35.1 C
Delhi
Friday, March 29, 2024
spot_img
spot_img

ਸੁਖ਼ਪਾਲ ਖ਼ਹਿਰਾ ਅਤੇ ਕਬੱਡੀ ਫ਼ੈਡਰੇਸ਼ਨਾਂ ਨੇ ‘ਲਾਂਚ’ ਕੀਤੀ ‘ਮੈਂ ਵੀ ਹਾਂ ਅਰਵਿੰਦਰ ਭਲਵਾਨ’ ਮੁਹਿੰਮ

ਚੰਡੀਗੜ, 19 ਮਈ, 2020 –

ਖਹਿਰਾ ਅਤੇ ਕਬੱਡੀ ਫੈਡਰੇਸ਼ਨਾਂ ਵੱਲੋਂ “ਮੈਂ ਵੀ ਹਾਂ ਅਰਵਿੰਦਰ ਭਲਵਾਨ” ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਕਤਲ ਕੀਤੇ ਗਏ ਖਿਡਾਰੀ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਸਰਕਾਰੀ ਨੋਕਰੀ ਦਿੱਤੇ ਜਾਣ ਦੀ ਮੰਗ, ਜਿਵੇਂ ਕਿ ਏ.ਐਸ.ਆਈ ਹਰਜੀਤ ਸਿੰਘ ਦੇ ਮਾਮਲੇ ਵਿੱਚ ਕੀਤਾ ਗਿਆ ਸੀ ਜਿਸ ਦਾ ਸਿਰਫ ਹੱਥ ਵੱਢਿਆ ਗਿਆ ਸੀ ਜਦਕਿ ਇਹ ਪੁਲਿਸ ਵੱਲੋਂ ਕੀਤਾ ਗਿਆ ਕਤਲ ਹੈ।

ਕਬੱਡੀ ਫੈਡਰੇਸ਼ਨਾਂ ਅਤੇ ਖੇਡ ਪ੍ਰੇਮੀਆਂ ਦੇ ਨਾਲ ਅੱਜ ਇਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਐਮ.ਐਲ.ਏ ਨੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਮਾਰੇ ਗਏ ਅੰਤਰਰਾਸ਼ਟਰੀ ਖਿਡਾਰੀ ਅਰਵਿੰਦਰ ਭਲਵਾਨ ਅਤੇ ਜਖਮੀ ਪ੍ਰਦੀਪ ਸਿੰਘ ਦੇ ਪਰਿਵਾਰਾਂ ਨੂੰ ਇੱਕ ਕਰੋੜ ਰੁਪਏ ਮੁਆਵਜਾ ਅਤੇ ਸਰਕਾਰੀ ਨੋਕਰੀ ਦਿੱਤੀ ਜਾਵੇ ਕਿਉਂਕਿ ਇੱਕ ਆਮ ਅਪਰਾਧ ਨਾ ਹੋ ਕੇ ਲੱਖਣ ਕੇ ਪੱਡਾ(ਕਪੂਰਥਲਾ) ਵਿਖੇ 7 ਮਈ ਦੀ ਰਾਤ ਨੂੰ ਪੁਲਿਸ ਅਫਸਰ ਵੱਲੋਂ ਕੀਤਾ ਗਿਆ ਕਤਲ ਹੈ।

ਖਹਿਰਾ ਨੇ ਕਿਹਾ ਕਿ ਕਾਤਲ ਪੁਲਿਸ ਅਫਸਰ ਇੱਕ ਨਸ਼ੇੜੀ ਅਤੇ ਸ਼ਰਾਬ ਦਾ ਤਸਕਰ ਸੀ, ਇਸ ਲਈ ਉਹਨਾਂ ਨੇ ਇਸ ਨੂੰ ਸਰਕਾਰ ਦੀ ਸ਼ਹਿ ਉੱਪਰ ਹੋਇਆ ਕਤਲ ਐਲਾਨ ਦਿੱਤਾ ਜਿਸ ਦੀ ਕਿ ਸਰਕਾਰ ਨੂੰ ਜਿੰਮੇਵਾਰੀ ਲੈਣੀ ਚਾਹੀਦੀ ਹੈ।ਖਹਿਰਾ ਨੇ ਕਿਹਾ ਕਿ ਪੁਲਿਸ ਅਫਸਰਾਂ ਨੂੰ ਹਥਿਆਰ ਜਨਤਾ ਦੀ ਹਿਫਾਜਤ ਲਈ ਦਿੱਤੇ ਗਏ ਹਨ ਪਰੰਤੂ ਇਸ ਮਾਮਲੇ ਵਿੱਚ ਉਕਤ ਅਫਸਰ ਨੇ ਇੱਕ ਨਿਰਦੋਸ਼ ਨੂੰ ਜਾਨੋਂ ਮਾਰ ਦਿੱਤਾ ਅਤੇ ਇੱਕ ਹੋਰ ਨੂੰ ਗੰਭੀਰ ਜਖਮੀ ਕਰ ਦਿੱੱਤਾ।

ਖਹਿਰਾ ਨੇ ਕਿਹਾ ਕਿ ਏ.ਐਸ.ਆਈ ਹਰਜੀਤ ਸਿੰਘ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ ਨੇ ਬਹੁਤ ਛੇਤੀ ਕਾਰਵਾਈ ਕੀਤੀ ਸੀ ਜਦ ਉਕਤ ਅਫਸਰ ਦਾ ਹੱਥ ਵੱਢ ਦਿੱਤਾ ਗਿਆ ਸੀ ਤਾਂ ਨਾ ਸਿਰਫ ਦੋਸ਼ੀ ਨਿਹੰਗਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਬਲਕਿ ਉਹਨਾਂ ਦੀਆਂ ਅੋਰਤਾਂ ਨੂੰ ਵੀ ਥਾਣੇ ਲਿਆਂਦਾ ਗਿਆ ਸੀ। ਤੁਰੰਤ ਐਕਸ਼ਨ ਕਰਨ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਵਿਭਾਗ ਵੱਲੋਂ ਚਲਾਈ ਗਈ “ਮੈਂ ਵੀ ਹਰਜੀਤ ਸਿੰਘ” ਮੁਹਿੰਮ ਉੱਪਰ ਕਾਰਵਾਈ ਕਰਦੇ ਹੋਏ ਉਸ ਨੂੰ 50 ਲੱਖ ਰੁਪਏ ਮੁਆਵਜਾ, ਸਬ ਇੰਸਪੈਕਟਰ ਵਜੋਂ ਤਰੱਕੀ ਅਤੇ ਉਸ ਦੇ ਬੇਟੇ ਨੂੰ ਸਰਕਾਰੀ ਨੋਕਰੀ ਦਿੱਤੀ।

ਇਸੇ ਤਰਾਂ ਹੀ ਮ੍ਰਿਤਕ ਲੁਧਿਆਣਾ ਦੇ ਏ.ਸੀ.ਪੀ ਅਨਿਲ ਕੋਹਲੀ ਦੇ ਪਰਿਵਾਰ ਨੂੰ ਵੀ ਮੁਆਵਜ਼ਾ ਅਤੇ ਸਰਕਾਰੀ ਨੋਕਰੀ ਦਿੱਤੀ ਗਈ। ਪਾਕਿਸਤਾਨ ਜੇਲ ਵਿੱਚ ਹੋਏ ਚਰਚਿਤ ਸਰਬਜੀਤ ਸਿੰਘ ਕਤਲ ਮਾਮਲੇ ਵਿੱਚ ਵੀ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਮੁਆਵਜਾ ਅਤੇ ਨਾਇਬ ਤਹਿਸੀਲਦਾਰ ਦੀ ਨੋਕਰੀ ਦਿੱਤੀ ਗਈ ਸੀ ਜਦਕਿ ਇਸ ਮਾਮਲੇ ਵਿੱਚ ਤਾਂ ਸਾਡੀ ਆਪਣੀ ਪੁਲਿਸ ਨੇ ਹੀ ਇੱਕ ਪ੍ਰਸਿੱਧ ਖਿਡਾਰੀ ਨੂੰ ਮਾਰ ਦਿੱਤਾ ਹੈ।

ਖਹਿਰਾ ਨੇ ਸਵਾਲ ਕੀਤਾ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਰਵਿੰਦਰ ਭਲਵਾਨ ਨੂੰ ਬੇਰਹਿਮੀ ਨਾਲ ਸਰਾਕਰੀ ਸ਼ਹਿ ਉੱਪਰ ਕਤਲ ਕੀਤੇ ਜਾਣ ਅਤੇ ਉਸ ਦੇ ਸਾਥੀ ਪ੍ਰਦੀਪ ਸਿੰਘ ਨੂੰ ਜਖਮੀ ਕੀਤੇ ਜਾਣ ਉੱਪਰ ਕੈਪਟਨ ਅਮਰਿੰਦਰ ਸਿੰਘ ਨੇ ਚੁੱਪੀ ਧਾਰੀ ਹੋਈ ਹੈ ਅਤੇ ਉਸ ਦੇ ਪਰਿਵਾਰ ਨਾਲ ਹਮਦਰਦੀ ਤੱਕ ਵੀ ਨਹੀਂ ਕੀਤੀ।

ਖਹਿਰਾ ਨੇ ਕਿਹਾ ਕਿ ਏ.ਐਸ.ਆਈ ਹਰਜੀਤ ਸਿੰਘ ਮਾਮਲੇ ਵਿੱਚ ਕਿਸੇ ਦੀ ਜਾਨ ਨਹੀਂ ਗਈ ਸੀ ਅਤੇ ਹਮਲਾ ਕਰਨ ਵਾਲੇ ਆਮ ਨਾਗਰਿਕ ਸਨ ਪਰੰਤੂ ਅਰਵਿੰਦਰ ਭਲਵਾਨ ਦੇ ਮਾਮਲੇ ਵਿੱਚ ਕਾਤਲ ਵਰਦੀਧਾਰੀ ਪੁਲਿਸ ਅਫਸਰ ਹੈ ਅਤੇ ਕਤਲ ਕੀਤਾ ਗਿਆ ਹੈ।

ਖਹਿਰਾ ਨੇ ਕਿਹਾ ਕਿ ਅਰਵਿੰਦਰ ਭਲਵਾਨ ਦੇ ਮਾਮਲੇ ਵਿੱਚ ਜਾਇਜ ਮੰਗਾਂ ਨੂੰ ਅੱਖੋਂ ਪਰੋਖੇ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਦਿਖਾ ਦਿਤਾ ਹੈ ਕਿ ਉਹਨਾਂ ਦੇ ਪੈਮਾਨੇ ਅਲਗ ਅਲਗ ਹਨ ਜਦ ਪੁਲਿਸ/ਸਿਵਲ ਅਫਸਰਾਂ ਦੀ ਗੱਲ ਹੁੰਦੀ ਹੈ ਤਾਂ ਉਹ ਤੁਰੰਤ ਕਦਮ ਚੁੱਕਦੇ ਹਨ ਜਦਕਿ ਸਧਾਰਨ ਲੋਕਾਂ ਦੇ ਪਰਿਵਾਰਾਂ ਨੂੰ ਅੱਧਵਾਟੇ ਛੱਡ ਦਿੱਤਾ ਜਾਂਦਾ ਹੈ ਅਤੇ ਇਨਸਾਫ ਲਈ ਸੰਘਰਸ਼ ਕਰਨਾ ਪੈਂਦਾ ਹੈ। ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਜੇਕਰ ਅਰਵਿੰਦਰ ਭਲਵਾਨ ਕਿਸੇ ਤਾਕਤਵਰ ਸਿਆਸਤਦਾਨ ਜਾਂ ਅਫਸਰ ਦਾ ਪਰਿਵਾਰਕ ਮੈਂਬਰ ਹੁੰਦਾ ਤਾਂ ਕੀ ਮੁੱਖ ਮੰਤਰੀ ਇਸੇ ਤਰਾਂ ਅਣਗੋਲਿਆ ਕਰਦੇ?

ਖਹਿਰਾ ਨੇ ਵਿਸ਼ਵ ਭਰ ਵਿੱਚ ਵੱਸਦੇ ਕਬੱਡੀ ਪ੍ਰੇਮੀਆਂ ਨੂੰ ਬੇਨਤੀ ਕੀਤੀ ਕਿ ਉਹ “ਮੈਂ ਵੀ ਹਾਂ ਅਰਵਿੰਦਰ ਭਲਵਾਨ” ਮੁਹਿੰਮ ਦੀ ਹਮਾਇਤ ਕਰਨ ਅਤੇ ਇੱਕ ਮਿੰਟ ਦੀਆਂ ਛੋਟੀਆਂ ਵੀਡੀਉ ਬਣਾਉਣ, ਉਸ ਦੇ ਫੋਟੋ ਫਰੇਮ ਸ਼ੇਅਰ ਕਰਨ, ਉਸ ਦੇ ਫਰੇਮ ਵਾਲੀ ਫੋਟੋ ਸ਼ੋਸ਼ਲ ਮੀਡੀਆ ਫੇਸਬੁੱਕ ਆਦਿ ਉੱਪਰ ਸ਼ੇਅਰ ਕਰਨ ਤਾਂ ਜੋ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਉੱਪਰ ਦਬਾਅ ਬਣਾਇਆ ਜਾ ਸਕੇ। ਮੁਆਵਜੇ ਅਤੇ ਸਰਕਾਰੀ ਨੋਕਰੀਆਂ ਦੀ ਆਪਣੀ ਮੰਗ ਨੂੰ ਮੁੜ ਦੁਹਰਾਂਦੇ ਹੋਏ ਖਹਿਰਾ ਅਤੇ ਕਬੱਡੀ ਫੈਡਰਸ਼ਨਾਂ ਨੇ ਆਖਿਆ ਕਿ ਜਦ ਤੱਕ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION