37.8 C
Delhi
Friday, April 19, 2024
spot_img
spot_img

ਸੁਖ਼ਬੀਰ ਬਾਦਲ ਦੀ ਭਰਤੀ ਮੁਹਿੰਮ: ਪਠਾਨਕੋਟ ’ਚ ਭਾਜਪਾ ਅਤੇ ਭੋਆ ’ਚ ਕਾਂਗਰਸ ਆਗੂਆਂ ਨੇ ਫ਼ੜਿਆ ਅਕਾਲੀ ਦਲ ਦਾ ਪੱਲਾ

ਯੈੱਸ ਪੰਜਾਬ
ਬਾਦਲ, 27 ਅਪ੍ਰੈਲ, 2021 –
ਪਠਾਨਕੋਟ ਜ਼ਿਲ੍ਹੇ ਦੇ ਹਲਕਾ ਭੋਆ ਵਿਚ ਕਾਂਗਰਸ ਪਾਰਟੀ ਨੁੰ ਉਸ ਵੇਲੇ ਜ਼ੋਰਦਾਰ ਝਟਕਾ ਲੱਗਾ ਜਦੋਂ ਕਾਂਗਰਸ ਦੇ ਪਿੰਡ ਮਾਜਰਾ ਤੋਂ ਸਰਪੰਚ ਰਾਕੇਸ਼ ਕੁਮਾਰ ਮਾਜਰਾ ਤੇ ਹੋਰ ਅਨੇਕਾਂ ਪੰਚਾਂ ਸਰਪੰਚਾਂ ਸਮੇਤ ਉਹਨਾਂ ਦੇ ਸਾਥੀ ਕਾਂਗਰਸ ਛੱਡ ਕੇ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਮੌਕੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਅਤੇ ਪਠਾਨਕੋਟ ਦੇ ਆਬਜ਼ਰਵਰ ਸਰਦਾਰ ਗੁਰਬਚਨ ਸਿੰਘ ਬੱਬੇਹਾਲੀ ਵੀ ਮੌਜੂਦ ਸਨ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਆਗੂਆਂ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਸਿਰੋਪਾਓ ਦੇ ਕੇ ਸਵਾਗਤ ਕੀਤਾ ਤੇ ਭਰੋਸਾ ਦੁਆਇਆ ਕਿ ਪਾਰਟੀ ਵਿਚ ਇਹਨਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।

ਉਹਨਾਂ ਕਿਹਾ ਕਿ ਲੋਕਾ ਨੇ ਵੇਖ ਲਿਆ ਹੈ ਕਿ ਜੋ ਵਿਕਾਸ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਦੌਰਾਨ ਹੋਇਆ, ਉਸਦਾ ਕਾਂਗਰਸ ਪਾਰਟੀ ਨੇ ਚਾਰ ਸਾਲ ਵਿਚ ਭੱਠਾ ਬਿਠਾ ਦਿੱਤਾ ਹੈ। ਉਹਨਾਂ ਕਿਹਾ ਕਿ ਚਾਰ ਸਾਲਾਂ ਵਿਚ ਕਾਂਗਰਸ ਪਾਰਟੀ ਵਿਕਾਸ ਦਾ ਇਕ ਵੀ ਪ੍ਰਾਜੈਕਟ ਸੂਬੇ ਵਿਚ ਸ਼ੁਰੂ ਕਰਨ ਵਿਚ ਨਾਕਾਮ ਰਹੀ ਹੈ।

ਇਸ ਮੌਕੇ ਜੋ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ ਉਹਨਾਂ ਵਿਚ ਰਾਕੇਸ਼ ਕੁਮਾਰ ਮਾਜਰਾ ਸਰਪੰਚ ਮਾਜਰਾ ਕਾਂਗਰਸ, ਅਰੁਣ ਗੌੜ ਸਾਬਕਾ ਮੈਂਬਰ ਬਲਾਕ ਸੰਮਤੀ ਬੀ ਜੇ ਪੀ, ਉਤਮ ਚੰਦ ਪੰਚ ਮਾਜਰਾ ਕਾਂਗਰਸ, ਸੰਜੀਵ ਕੁਮਾਰ ਪੰਚ ਮਾਜਰਾ ਕਾਂਗਰਸ, ਯੋਗੇਸ਼ ਸੈਣੀ ਪੰਚ ਮਾਜਰਾ ਕਾਂਗਰਸ, ਮਹਿੰਦਰਪਾਲ ਰਿਟਾ ਬੀ ਪੀ ਓ ਪੱਖੋ ਚੱਕ ਕਾਂਗਰਸ, ਪੂਰਨ ਚੰਦ ਪਿੰਡ ਫੂਲਪੁਰ ਕਾਂਗਰਸ, ਬਿਕਰਮ ਸੈਣੀ ਪੰਚ ਮਾਜਰਾ, ਸਰਵੇਸ਼ ਸੇਵਾ ਮੁਕਤ ਪ੍ਰਿੰਸੀਪਲ ਕਾਂਗਰਸ ਅਤੇ ਦੇਵ ਰਾਜ ਪੰਚ ਕਾਂਗਰਸ ਪਾਰਟੀ ਤੋਂ ਸ਼ਾਮਲ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਮਿੰਟੂ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਪਠਾਨਕੋਟ ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION