਤਨਤਾ ਆਈ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION