35.1 C
Delhi
Saturday, April 20, 2024
spot_img
spot_img

ਸੁਲਤਾਨਪੁਰ ਲੋਧੀ ਵਿਚ 24 ਘੰਟੇ ਜਲ ਸਪਲਾਈ ਤੇ ਸੈਨੀਟੇਸ਼ਨ ਸੇਵਾਵਾਂ ਯਕੀਨੀ ਬਣਾਉਣ ਲਈ ਵਿਸ਼ੇਸ਼ ਐਪ

ਚੰਡੀਗੜ੍ਹ/ਸੁਲਤਾਨਪੁਰ ਲੋਧੀ, 11 ਨਵੰਬਰ, 2019 –

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਨਿਰਵਿਘਨ ਸੇਵਾਵਾਂ ਯਕੀਨੀ ਬਣਾਉਣ ਲਈ ਇਕ ਵਿਸ਼ੇਸ਼ ਮੋਬਾਈਲ ਐਪਲੀਕੇਸ਼ਨ ਤਿਆਰ ਕੀਤੀ ਗਈ ਹੈ, ਜਿਸ ਨਾਲ ਇਨ੍ਹਾਂ ਸੇਵਾਵਾਂ ਦੀ ਨਜ਼ਰਸਾਨੀ ਕੀਤੀ ਜਾ ਰਹੀ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਐਸਈ ਸ੍ਰੀ ਕੁਲਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਸ ਮੋਬਾਈਲ ਐਪ ਦਾ ਮੁੱਖ ਮਕਸਦ ਜਲ ਸਪਲਾਈ ਤੇ ਸੈਨੀਟੇਸ਼ਨ ਸੇਵਾਵਾਂ ਦੀ ਲਗਾਤਾਰ ਨਿਗਰਾਨੀ ਅਤੇ ਸਾਹਮਣੇ ਆਉਂਦੀਆਂ ਕਮੀਆਂ ਪੇਸ਼ੀਆਂ ਨੂੰ ਫੌਰੀ ਦੂਰ ਕਰਨਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਡਬਲਿਊਐਸਐਸ5500 ਨਾਮ ਦੀ ਮੋਬਾਈਲ ਐਪ ਜਾਰੀ ਕੀਤੀ ਗਈ ਹੈ, ਜਿਸ ਰਾਹੀਂ ਵੱਖ ਵੱਖ ਸਥਾਨਾਂ ‘ਤੇ ਫੀਲਡ ਸਟਾਫ ਵੱਲੋਂ ਜਾਇਜ਼ਾ ਲੈਣਾ ਯਕੀਨੀ ਬਣਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਨਗਰੀ ਵਿਚ ਸ਼ਰਧਾਲੂਆਂ ਲਈ 4000 ਤੋਂ ਵੱਧ ਪਖਾਨੇ, 10 ਵਾਟਰ ਏਟੀਐਮ ਤੇ 50 ਵਾਟਰ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਸ੍ਰੀ ਸੈਣੀ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਨਿਰਵਿਘਨ ਸੇਵਾਵਾਂ ਦੇਣ ਲਈ ਵਿਭਾਗ ਵੱਲੋਂ ਇਨ੍ਹਾਂ ਸਹੂਲਤਾਂ ਦੀ ਲਗਾਤਾਰ ਚੈਕਿੰਗ ਦੀ ਲੋੜ ਮਹਿਸੂਸ ਕੀਤੀ ਗਈ, ਜਿਸ ਕਾਰਨ ਇਹ ਵਿਸ਼ੇਸ਼ ਐਪ ਬਣਾਈ ਗਈ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸਾਰੀਆਂ ਜਨਤਕ ਸਹੂਲਤਾਂ ਅਤੇ ਜਲ ਸਥਾਨਾਂ ‘ਤੇ ਕਿਊਆਰ ਕੋਡ ਲਾਏ ਗਏ ਹਨ, ਜਿਨ੍ਹਾਂ ਨੂੰ ਚੈਕਿੰਗ ਕਰਨ ਵਾਲੇ ਅਧਿਕਾਰੀ ਵੱਲੋਂ ਸਕੈਨ ਕੀਤਾ ਜਾਣਾ ਲਾਜ਼ਮੀ ਹੈ। ਜਦੋਂ ਸਬੰਧਤ ਸਟਾਫ ਮੈਂਬਰ ਇਹ ਕਿਊਆਰ ਕੋਡ ਸਕੈਨ ਕਰਦਾ ਹੈ ਤਾਂ ਉਸ ਦੀ ਮੋਬਾਈਲ ‘ਤੇ ਇਕ ਨਵੀਂ ਵਿੰਡੋ ਖੁੱਲ੍ਹ ਜਾਂਦੀ ਹੈ, ਜਿਸ ‘ਤੇ ਉਸ ਵੱਲੋਂ ਕੀਤੀ ਚੈਕਿੰਗ ਨਾਲ ਸਬੰਧਤ ਪ੍ਰਸ਼ਨਾਵਲੀ ਖੁੱਲ੍ਹ ਜਾਂਦੀ ਹੈ ਤੇ ਉਸ ਨੂੰ ਸਾਰੇ ਸਵਾਲਾਂ ਦਾ ਜਵਾਬ ਦੇਣਾ ਪੈਂਦਾ ਹੈ।

ਇਨ੍ਰਾਂ ਸਵਾਲਾਂ ਰਾਹੀਂ ਇਹ ਜਾਣਿਆ ਜਾਂਦਾ ਹੈ ਕਿ ਵਾਟਰ ਸਟੇਸ਼ਨ ਠੀਕ ਚੱਲ ਰਿਹਾ ਹੈ, ਕਿਤੇ ਕੋਈ ਨੁਕਸ ਤਾਂ ਨਹੀਂ ਹੈ, ਆਦਿ। ਇਸ ਦੌਰਾਨ ਜੇ ਕੋਈ ਨੁਕਸ ਜਾਂ ਕਮੀ ਪੇਸ਼ੀ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਡਿਊਟੀ ਅਫਸਰ ਦੀ ਨਿਗਰਾਨੀ ਵਿਚ ਉਹ ਨੁਕਸ ਚੈਕਿੰਗ ਦੇ ਤਿੰਨ ਘੰਟੇ ਅੰਦਰ ਦੂਰ ਕਰਨਾ ਜ਼ਰੂਰੀ ਹੁੰਦਾ ਹੈ ਤੇ ਡਿਊਟੀ ਅਫਸਰ ਵੱਲੋਂ ਪੂਰਾ ਸਿਸਟਮ ਹਰ ਚਾਰ ਘੰਟੇ ਬਾਅਦ ਚੈੱਕ ਕਰਨਾ ਜ਼ਰੂਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਿਰਵਿਘਨ ਸੇਵਾਵਾਂ ਲਈ ਕਰੀਬ 100 ਸਥਾਨਾਂ ‘ਤੇ ਹਰ ਚਾਰ ਘੰਟੇ ਬਾਅਦ ਚੈਕਿੰਗ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਐਸਈ ਸੁਖਮਿੰਦਰ ਸਿੰਘ (ਪਟਿਆਲਾ ਸਰਕਲ), ਪਰਮਜੀਤ ਸਿੰਘ (ਜਲੰਧਰ ਸਰਕਲ) ਤੇ ਸੁਖਪਿੰਦਰ ਸਿੰੰਘ ਕਾਰਜਕਾਰੀ ਇੰਜਨੀਅਰ ਕਪੂਰਥਲਾ ਸ਼ਿਕਾਇਤ ਨਿਬੇੜੂ ਸਿਸਟਮ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 1200 ਦੇ ਕਰੀਬ ਨੁਕਸ ਪਤਾ ਲੱਗੇ, ਜਿਨ੍ਹਾਂ ਵਿਚੋਂ 1180 ਨੂੰ ਸਬੰਧਤ ਸਟਾਫ ਵੱਲੋਂ ਦੂਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਐਪ ਸਾਰੀਆਂ 19 ਪਾਰਕਿੰਗਜ਼ ਤੇ 70 ਲੰਗਰ ਸਥਾਨਾਂ (ਕਰੀਬ 1000 ਏਕੜ ਰਕਬਾ) ਨੂੰ ਕਵਰ ਕਰ ਰਹੀ ਹੈ।

ਛੋਟੇ ਨੁਕਸ ਦੂਰ ਕਰਨ ਲਈ 6 ਮੋਬਾਈਲ ਵੈਨਾਂ ਵੀ ਸੇਵਾਵਾਂ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਤੇ ਵਿÝਭਾਗ ਦੇ ਸਕੱਤਰ ਜਸਪ੍ਰੀਤ ਤਲਵਾਰ ਤੇ ਵਧੀਕ ਸਕੱਤਰ ਮੁਹੰਮਦ ਇਸ਼ਫਾਕ ਤੇ ਹੋਰ ਅਧਿਕਾਰੀਆਂ ਦੀ ਅਗਵਾਈ ਹੇਠ ਕੀਤਾ ਗਿਆ ਹੈ।

ਇਸ ਮੌਕੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰੰਘ ਚੀਮਾ ਨੇ ਵਿਭਾਗ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਪੰਜਾਬ ਸਰਕਾਰ ਸੁਲਤਾਨਪੁਰ ਲੋਧੀ ਪੁੱਜੀ ਸੰਗਤ ਨੂੰ ਨਿਰਵਿਘਨ ਸੇਵਾਵਾਂ ਤੇ ਮਿਆਰੀ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸ਼ਰਧਾਲੂਆਂ ਨੂੰ ਹਰ ਲੋੜੀਂਦੀ ਸਹੂਲਤ ਦੇਣ ‘ਚ ਕੋਈ ਕਸਰ ਨਹੀਂ ਛੱਡ ਰਿਹਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION