35.6 C
Delhi
Thursday, April 18, 2024
spot_img
spot_img

ਸੁਖ਼ਮਿੰਦਰ ਰਾਜਪਾਲ ਤੇ ਸਾਥੀ ਬਿਕਰਮ ਮਜੀਠੀਆ ਨੂੰ ਮਿਲੇ, ਮਜੀਠੀਆ ਨੇ ਕਿਹਾ ਸਰਕਾਰ ਬਣਨ ’ਤੇ ਯੂਥ ਨੂੰ ਸਰਕਾਰ ’ਚ ਮਿਲੇਗੀ ਵਿਸ਼ੇਸ਼ ਥਾਂ

ਯੈੱਸ ਪੰਜਾਬ
ਜਲੰਧਰ, 24 ਨਵੰਬਰ, 2021 –
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਜਲੰਧਰ ਪਹੁੰਚੇ, ਉਹਨਾਂ ਨਾਲ ਜਲੰਧਰ ਸ਼ਹਿਰੀ ਤੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ ਨੇ ਮੁਲਕਾਤ ਕੀਤੀ। ਇਸ ਮੁਲਾਕਾਤ ਵਿਚ ਆਉਣ ਵਾਲੀਆਂ ਚੋਣਾਂ ਸਬੰਧੀ ਜੋ ਜਥੇਬੰਧਕ ਟੀਮ ਬਣਾਉਣੀ ਹੈ, ਉਸ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਰਾਜਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਥੇਬੰਧਕ ਟੀਮ ਸਬੰਧੀ ਬਿਕਰਮ ਮਜੀਠੀਆ ਨੇ ਆਪਣੇ ਵਿਚਾਰ ਰੱਖੇ ਤੇ ਉਹਨਾਂ ਦੇ ਵਿਚਾਰਾਂ ਨੂੰ ਧਿਆਨ ਨਾਲ ਸੁਣਦੇ ਹੋਏ ਉਹਨਾਂ ਨੂੰ ਇਸ ਗੱਲ ਦਾ ਵਿਸਵਾਸ਼ ਦਿਵਾਇਆ ਗਿਆ ਕਿ ਉਹਨਾਂ ਦੇ ਵਿਚਾਰਾਂ ਦੀ ਇਨ-ਬਿਨ ਪਾਲਣਾ ਕੀਤੀ ਜਾਵੇਗੀ।

ਇੱਥੇ ਹੀ ਨਿਰਵੈਰ ਸਿੰਘ ਸਾਜਨ ਜੋ ਯੂਥ ਅਕਾਲੀ ਦਲ ਪੰਜਾਬ ਦੇ ਮੀਤ ਪ੍ਰਧਾਨ ਬਣੇ ਅਤੇ ਉਹਨਾਂ ਦੇ ਨਾਲ ਹਰਮਨ ਅਸੀਜਾ ਜੋ ਜਥੇਬੰਧਕ ਸਕੱਤਰ ਬਣੇ ਹਨ. ਨੇ ਬਿਕਰਮ ਮਜੀਠੀਆ ਨਾਲ ਮੁਲਾਕਾਤ ਕੀਤੀ। ਨਿਰਵੈਰ ਸਿੰਘ ਸਾਜਨ ਅਤੇ ਹਰਮਨ ਅਸੀਜਾ ਟਕਸਾਲੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਇਹਨਾਂ ਦੋਵਾਂ ਨੇ ਦੱਸਿਆ ਕਿ ਸਾਡਾ ਪੂਰਾ ਪਰਿਵਾਰ ਬਹੁਤ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਦਾ ਆਇਆ ਹੈ ਤੇ ਅੱਗੇ ਵੀ ਕਰਦਾ ਰਹੇਗਾ। ਸਾਜਨ ਅਤੇ ਅਸੀਜਾ ਨੂੰ ਬਿਕਰਮ ਮਜੀਠੀਆ ਨੇ ਸਾਬਾਸ਼ ਦਿੱਤੀ ਅਤੇ ਤਕੜੇ ਹੋ ਕੇ ਪਾਰਟੀ ਲਈ ਕੰਮ ਕਰਨ ਲਈ ਕਿਹਾ।

ਰਾਜਪਾਲ ਨੇ ਅੱਗੇ ਦੱਸਿਆ ਕਿ ਬਿਕਰਮ ਮਜੀਠੀਆ ਦਾ ਕਹਿਣਾ ਸੀ ਕਿ ਯੂਥ ਅਕਾਲੀ ਦਲ ਦਾ ਕੰਮ ਸ਼ਲਾਘਾਯੋਗ ਹੈ। ਯੂਥ ਨੇ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਲਈ ਮੂਹਰੇ ਹੋ ਕੇ ਕੰਮ ਕੀਤਾ ਹੈ। ਉਹਨਾਂ ਨੇ ਯੂਥ ਅਕਾਲੀ ਦਲ ਨੂੰ ਭਰੋਸਾ ਦਿਵਾਇਆ ਕਿ 2022 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਯੂਥ ਨੂੰ ਪਾਰਟੀ ਵਿਚ ਵਿਸ਼ੇਸ਼ ਥਾਂ ਦਿੱਤੀ ਜਾਵੇਗੀ। ਯੂਥ ਅਕਾਲੀ ਦਲ ਪਾਰਟੀ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ। ਇਸ ਮੌਕੇ ਨਵਪ੍ਰੀਤ ਸਿੰਘ ਅਤੇ ਦਮਨਵੀਰ ਸਿੰਘ ਕੇਪੀ ਨਾਲ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION