36.1 C
Delhi
Friday, March 29, 2024
spot_img
spot_img

ਸੁਲਤਾਨਪੁਰ ਲੋਧੀ ਵਿਖੇ ਧਾਰਮਿਕ ਸੈਰ ਸਪਾਟੇ ਨੂੰ ਹੋਰ ਪ੍ਰਫੁੱਲਿਤ ਕਰਨ ਵਿਚ ਅਹਿਮ ਰੋਲ ਅਦਾ ਕਰੇਗੀ ‘ਹੈਰੀਟੇਜ਼ ਵਾਕ’: ਨਵਤੇਜ ਸਿੰਘ ਚੀਮਾ

ਸੁਲਤਾਨਪੁਰ ਲੋਧੀ, 23 ਅਕਤੂਬਰ, 2019:
ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰੂ ਸਾਹਿਬ ਜੀ ਦੇ ਫਲਸਫੇ ਦੇ ਪ੍ਰਚਾਰ ਤੇ ਪਸਾਰ ਤੋਂ ਇਲਾਵਾ ਸਦੀਆਂ ਪੁਰਾਣੇ ਸ਼ਹਿਰ ਦੇ ਪੁਰਾਤਨ ਇਤਿਹਾਸ ਤੋਂ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਕਰਵਾਈ ਜਾ ਰਹੀ‘ਹੈਰੀਟੇਜ਼ ਵਾਕ’¿; ਨੂੰ ਇਕ ਮੀਲ ਪੱਥਰ ਦੱਸਦਿਆਂ ਵਿਧਾਇਕ ਸ੍ਰੀ ਨਵਤੇਜ ਸਿੰਘ ਚੀਮਾ ਨੇ ਕਿਹਾ ਹੈ ਕਿ ਇਹ ਵਾਕ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਧਾਰਮਿਕ ਸੈਰ ਸਪਾਟੇ ਨੂੰ ਹੋਰ ਪ੍ਰਫੁੱਲਿਤ ਕਰਨ ਵਿਚ ਅਹਿਮ ਰੋਲ ਅਦਾ ਕਰੇਗੀ।

ਵਿਧਾਇਕ ਸ.ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ,ਜਿਲ੍ਹਾ ਪ੍ਰਸ਼ਾਸ਼ਨ ਤੇ ਪਟਿਆਲਾ ਫਾੳੂਂਡੇਸ਼ਨ ਵਲੋਂ ਸਾਂਝੇ ਯਤਨਾਂ ਨਾਲ ਕਰਵਾਈ ਜਾ ਰਹੀ ਹੈਰੀਟੇਜ਼ ਵਾਕ ਦੀਆਂ ਤਿਆਰੀਆਂ ਦੀ ¿;ਉਹ ਨਿੱਜੀ ਤੌਰ ’ਤੇ ਨਿਗਰਾਨੀ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ 3 ਨਵੰਬਰ ਨੂੰ ਕਰਵਾਈ ਜਾ ਰਹੀ ‘ਹੈਰੀਟੇਜ ਵਾਕ’ਸੁਲਤਾਨਪੁਰ ਲੋਧੀ ਦੇ ਸ਼ਹੀਦ ੳੂਧਮ ਸਿੰਘ ਚੌਂਕ ਤੋਂ ਸਵੇਰੇ¿;7.15¿;ਵਜੇ ਸ਼ੁਰੂ ਹੋਵੇਗੀ ,ਜੋ ਕਿ ਸ਼ਹਿਰ ਵਿਚ ਸਥਿਤ ਵੱਖ-ਵੱਖ ਗੁਰੂਧਾਮਾਂ ਗੁਰਦੁਆਰਾ ਗੁਰੂ ਕਾ ਬਾਗ, ਗੁਰਦੁਆਰਾ ਅੰਤਰਯਾਮਤਾ ਸਾਹਿਬ, ਗੁਰਦੁਆਰਾ¿; ਬੇਬੇ ਨਾਨਕੀ ਜੀ, ਗੁਰਦੁਆਰਾ ਹੱਟ ਸਾਹਿਬ ਤੋਂ ਬਾਅਦ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸਮਾਪਤ ਹੋਵੇਗੀ।

ਉਨਾਂ ਕਿਹਾ ਕਿ ਹੈਰੀਟੇਜ਼ ਵਾਕ ਵਿਚ ਸ਼ਮੂਲੀਅਤ ਲਈ ਇਸ ਖੇਤਰ ਦੀਆਂ ਨਾਮੀ ਸ਼ਖਸ਼ੀਅਤਾਂ, ਧਾਰਮਿਕ ਤੇ ਰਾਜਨੀਤਕ ਅਗੂਆਂ, ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੇ ਵਿਸ਼ੇਸ਼ ਕਰਕੇ ਵਿਦਿਆਰਥੀਆਂ ਵਲੋਂ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਜਾਣੀ ਹੈ।

ਉਨ੍ਹਾਂ ਕਿਹਾ ਕਿ ਹੈਰੀਟੇਜ਼ ਵਾਕ ਰਾਹੀਂ ਗੁਰੂ ਨਾਨਕ ਸਾਹਿਬ ਜੀ ਵਲੋਂ ਸਰਬਸਾਂਝੀਵਾਲਤਾ, ਵਾਤਵਰਣ ਦੀ ਸਾਂਭ ਸੰਭਾਲ ਲਈ ਦਿੱਤੇ ਗਏ ਸੰਦੇਸ਼ਾਂ ਦੇ ਫੈਲਾਅ ਲਈ ਪਟਿਆਲਾ ਫਾੳੂਂਡੇਸ਼ਨ ਦੇ ਵਲੰਟੀਅਰਾਂ ਵਲੋਂ ਵਾਕ ਦੌਰਾਨ ਸੰਗਤ ਨੂੰ ਜਾਣੂੰ ਕਰਵਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਹੈਰੀਟੇਜ਼ ਵਾਕ ਦੇ ਰੂਟ ਉੱਪਰ ਮੌਜੂਦ ਵਪਾਰਕ ਸੰਸਥਾਵਾਂ, ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ, ਗੈਰ ਸਰਕਾਰੀ ਸੰਗਠਨਾਂ ਵਲੋਂ ਹੈਰੀਟੇਜ਼ ਵਾਕ ਵਿਚ ਸ਼ਮੂਲੀਅਤ ਦੇ ਨਾਲ-ਨਾਲ ਵਾਕ ਦੇ ਸਵਾਗਤ ਤੇ ਲੰਗਰ ਦੀ ਵਿਵਸਥਾ ਕੀਤੀ ਜਾ ਰਹੀ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹਿਰ ਦੀਆਂ ਵਿਦਿਅਕ ਸੰਸਥਾਵਾਂ ਤੇ ਵਿਸ਼ੇਸ਼ ਕਰਕੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸ਼ਿਰਕਤ ਲਈ ਪ੍ਰਬੰਧਕੀ ਸੰਸਥਾਵਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਜਿੱਥੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਉਨ੍ਹਾਂ ਨਾਲ ਸਬੰਧਿਤ ਧਾਰਮਿਕ ਸਥਾਨਾਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ ਉੱਥੇ ਹੀ 1000 ਸਾਲ ਤੋਂ ਵੀ ਪੁਰਾਣੇ ਇਸ ਸ਼ਹਿਰ ਦੀ ਇਤਿਹਾਸ ਵਿਚ ਭੂਮਿਕਾ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾ ਸਕੇ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੈਰੀਟੇਜ਼ ਵਾਕ ਵਿਚ ਵੱਧ ਚੜ੍ਹਕੇ ਹਿੱਸਾ ਲੈਣ, ਤਾਂ ਜੋ 550ਵੇਂ ਪ੍ਰਕਾਸ਼ ਪੁਰਬ ਮੌੇਕੇ ਕਰਵਾਏ ਜਾ ਰਹੇ ਸਮਾਗਮਾਂ ਦਾ ਹਿੱਸਾ ਬਣਿਆ ਜਾ ਸਕੇ।

ਇਸ ਨੂੰ ਵੀ ਪੜ੍ਹੋ:
‘ਖ਼ਾਲਸਾ ਏਡ’ ਦੇ ਰਵੀ ਸਿੰਘ ਅਤੇ ‘ਸਿੱਖ ਰਿਲੀਫ਼’ ਦੇ ਬਲਬੀਰ ਸਿੰਘ ਬੈਂਸ ਨੂੰ ਭਾਈ ਘਨਈਆ ਅਵਾਰਡ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ   – ਇੱਥੇ ਕਲਿੱਕ ਕਰੋ

Ravi Singh Balbir Singh Bains

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION