35.6 C
Delhi
Wednesday, April 24, 2024
spot_img
spot_img

ਸੁੰਦਰ ਸ਼ਾਮ ਅਰੋੜਾ ਵਲੋਂ 75ਵੇਂ ਆਜ਼ਾਦੀ ਦਿਹਾੜੇ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਵਿਲੱਖਣ ਸੇਵਾਵਾਂ ਲਈ 99 ਸ਼ਖਸੀਅਤਾਂ ਦਾ ਸਨਮਾਨ

ਯੈੱਸ ਪੰਜਾਬ
ਹੁਸ਼ਿਆਰਪੁਰ, 15 ਅਗਸਤ, 2021:
ਸਥਾਨਕ ਪੁਲਿਸ ਲਾਈਨ ਗਰਾਊਂਡ ਵਿਚ ਮਨਾਏ ਗਏ 75ਵੇਂ ਆਜ਼ਾਦੀ ਦਿਹਾੜੇ ਮੌਕੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕੋਰੋਨਾ ਕਾਲ ਦੌਰਾਨ ਵਧੀਆ ਕੰਮ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ, ਵੱਖ-ਵੱਖ ਖੇਤਰਾਂ ’ਚ ਸ਼ਲਾਘਾਯੋਗ ਕਾਰਗੁਜਾਰੀ, ਸਵੱਛ ਵਾਰਡ ਮੁਕਾਬਲਿਆਂ ਦੇ ਜੇਤੂਆਂ ਅਤੇ ਸਮਾਜਿਕ ਖੇਤਰ ਵਿਚ ਵਿਲੱਖਣ ਸੇਵਾਵਾਂ ਦੇਣ ਵਾਲੀਆਂ 99 ਸ਼ਖਸੀਅਤਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਆਪਸੀ ਸਹਿਯੋਗ ਤੋਂ ਬਿਨ੍ਹਾਂ ਕੋਈ ਵੀ ਕਾਰਜ ਸੁਚੱਜੇ ਢੰਗ ਨਾਲ ਨੇਪਰੇ ਨਹੀਂ ਚਾੜਿਆ ਜਾ ਸਕਦਾ।

ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਮਾਰਚ ਪਾਸਟ ਤੋਂ ਸਲਾਮੀ ਲੈਣ ਉਪਰੰਤ ਪਰੇਡ ਕਮਾਂਡਰ ਡੀ.ਐਸ.ਪੀ. ਸਤਵੀਰ ਸਿੰਘ, ਪੰਜਾਬ ਪੁਲਿਸ ਦੀ ਟੁਕੜੀ ਦੇ ਸਬ-ਇੰਸਪੈਕਟਰ ਰਣਜੀਤ ਕੁਮਾਰ, ਪੀ.ਆਰ.ਟੀ.ਸੀ. ਜਹਾਨਖੇਲਾਂ ਦੀਆਂ ਦੋ ਟੁਕੜੀਆਂ ਦੇ ਏ.ਐਸ.ਆਈਜ਼ ਕ੍ਰਮਵਾਰ ਗੁਰਦੇਵ ਰਾਜ ਅਤੇ ਜੌਹਰ ਸਿੰਘ, ਪੰਜਾਬ ਪੁਲਿਸ (ਮਹਿਲਾ) ਟੁਕੜੀ ਦੀ ਅਗਵਾਈ ਕਰਨ ਵਾਲੇ ਸਬ-ਇੰਸਪੈਕਟਰ ਜਸਵੀਰ ਕੌਰ, ਪੰਜਾਬ ਹੋਮਗਾਰਡਜ਼ ਦੀ ਟੁਕੜੀ ਦੀ ਅਗਵਾਈ ਕਰਨ ਵਾਲੇ ਸਬ-ਇੰਸਪੈਕਟਰ ਗੁਰਵਿੰਦਰ ਸਿੰਘ, ਸਾਬਕਾ ਫੌਜੀਆਂ ਦੀ ਟੁਕੜੀ ਦੀ ਅਗਵਾਈ ਕਰਨ ਵਾਲੇ ਸੂਬੇਦਾਰ ਚੰਨਣ ਸਿੰਘ, ਸ.ਸੀ.ਸੈਕੰਡਰੀ ਸਕੂਲ ਪੁਰਹੀਰਾਂ ਦੇ ਸਕਾਊਟ ਹਰਪ੍ਰੀਤ ਸਿੰਘ, ਸ ਕੰ ਸ ਸੈ ਸਕੂਲ ਰੇਲਵੇ ਮੰਡੀ ਦੀ ਗਰਲਜ਼ ਗਾਈਡ ਦੀ ਟੁਕੜੀ ਦੀ ਅਗਵਾਈ ਕਰਨ ਵਾਲੀ ਜਸਲੀਨ ਕੌਰ, ਪੀ.ਆਰ.ਟੀ.ਸੀ. ਜਹਾਨਖੇਲਾਂ ਦੇ ਬੈਂਡ ਮਾਸਟਰ ਏ.ਐਸ.ਆਈ. ਰਵਿੰਦਰ ਸਿੰਘ ਅਤੇ ਸ ਕੰ ਸ ਸੈਕੰਡਰੀ ਸਕੂਲ ਰੇਲਵੇ ਮੰਡੀ ਦੀਆਂ ਵਿਦਿਆਰਥਣਾਂ ਵਲੋਂ ਰਾਸ਼ਟਰੀ ਗਾਨ ਦੀ ਪੇਸ਼ਕਾਰੀ ਲਈ ਉਨ੍ਹਾਂ ਦਾ ਸਨਮਾਨ ਕੀਤਾ।

ਕੋਰੋਨਾ ਕਾਲ ਦੌਰਾਨ ਬੇਹਤਰੀਨ ਸੇਵਾਵਾਂ ਲਈ ਉਦਯੋਗ ਤੇ ਵਣਜ ਮੰਤਰੀ ਨੇ ਸੁਪਰਡੈਂਟ ਆਸ਼ਾ ਰਾਣੀ, ਜੂਨੀਅਰ ਸਹਾਇਕ ਦੀਪਕ ਕੁਮਾਰ, ਜੂਨੀਅਰ ਸਹਾਇਕ ਕਮਲਜੀਤ ਸਿੰਘ, ਕਲਰਕ ਸੰਜੀਵ ਕੁਮਾਰ, ਕਲਰਕ ਅਮਨਦੀਪ ਸਿੰਘ, ਸਟੈਨੋ ਮਨਪ੍ਰੀਤ ਸਿੰਘ, ਸੇਵਾ ਮੁਕਤ ਡਰਾਈਵਰ ਅਸ਼ੋਕ ਕੁਮਾਰ, ਸੇਵਾਦਾਰ ਰੋਹਿਤ ਕੁਮਾਰ, ਸੇਵਾਦਾਰ ਮਦਨ ਲਾਲ, ਮੈਰਾਕੀ ਫਾਊਂਡੇਸ਼ਨ ਦੇ ਸੀਮਾਂਤ ਡਡਵਾਲ, ਸਟੈਨੋਗ੍ਰਾਫਰ ਸਰਬਜੀਤ ਸਿੱਧੂ, ਕਲਰਕ ਚੇਤਨ ਕਪਾਟੀਆ, ਕਾਨੂੰਗੋ ਕਮਲਜੀਤ ਸਿੰਘ, ਪਟਵਾਰੀ ਵਰਿੰਦਰ ਸ਼ਰਮਾ, ਸੇਵਾਦਾਰ ਅਮਰਜੀਤ ਸਿੰਘ ਤੇ ਕਰਨ ਸ਼ਰਮਾ ਨੂੰ ਸਨਮਾਨਿਤ ਕੀਤਾ।

ਇਸੇ ਤਰ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ 239 ਪਿੰਡਾਂ ਵਿਚ 100 ਫੀਸਦੀ ਟੀਕਾਕਰਨ ਲਈ ਡਾ. ਸੀਮਾ ਗਰਗ, ਕੋਵਿਡ ਮਹਾਮਾਰੀ ਦੌਰਾਨ ਵਧੀਆ ਸੇਵਾਵਾਂ ਲਈ ਫਾਰਮੇਸੀ ਅਫ਼ਸਰ ਅਮਰਦੀਪ ਸ਼ਰਮਾ ਤੇ ਪ੍ਰਦੀਪ ਸ਼ਰਮਾ, ਸਿਵਲ ਸਰਜਨ ਦਫ਼ਤਰ ਦੇ ਫੀਲਡ ਵਰਕਰ ਗੁਰਵਿੰਦਰ ਸਿੰਘ, ਹਰਿੰਦਰ ਕੌਰ, ਡਾ.ਨੇਹਾ ਪਾਲ, ਰਜੇਸ਼ ਪਰਤੀ, ਡਾ. ਨਵਪ੍ਰੀਤ ਕੌਰ, ਡਾ. ਸੋਨਾ ਆਦੀਆ, ਡਾ. ਲਕਸ਼ਮੀ ਕਾਂਤ, ਡਾ. ਖੁਸ਼ਵੀਰ ਸਿੰਘ, ਸਟਾਫ ਨਰਸਾਂ ਰੂਬੀ ਬਾਲੀ, ਹਰਪ੍ਰੀਤ ਕੌਰ ਤੇ ਨਿਰਮਲ ਕੌਰ, ਰੇਡੀਓ ਗ੍ਰਾਫਰ ਹਰਭਿੰਦਰ ਸਿੰਘ, ਐਂਬੂਲੈਂਸ ਡਰਾਈਵਰ ਗੁਰਪ੍ਰੀਤ ਸਿੰਘ, ਵਾਰਡ ਸਰਵੈਂਟ ਪਰਮਜੀਤ ਸਿੰਘ, ਸਫ਼ਾਈ ਸੇਵਕ ਅਕਾਸ਼ ਆਦੀਆ ਅਤੇ ਰਾਜ ਕੁਮਾਰ ਦਾ ਵੀ ਸਨਮਾਨ ਕੀਤਾ ਗਿਆ।

ਸੁੰਦਰ ਸ਼ਾਮ ਅਰੋੜਾ ਵਲੋਂ ਡਾ. ਹਰਿੰਦਰ ਸਿੰਘ ਕਜਲਾ, ਸਿਵਲ ਸਰਜਨ ਦਫ਼ਤਰ ਦੇ ਸਟੋਰਕੀਪਰ ਹਰਰੂਪ ਕੁਮਾਰ, ਪੀ.ਐਚ.ਸੀ. ਬੁੱਢਾਬੜ ਤੋਂ ਰਾਜਦੀਪ ਸਿੰਘ, ਡਰੱਗ ਇੰਸਪੈਕਟਰ ਮਨਪ੍ਰੀਤ ਸਿੰਘ ਤੇ ਪਰਮਿੰਦਰ ਸਿੰਘ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਅਰੁਣ ਕੁਮਾਰ, ਐਡਵੋਕੇਟ ਹਰਪ੍ਰੀਤ ਸੰਧੂ ਨੂੰ ਵੀ ਸਨਮਾਨਿਤ ਕੀਤਾ ਗਿਆ। ਵਿਦਿਅਕ ਖੇਤਰ ਵਿਚ ਵਧੀਆ ਕਾਰਗੁਜਾਰੀ ਲਈ ਵੂਡਲੈਂਡ ਓਵਰਸੀਜ਼ ਸਕੂਲ ਦੀ ਡੀਨ ਸਿਮਰਜੀਤ ਕੌਰ ਗਿੱਲ ਦਾ ਵੀ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਸੇਵਾ ਮੁਕਤ ਸੀਨੀਅਰ ਸਹਾਇਕ ਰਾਜੀਵ ਸ਼ਰਮਾ, ਸਕੱਤਰ ਮਾਰਕੀਟ ਕਮੇਟੀ ਜੁਗਰਾਜ ਪਾਲ ਸਿੰਘ ਸਾਹੀ ਦਾ ਵੀ ਸਨਮਾਨ ਕੀਤਾ ਗਿਆ।

ਪੁਲਿਸ ਵਿਭਾਗ ਵਿਚ ਪੂਰੀ ਤਨਦੇਹੀ, ਲਗਨ ਅਤੇ ਮਿਹਨਤ ਨਾਲ ਸੇਵਾਵਾਂ ਦੇਣ ਲਈ ਏ.ਐਸ.ਆਈ. ਜਗਦੀਸ਼ ਸਿੰਘ, ਕਰਮਜੀਤ ਸਿੰਘ, ਨਵਜੋਤ ਸਿੰਘ, ਅਮਨ ਵਰਮਾ ਅਤੇ ਸ਼ਸ਼ੀਪਾਲ ਤੋਂ ਇਲਾਵਾ ਮੁੱਖ ਸਿਪਾਹੀ ਸੁਮਿਤ ਕੁਮਾਰ, ਗੁਰਪ੍ਰੀਤ ਸਿੰਘ ਅਤੇ ਅਮਿਤ ਕੁਮਾਰ ਨੂੰ ਵੀ ਸਨਮਾਨਿਆ ਗਿਆ। ਸਿਪਾਹੀ ਚਰਨਪ੍ਰੀਤ ਤੇ ਅਮ੍ਰਿਤਪਾਲ ਸਿੰਘ, ਏ.ਐਸ.ਆਈ. ਜਸਪਾਲ ਸਿੰਘ ਨੂੰ ਵੀ ਵਧੀਆ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।

ਇਸੇ ਤਰ੍ਹਾਂ ਸਿੱਖਿਆ ਵਿਭਾਗ ਵਿਚ ਵਧੀਆ ਕਾਰਗੁਜਾਰੀ ਲਈ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਕੇਸ਼ ਕੁਮਾਰ, ਸ ਸ ਸ ਸਕੂਲ ਲਾਂਬੜਾ ਦੇ ਮੈਥ ਮਾਸਟਰ ਸੇਵਾ ਸਿੰਘ ਅਤੇ ਸ ਸ ਸ ਸਕੂਲ ਨਸਰਾਲਾ ਦੇ ਪੰਜਾਬੀ ਮਾਸਟਰ ਡਾ. ਜਸਵੰਤ ਰਾਏ ਨੂੰ ਵੀ ਸਨਮਾਨਿਤ ਕੀਤਾ ਗਿਆ।

ਨਗਰ ਨਿਗਮ ਹੁਸ਼ਿਆਰਪੁਰ ਵਿਚ ਆਪਣੀ ਡਿਊਟੀ ਨੂੰ ਪੂਰੀ ਲਗਨ ਅਤੇ ਤਨਦੇਹੀ ਨਾਲ ਨਿਭਾਉਣ ਲਈ ਸੈਨੇਟਰੀ ਸੁਪਰਵਾਈਜ਼ਰ ਰਵਿੰਦਰ ਕੁਮਾਰ, ਸਫਾਈ ਸੇਵਕ ਰਜਿੰਦਰ ਕੁਮਾਰ, ਸਰਵੇਅਰਮੈਨ ਗੋਪਾਲ ਕ੍ਰਿਸ਼ਨ, ਫਾਇਰ ਬ੍ਰਿਗੇਡ ਦੇ ਡਰਾਈਵਰ ਬਲਜੀਤ ਸਿੰਘ ਨੂੰ ਵੀ ਸਨਮਾਨਿਆ ਗਿਆ। ਵਿਜੀਲੈਂਸ ਬਿਊਰੋ ਯੂਨਿਟ ਹੁਸਿਆਰਪੁਰ ਵਿਚ ਸ਼ਲਾਘਾਯੋਗ ਸੇਵਾਵਾਂ ਲਈ ਸਬ-ਇੰਸਪੈਕਟਰ ਅਜੇ ਪਾਲ ਸਿੰਘ, ਮੁੱਖ ਸਿਪਾਹੀ ਗੁਰਦਿਆਲ ਸਿੰਘ ਅਤੇ ਸੀਨੀਅਰ ਸਿਪਾਹੀ ਸੰਦੀਪ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ।

ਇਸੇ ਤਰ੍ਹਾਂ ਪੁਲਿਸ ਰਿਕਰੂਟ ਟਰੇਨਿੰਗ ਸੈਂਟਰ ਦੇ ਐਸ.ਆਈ. ਬਖਸ਼ੀਸ਼ ਸਿੰਘ ਅਤੇ ਪਰਗਟ ਸਿੰਘ ਨੂੰ ਵੀ ਵਧੀਆ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਦੇ ਸਟੈਨੋ ਤੇਜਿੰਦਰ ਕੌਰ, ਮੰਡਲ ਭੂਮੀ ਰੱਖਿਆ ਦਫ਼ਤਰ ਦੇ ਜੂਨੀਅਰ ਸਹਾਇਕ ਰਜਨੀਸ਼ ਸ਼ਰਮਾ, ਲੋਕ ਨਿਰਮਾਣ ਦੇ ਐਸ.ਡੀ.ਈ. ਗੁਰਮੀਤ ਸਿੰਘ ਅਤੇ ਸੁਪਰਡੰਟ ਮੋਤੀ ਲਾਲ ਨੂੰ ਵੀ ਦਫ਼ਤਰੀ ਕੰਮਕਾਜ ਵਧੀਆ ਤਰੀਕੇ ਨਾਲ ਨੇਪਰੇ ਚਾੜਨ ਲਈ ਸਨਮਾਨਿਤ ਕੀਤਾ ਗਿਆ।

ਰੈਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਮੈਂਬਰ ਕਰਮਜੀਤ ਕੌਰ ਆਹਲੂਵਾਲੀਆ ਨੂੰ ਸਮਾਜਿਕ ਖੇਤਰ ਵਿਚ ਵਧੀਆ ਕਾਰਗੁਜਾਰੀ ਲਈ ਸਨਮਾਨਿਆ ਗਿਆ। ਡੀ.ਐਸ.ਪੀ. ਰਾਜ ਕੁਮਾਰ, ਏ.ਐਸ.ਆਈ. ਸੁਰਿੰਦਰ ਸਿੰਘ, ਆਸ਼ਾ ਰਾਣੀ ਅਤੇ ਜਸਵੀਰ ਸਿੰਘ ਨੂੰ ਵੀ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਆ ਗਿਆ।

ਜੀ.ਓ.ਜੀਜ਼ ਕੈਪਟਨ ਲਖਵੀਰ ਸਿੰਘ ਅਤੇ ਸੂਬੇਦਾਰ ਮੇਜਰ ਪ੍ਰਵੀਨ ਕੁਮਾਰ ਦਾ ਵੀ ਸਨਮਾਨ ਕੀਤਾ ਗਿਆ। ਸਰਕਾਰੀ ਐਲੀਮੈਂਟਰੀ ਸਕੂਲ ਖਿੱਚੀਆਂ ਦੇ ਹੈਡਟੀਚਰ ਹਰਪ੍ਰੀਤ ਕੌਰ, ਸਰਕਾਰੀ ਐਲੀ: ਸਕੂਲ ਬਾਗਪੁਰ ਦੇ ਈ.ਟੀ.ਟੀ. ਟੀਚਰ ਚੰਦਰ ਪ੍ਰ੍ਰਕਾਸ਼ ਜ਼ਿਲ੍ਹਾ ਸਿੱਖਿਆ ਦਫ਼ਤਰ (ਐਲੀਮੈਂਟਰੀ) ਦੇ ਜੂਨੀਅਰ ਸਹਾਇਕ ਭਾਰਤ ਇੰਦੂ ਸ਼ਰਮਾ ਨੂੰ ਵੀ ਸਨਮਾਨਿਆ ਗਿਆ।

ਪੰਚਾਇਤੀ ਰਾਜ ਹੁਸ਼ਿਆਰਪੁਰ ਦੇ ਕਾਰਜਕਾਰੀ ਇੰਜੀਨੀਅਰ ਰਾਜ ਕੁਮਾਰ, ਜ਼ਿਲ੍ਹਾ ਪ੍ਰੋਜੈਕਟ ਮੈਨੇਜਰ ਮੁਕੇਸ਼ ਕੁਮਾਰ ਦਾ ਵਧੀਆ ਕਾਰਗੁਜ਼ਾਰੀ ਲਈ ਸਨਮਾਨ ਹੋਇਆ। ਇਸੇ ਤਰ੍ਹਾਂ ਸੋਸ਼ਲ ਵਰਕਰ ਰੇਨੂ ਕੰਵਰ ਅਤੇ ਡੇਰਾ ਮਹਾਰਾਜ ਪ੍ਰਗਟ ਸਿੰਘ ਤੋਂ ਮਹਾਰਾਜ ਹਰਜੋਤ ਸਿੰਘ ਨੂੰ ਸਮਾਜਿਕ ਕਾਰਜਾਂ ਲਈ ਸਨਮਾਨ ਭੇਟ ਕੀਤਾ ਗਿਆ।

ਇਸੇ ਤਰ੍ਹਾਂ ਸਮਾਜਿਕ ਖੇਤਰ ਵਿਚ ਕੰਮ ਕਰਨ ਵਾਲੀਆਂ ਸ਼ਖਸੀਅਤਾਂ ਮਾਸਟਰ ਵਿਜੇ, ਜੋਗਿੰਦਰ, ਪ੍ਰਮੋਦ ਕੁਮਾਰ ਅਤੇ ਜਸਦੀਪ ਸਿੰਘ ਪਾਹਵਾ ਦਾ ਵੀ ਸਨਮਾਨ ਕੀਤਾ ਗਿਆ। ਜ਼ਿਲ੍ਹਾ ਪੁਲਿਸ ਦੇ ਸਬ-ਇੰਸਪੈਕਟਰ ਸੁਭਾਸ਼ ਚੰਦਰ ਅਤੇ ਜੇ.ਈ. ਪੰਚਾਇਤੀ ਰਾਜ ਸੰਦੀਪ ਗੌਤਮ ਨੂੰ ਮਿਹਨਤ ਅਤੇ ਲਗਨ ਨਾਲ ਵਧੀਆ ਸੇਵਾਵਾਂ ਦੇਣ ਲਈ ਸਨਮਾਨਿਤ ਕੀਤਾ ਗਿਆ।

ਨਗਰ ਨਿਗਮ ਹੁਸਿਆਰਪੁਰ ਵਲੋਂ ਚਲਾਏ ਸਵੱਛ ਵਾਰਡ ਮੁਕਾਬਲਿਆਂ ਵਿਚ ਪਹਿਲੇ ਸਥਾਨ ’ਤੇ ਰਹੇ ਵਾਰਡ ਨੰਬਰ 48 ਤੋਂ ਕੌਂਸਲਰ ਨਵਾਬ ਹੁਸੈਨ ਅਤੇ ਵਾਰਡ ਵਿਚ ਤਾਇਨਾਤ ਨਿਗਮ ਦੀ ਟੀਮ ਪੰਕਜ, ਦੀਪਕ ਤੇ ਭਜਨ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਦੂਜੇ ਸਥਾਨ ’ਤੇ ਆਏ ਵਾਰਡ ਨੰਬਰ 4 ਦੇ ਕੌਂਸਲਰ ਅਸ਼ੋਕ ਕੁਮਾਰ ਅਤੇ ਟੀਮ ਵਿਚ ਸਪਨਾ, ਰਾਜ ਕੁਮਾਰ ਤੇ ਅਮਿਤ ਨੂੰ ਵੀ ਸਨਮਾਨਿਤ ਕੀਤਾ ਗਿਆ।

ਸਵੱਛ ਵਾਰਡ ਮੁਕਾਬਲਿਆਂ ਵਿਚ ਤੀਜੇ ਸਥਾਨ ’ਤੇ ਰਹੇ ਵਾਰਡ ਨੰਬਰ 29 ਦੀ ਕੌਂਸਲਰ ਨਵਜੋਤ ਕਟੋਚ ਅਤੇ ਟੀਮ ਵਿਚ ਬਬਰੀਕ, ਸੰਤੋਸ਼, ਅੰਜਨਾ ਤੇ ਰਜਿੰਦਰ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਾਰਡਾਂ ਨੂੰ ਕ੍ਰਮਵਾਰ 20 ਲੱਖ ਰੁਪਏ, 15 ਲੱਖ ਰੁਪਏ ਅਤੇ 10 ਲੱਖ ਰੁਪਏ ਵਿਕਾਸ ਕਾਰਜਾਂ ਲਈ ਗਰਾਂਟ ਦਿੱਤੀ ਜਾਵੇਗੀ।

ਸੁੰਦਰ ਸ਼ਾਮ ਅਰੋੜਾ ਵਲੋਂ ਸ੍ਰੀਮਤੀ ਪ੍ਰੇਮ ਗੁਪਤਾ ਰੈਡ ਕਰਾਸ ਅਵਾਰਡ ਵਿਦਿਆਰਥਣ ਪਾਰੂਲ ਨੂੰ, ਸ੍ਰੀਮਤੀ ਪ੍ਰੇਮ ਗੁਪਤਾ ਰੈਡ ਕਰਾਸ ਅਵਾਰਡ ਵਿਦਿਆਰਥਣ ਨਿਅਤੀ ਮਹਾਜਨ ਨੂੰ, ਚੌਧਰੀ ਜਗਨ ਨਾਥ ਮੈਮੋਰੀਅਲ ਰੈਡ ਕਰਾਸ ਅਵਾਰਡ ਵਿਦਿਆਰਥੀ ਸਾਹਲ ਗਿੱਲ ਅਤੇ ਸ੍ਰੀਮਤੀ ਪ੍ਰਸਿੰਨੀ ਦੇਵੀ ਮੈਮੋਰੀਅਲ ਰੈਡ ਕਰਾਸ ਅਵਾਰਡ ਵਿਦਿਆਰਥੀ ਸੁਸ਼ੀਲ ਕੁਮਾਰ ਨੂੰ ਦਿੱਤਾ ਗਿਆ। ਇਸ ਉਪਰੰਤ ਉਦਯੋਗ ਤੇ ਵਣਜ ਮੰਤਰੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਰੈਡ ਕਰਾਸ ਸੋਸਾਇਟੀ ਦੀ ਤਰਫੋਂ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਅਤੇ ਟਰਾਈਸਾਈਕਲਾਂ ਦੀ ਵੰਡ ਕੀਤੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION