29 C
Delhi
Friday, April 19, 2024
spot_img
spot_img

ਸੁਖ਼ਬੀਰ ਬਾਦਲ ਅਰਨਬ ਗੋਸਵਾਮੀ ਦੇ ਹੱਕ ’ਚ ਮਗਰਮੱਛੀ ਹੰਝੂ ਵਹਾਉਣ ਦੀ ਬਜਾਏ ਆਪਣਾ ਕਾਰਜਕਾਲ ਚੇਤੇ ਕਰਨ: ਜਾਖ਼ੜ

ਚੰਡੀਗੜ੍ਹ, 23 ਅਪ੍ਰੈਲ, 2020 –
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੂੰ ਨਸੀਹਤ ਦਿੱਤੀ ਹੈ ਕਿ ਉਹ ਅਰਨਵ ਗੋਸਵਾਮੀ ਦੇ ਹੱਕ ਵਿਚ ਮਗਰਮੱਛ ਦੇ ਹੰਝੂ ਬਹਾਉਣ ਦੀ ਬਜਾਏ ਪੰਜਾਬ ਵਿਚਲਾ ਆਪਣਾ 10 ਸਾਲ ਦਾ ਕਾਰਜਕਾਲ ਚੇਤੇ ਕਰਨ ਜਦ ਉਨ੍ਹਾਂ ਨੇ ਮੀਡੀਆ ਅਦਾਰਿਆਂ ਦੀ ਸੰਘੀ ਨੱਪੀ ਰੱਖੀ ਸੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਗੱਲ ਦੇ ਹੱਕ ਵਿਚ ਨਹੀਂ ਹੈ ਕਿ ਕੋਈ ਕਾਨੂੰਨ ਆਪਣੇ ਹੱਥ ਵਿਚ ਲਵੇ ਪਰ ਇਸ ਸਬੰਧੀ ਪ੍ਰੈਸ ਕਾਊਂਸਲ ਆਫ ਇੰਡੀਆਂ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਕੋਲ ਵੀ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਾਵੇੇਗੀ।

ਸ੍ਰੀ ਜਾਖੜ ਨੇ ਇੱਥੋਂ ਜਾਰੀ ਬਿਆਨ ਵਿਚ ਕਿਹਾ ਕਿ ਬੇਸੱਕ ਅਸੀਂ ਅਰਨਵ ਗੋਸਵਾਮੀ ਵੱਲੋਂ ਪੱਤਰਕਾਰਤਾ ਦੇ ਅਸੂਲਾਂ ਦੇ ਉਲਟ ਜਾ ਕੇ ਇਕ ਸਿਆਸੀ ਧਿਰ ਦਾ ਪੱਖ ਪੂਰਨ ਅਤੇ ਦੁਸਰਿਆਂ ਲਈ ਅਮਰਿਆਦਿਤ ਭਾਸ਼ਾ ਇਸਤੇਮਾਲ ਕੀਤੇ ਜਾਣ ਦਾ ਵਿਰੋਧ ਕਰਦੇ ਹਾਂ ਪਰ ਕਾਂਗਰਸ ਪਾਰਟੀ ਫਿਰ ਵੀ ਲੋਕਾਂ ਅਤੇ ਮੀਡੀਆ ਦੇ ਬੋਲਣ ਦੇ ਅਧਿਕਾਰ ਦਾ ਸਨਮਾਨ ਕਰਦੀ ਹੈ। ਪਰ ਨਾਲ ਹੀ ਉਨ੍ਹਾਂ ਨੇ ਇਸ ਮੁੱਦੇ ਤੇ ਅਕਾਲੀ ਦਲ ਦੇ ਪ੍ਰਧਾਨ ਦੇ ਆਏ ਬਿਆਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਚੰਗਾ ਹੁੰਦਾ ਜੇਕਰ ਅਜਿਹੀ ਟਿੱਪਣੀ ਕਰਨ ਤੋਂ ਪਹਿਲਾਂ ਸ: ਬਾਦਲ ਆਪਣੀ ਸਰਕਾਰ ਦੇ ਕਾਰਜਕਾਲ ਤੇ ਪਿੱਛਲਝਾਤ ਮਾਰ ਲੈਂਦੇ।

ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਦਾ ਹਰ ਇਕ ਨਾਗਰਿਕ ਜਾਣਦਾ ਹੈ ਕਿ ਜਦ ਪੰਜਾਬ ਵਿਚ ਅਕਾਲੀ ਦਲ ਭਾਜਪਾ ਦੀ ਸੱਤਾ ਸੀ ਤਾਂ ਮੀਡੀਆ ਨਾਲ ਕਿਸ ਤਰਾਂ ਦਾ ਸਲੂਕ ਕੀਤਾ ਜਾਂਦਾ ਸੀ। ਉਨ੍ਹਾਂ ਨੇ ਕਿਹਾ ਕਿ ਕੁਝ ਖਾਸ ਅਖ਼ਬਾਰਾਂ ਨੂੰ ਲਗਾਤਾਰ ਸਰਕਾਰੀ ਇਸਤਿਹਾਰਾਂ ਤੋਂ ਵਾਂਝਾ ਰੱਖਿਆ ਗਿਆ। ਕਈ ਚੈਨਲਾਂ ਨੂੰ ਬੰਦ ਤੱਕ ਕਰਵਾ ਦਿੱਤਾ ਗਿਆ ਅਤੇ ਮੀਡੀਆ ਦਾ ਮੁੰਹ ਬੰਦ ਕਰਨ ਲਈ ਅਕਾਲੀ ਦਲ ਨੇ ਹਰ ਹੱਥਕੰਡਾ ਵਰਤਿਆਂ ਸੀ ਅਤੇ ਅੱਜ ਉਨ੍ਹਾਂ ਦੇ ਮੁੰਹੋਂ ਅਜਿਹੀਆਂ ਗੱਲਾਂ ਸੋਭਾ ਨਹੀਂ ਦਿੰਦੀਆਂ।

ਸ੍ਰੀ ਜਾਖੜ ਨੇ ਕਿਹਾ ਕਿ ਬੇਸੱਕ ਉਹ ਮੀਡੀਆ ਦੀ ਅਜਾਦੀ ਦੇ ਹੱਕਦਾਰ ਹਨ ਪਰ ਉਹ ਅਰਨਵ ਗੋਸਵਾਮੀ ਵੱਲੋਂ ਜਿਸ ਤਰਾਂ ਪੱਤਕਾਰਤਾ ਦੇ ਮੂਲ ਸਿਧਾਂਤ ਨਿਰਪੱਖਤਾ ਦੇ ਉਲਟ ਜਾ ਕੇ ਪੱਤਰਕਾਰੀ ਕੀਤੀ ਜਾ ਰਹੀ ਹੈ ਉਸਦੀ ਵੀ ਉਹ ਜੋਰਦਾਰ ਨਿੰਦਾ ਕਰਦੇ ਹਨ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION