35.1 C
Delhi
Thursday, March 28, 2024
spot_img
spot_img

ਸੁਲਤਾਨਪੁਰ ਲੋਧੀ ਵਿਖੇ ਸਾਰੇ ਜ਼ਰੂਰੀ ਪ੍ਰਬੰਧ 10 ਅਕਤੂਬਰ ਤੱਕ ਮੁਕੰਮਲ ਕਰ ਲਏ ਜਾਣਗੇ: ਏ. ਵੇਨੂੰ ਪ੍ਰਸਾਦ

ਚੰਡੀਗੜ੍ਹ, 16 ਸਤੰਬਰ, 2019 –

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਸੁਲਤਾਨਪੁਰ ਲੋਧੀ ਵਿਖੇ ਚਲ ਰਹੇ ਵਿਕਾਸ ਕਾਰਜਾਂ ਵਿਚ ਤੇਜੀ ਲਿਆਂਦੀ ਗਈ ਹੈ ਅਤੇ ਇਹ ਕਾਰਜ 10 ਅਕਤੂਬਰ, 2019 ਤੱਕ ਮੁਕੰਮਲ ਕਰ ਲਏ ਜਾਣਗੇ। ਇਸ ਤੋਂ ਇਲਾਵਾ ਸ਼ਰਧਾਲੂਆਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਲਈ ਸਾਰੇ ਅਸਥਾਈ ਪ੍ਰਬੰਧ ਵੀ 10 ਅਕਤੂਬਰ, 2019 ਤੱਕ ਪੂਰੇ ਕਰ ਲਏ ਜਾਣਗੇ। ਇਹ ਜਾਣਕਾਰੀ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਏ.ਵੇਨੂੰ ਪ੍ਰਸਾਦ ਨੇ ਇਨਫਰਾਸਰੱਕਟਰ ਅਤੇ ਸਰਵਿਸ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਤੋਂ ਬਾਅਦ ਕਹੀ। ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਸ਼ਰਧਾਲੂਆਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਅਤੇ ਬੁਨੀਆਦੀ ਢਾਂਚਾ ਸਥਾਪਤ ਕਰਨ ਲਈ ਬਣਾਈ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਾਰੇ ਵਿਕਾਸ ਕਾਰਜ ਸਥਾਨਕ ਸਰਕਾਰਾਂ ਵਿਭਾਗ, ਜਲ ਸਰੋਤ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਕੀਤੇ ਜਾ ਰਹੇ ਹਨ। ਬੁਲਾਰੇ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਨੂੰ ਆਈ.ਕੇ. ਗੁਜਰਾਲ ਪੀ.ਟੀ.ਯੂ ਵਿਚ ਓਪਨ ਏਅਰ ਆਡੀਟੋਰੀਅਮ ਅਤੇ ਪਵਿੱਤਰ ਕਾਲੀ ਵੇਈਂ ਦੀ ਘਾਟ ਲਾਈਟਾਂ ਦਾ ਪ੍ਰਬੰਧ ਕਰਨ ਦਾ ਜਿੰਮਾ ਸੌਂਪਿਆ ਗਿਆ ਹੈ।

ਇਸੇ ਤਰ੍ਹਾਂ ਜਲ ਸਰੋਤ ਵਿਭਾਗ, ਪਵਿੱਤਰ ਕਾਲੀ ਵੇਈਂ ਨਦੀ ਦੀ ਸਫਾਈ, ਲਾਈਨਿੰਗ ਅਤੇ ਵਾੜ ਕਰਨ ਦੇ ਨਾਲ ਨਾਲ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪਵਿੱਤਰ ਵੇਈਂ ਦੇ ਖੱਬੇ ਪਾਸੇ ਦੇ ਕਿਨਾਰਿਆਂ ਨੂੰ ਮਜਬੂਤ ਕਰਨ ਦਾ ਕੰਮ ਕਰ ਰਿਹਾ ਹੈ।

ਬੁਲਾਰੇ ਨੇ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਨੂੰ 500 ਏਕੜ ਦੇ ਖੇਤਰ ਵਿੱਚ ਫੈਲੀਆਂ ਸਾਰੀਆਂ ਪਾਰਕਿੰਗ ਸਾਈਟਾਂ ਅਤੇ 100 ਏਕੜ ਤੋਂ ਵੱਧ ਰਕਬੇ ਵਿੱਚ ਫੈਲੀਆਂ ਸਾਰੀਆਂ ਲੰਗਰ ਸਾਈਟਾਂ ਵਿੱਚ 24 ਘੰਟੇ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਦੀ ਜਿੰਮੇਵਾਰੀ ਸੌਂਪੀ ਗਈ ਹੈ। ਉਨਾਂ ਕਿਹਾ ਕਿ ਇਸ ਮੰਤਵ ਲਈ ਵਿਭਾਗ ਪਾਈਪਲਾਈਨ ਅਤੇ ਮਸੀਨਰੀ ਨਾਲ 8 ਟਿਊਬਵੈਲ ਲਗਾਏਗਾ। ਉਹਨਾਂ ਅੱਗੇ ਕਿਹਾ ਕਿ ਪ੍ਰੋਗਰਾਮ ਦੌਰਾਨ ਪੀਣ ਵਾਲੇ ਸ਼ੁੱਧ ਪਾਣੀ ਦੇ ਭੰਡਾਰਨ ਲਈ 5000 ਲੀਟਰ ਸਮਰੱਥਾ ਵਾਲੇ ਐਚ.ਡੀ.ਪੀ.ਈ. ਵਾਟਰ ਟੈਂਕ ਲਗਾਏ ਜਾਣਗੇ।

ਮੰਤਰੀ ਨੇ ਦੱਸਿਆ ਕਿ ਸ਼ਹਿਰ ਦੀ ਹੱਦ ਵਿੱਚ ਮਿਊਂਸੀਪਲ ਕਮੇਟੀ ਦੀ ਵਾਟਰ ਸਪਲਾਈ ਤੋਂ ਇਲਾਵਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ 35 ਵੱਖ-ਵੱਖ ਥਾਵਾਂ ‘ਤੇ ਵਾਟਰ ਏ.ਟੀ.ਐਮਸ. ਅਤੇ ਸਟੇਨਲੈਸ ਸਟੀਲ ਟਰਫਾਂ (ਪਿਆਊ) ਲਗਾਈਆਂ ਜਾਣੀਆਂ ਹਨ। ਇਸੇ ਤਰਾਂ ਮਿਊਂਸੀਪਲ ਦੀ ਹੱਦ ਤੋਂ ਬਾਹਰ ਸਾਰੀਆਂ ਪਾਰਕਿੰਗ ਅਤੇ ਲੰਗਰ ਵਾਲੀਆਂ ਥਾਵਾਂ ‘ਤੇ ਪੀਣ ਵਾਲੇ ਪਾਣੀ ਦੀ ਸਪਲਾਈ ਲਈ 107 ਉੱਚ-ਪੱਧਰੀ ਸਟੈਨਲੈਸ-ਸਟੀਲ ਵਾਟਰ ਟਰਫ ਲਗਾਏ ਜਾਣਗੇ। ਹਰੇਕ ਪਾਣੀ ਦੀ ਟਰਫ ਵਿੱਚ 10 ਫੁੱਟ ਚੋੜਾਈ ਵਿੱਚ ਦੋਨੇ ਪਾਸੇ 5-5 ਟੂਟੀਆਂ ਲਗਾਈਆਂ ਜਾਣਗੀਆਂ।

ਉਹਨਾਂ ਕਿਹਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਇਸ ਪ੍ਰੋਗਰਾਮ ਵਿੱਚ ਆਉਣ ਵਾਲੀ ਸੰਗਤ ਵਾਸਤੇ ਸ਼ਹਿਰ, ਪਾਰਕਿੰਗ ਤੇ ਲੰਗਰ ਦੀਆਂ ਵੱਖ-ਵੱਖ ਸਾਈਟਾਂ ‘ਤੇ 2000 ਅਸਥਾਈ ਪਖਾਨੇ ਅਤੇ 1500 ਯੂਰੀਨਲ ਲਗਾਏ ਜਾਣੇ ਹਨ। ਇਸ ਤੋਂ ਇਲਾਵਾ ਦਿਵਿਆਂਗਾਂ ਵਾਸਤੇ 125 ਨਹਾਉਣ ਵਾਲੇ ਅਤੇ 50 ਸਪੈਸ਼ਲ ਪਖਾਨੇ ਲਗਾਏ ਜਾਣੇ ਹਨ। ਉਹਨਾਂ ਅੱਗੇ ਕਿਹਾ ਕਿ ਇਹਨਾਂ ਪਖਾਨਿਆਂ ਦੀ ਦੇਖਭਾਲ ਤੇ ਸਾਫ ਸਫਾਈ ਵਾਸਤੇ 1100 ਸਫਾਈ ਕਰਮਚਾਰੀ ਲਗਾਏ ਜਾਣੇ ਹਨ। ਉਹਨਾਂ ਕਿਹਾ ਕਿ ਹਵਾ ਅਤੇ ਧਰਤੀ ਹੇਠਲੇ ਪਾਣੀ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ।

ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਸ੍ਰੀ ਕਰਨੇਸ਼ ਸ਼ਰਮਾਂ ਨੇ ਮੀਟਿੰਗ ਦੌਰਾਨ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਨੂੰ 48 ਕਾਰਜ ਸੌਂਪੇ ਗਏ ਸਨ ਜਿਹਨਾਂ ਵਿਚੋਂ 37 ਵਿਕਾਸ ਕਾਰਜ ਮੁਕੰਮਲ ਹੋ ਗਏ ਹਨ ਜਦਕਿ ਬਾਕੀ ਕਾਰਜ 30 ਸਤੰਬਰ, 2019 ਤੱਕ ਮੁਕੰਮਲ ਕਰ ਲਏ ਜਾਣਗੇ।

ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾੜ, ਸਕੱਤਰ ਸਥਾਨਕ ਸਰਕਾਰਾਂ ਕਮ ਸੀ.ਈ.ਓ. ਪੀ.ਐਮ.ਆਈ.ਡੀ.ਸੀ. ਸ੍ਰੀ ਅਜੋਏ ਸ਼ਰਮਾਂ, ਆਈ.ਜੀ. ਸ੍ਰੀ ਨੌਨਿਹਾਲ ਸਿੰਘ, ਕਪੂਰਥਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਡੀ.ਪੀ.ਐਸ. ਖਰਬੰਦਾ ਅਤੇ ਹੋਰਨਾਂ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION