34 C
Delhi
Tuesday, April 23, 2024
spot_img
spot_img

ਸੁਲਤਾਨਪੁਰ ਲੋਧੀ ਨੂੰ ਸਾਫ਼ ਸੁਥਰਾ ਰੱਖਣ ਲਈ ਪੰਜਾਬ ਦਾ ਸਥਾਨਕ ਸਰਕਾਰਾਂ ਵਿਭਾਗ ਪੱਬਾਂ ਭਾਰ: ਬਰਜਿੰਦਰ ਸਿੰਘ

Fire Brigade Sultanpur Lodhiਯੈੱਸ ਪੰਜਾਬ
ਸੁਲਤਾਨਪੁਰ ਲੋਧੀ, 6 ਨਵੰਬਰ, 2019:

ਸੁਲਤਾਨਪੁਰ ਲੋਧੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਸਮਾਰੋਹ ਨੂੰ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਉਣ ਹਿੱਤ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਪੰਜਾਬ ਸਰਕਾਰ ਨੇ ਬਹੁਤ ਮਹੱਤਵਪੂਰਨ ਕਦਮ ਚੁੱਕੇ ਹਨ। ਇਸ ਪਵਿੱਤਰ ਨਗਰੀ ਵਿੱਚ ਮੌਜੂਦਾ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਪੰਜਾਬ ਸਰਕਾਰ ਦੇ ਸਾਰੇ ਸਬੰਧਤ ਵਿਭਾਗ ਆਪਣੀ ਪੂਰੀ ਵਾਹ ਲਗਾ ਰਹੇ ਹਨ।

ਇਸ ਸਬੰਧ ਵਿੱਚ ਸਥਾਨਕ ਸਰਕਾਰ ਵਿਭਾਗ, ਪੰਜਾਬ ਆਪਣੇ ਭਰਪੂਰ ਯਤਨਾਂ ਸਦਕਾ ਸਾਲਿਡ ਵੇਸਟ, ਮੈਨੈਜਮੈਂਟ, ਸਟਰੀਟ ਲਾਈਟ ਸੇਵਾਵਾਂ ਸ਼ਹਿਰੀ ਹਦੂਦ ਅੰਦਰ ਪੀਣ ਵਾਲਾ ਪਾਣੀ, ਪਬਲਿਕ ਟੁਆਲਿਟਸ, ਫੋਗਿੰਗ ਆਦਿ ਕੰਮਾਂ ਦੀ ਸੇਵਾ ਬੜੇ ਸੁਚੱਜੇ ਢੰਗ ਨਾਲ ਨਿਭਾਅ ਰਿਹਾ ਹੈ, ਇਹਨਾਂ ਸਭ ਕੰਮਾਂ ਦੀ ਮੌਨਟੀਰਿੰੰਗ ਸ਼੍ਰੀ ਬਰਜਿੰਦਰ ਸਿੰਘ, ਪੀ.ਸੀ.ਐਸ., ਰਿਜਨਲ ਡਿਪਟੀ ਡਾਇਰੈਕਟਰ, ਸਥਾਨਕ ਸਰਕਾਰਾਂ, ਜਲੰਧਰ ਜੋ ਕਿ ਇਨਾਂ ਸਮਾਗਮਾਂ ਦੇ ਨੋਡਲ ਅਫਸਰ ਵੀ ਹਨ ਵਲੋਂ ਕੀਤੀ ਜਾ ਰਹੀ ਹੈ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆ ਸ਼੍ਰੀ ਬਰਜਿੰਦਰ ਸਿੰਘ ਦੇ ਦੱਸਿਆ ਕਿ ਇਸ ਪਵਿੱਤਰ ਸ਼ਹਿਰ ਨੂੰ ਕੂੜਾ ਕਰਕਟ ਰਹਿਤ ਕਰਨ ਲਈ ਦਿਨ ਰਾਤ ਤਿੰਨ ਸ਼ਿਫਟਾਂ ਵਿੱਚ 4500 ਤੋਂ ਵੱਧ ਸਫਾਈ ਸੇਵਕਾਂ ਦੀ ਨਿਯੁਕਤੀ ਕੀਤੀ ਗਈ ਹੈ।ਇਹ ਸਫਾਈ ਸੇਵਕ ਅਗਲੇ 20 ਦਿਨਾਂ ਦੌਰਾਨ ਸ਼ਹਿਰ ਵਿੱਚ ਥਾਂ—ਥਾਂ ਤੇ ਰੱਖੇ ਕੂੜੇਦਾਨਾਂ ਤੋਂ ਡੰਪਸਾਈਟਾਂ ਤੱਕ ਕੂੜੇ ਨੂੰ ਲਾਈਨਰ ਬੈਗ ਵਿੱਚ ਪੈਕ ਕਰਨਾ ਅਤੇ ਡੰਪਸਾਈਟ ਤੱਕ ਇਸ ਦੀ ਲਿਫਟਿੰਗ ਸ਼ਾਮਿਲ ਹੈ।

ਇਹਨਾਂ ਕੰਮਾਂ ਲਈ ਉਕਤ ਸਫਾਈ ਸੇਵਕਾਂ ਤੋਂ ਇਲਾਵਾ 10 ਸੈਕਟਰਾਂ ਵਿੱਚ 173 ਅਧਿਕਾਰੀ ਇਹਨਾਂ ਤੇ ਆਪਣੀ ਨਜ਼ਰ 24 ਘੰਟੇ ਬਣਾਏ ਰੱਖਣ ਲਈ ਤੈਨਾਤ ਹਨ।ਇਸ ਕੰਮ ਲਈ ਕ੍ਰਿਸਟਲ ਕੰਪਨੀ ਨੂੰ ਠੇਕਾ ਦਿੱਤਾ ਹੈ, ਜਿਸ ਦੀ 55 ਮੈਂਬਰੀ ਤਜਰਬੇਕਾਰ ਪ੍ਰਬੰਧਕੀ ਟੀਮ ਸ਼ਹਿਰ ਵਿੱਚ ਮੌਜੂਦ ਰਹਿ ਕੇ ਹਰ ਪਲ ਨਿਗਰਾਨੀ ਕਰ ਰਹੀ ਹੈ।

ਸ਼ਹਿਰ ਵਿੱਚ ਰੋਜਾਨਾਂ ਪ੍ਰਬੰਧਨ ਕਰਨ ਹਿੱਤ ਅਤੇ ਜ਼ੀਰੋ ਕੂੜਾਂ ਕਰਕਟ ਸਭਿਆਚਾਰ ਲਈ ਗਿੱਲੇ ਕੂੜੇ ਨੂੰ ਰੀਸਾਈਕਲ ਕਰਨ ਲਈ 200 ਕੰਪੋਸਟ ਪਿੱਟਾਂ ਦਾ ਨਿਰਮਾਣ ਕਰਕੇ ਕੂੜੇ ਤੋਂ ਖਾਦ ਵੀ ਬਣਾਈ ਜਾ ਰਹੀ ਹੈ।ਵੱਖ—ਵੱਖ ਸੰਸਥਾਵਾਂ ਵੱਲੋਂ 70 ਤੋਂ ਵੱਧ ਲੰਗਰ ਲਗਾਏ ਗਏ ਹਨ।

ਇਨ੍ਹਾਂ ਲੰਗਰਾਂ ਵਿੱਚ ਬਣਾਏ ਜਾ ਰਹੇ ਭੋਜਨ ਦੀ ਰਹਿੰਦ—ਖੂੰਹਦ ਦਾ ਪ੍ਰਬੰਧ ਕਰਨ ਹਿੱਤ ਲੰਗਰਾਂ ਦੇ ਬਿਲਕੁਲ ਕੋਲ ਵੀ ਪਿਟਸ ਤਿਆਰ ਕੀਤੀਆਂ ਗਈਆਂ ਹਨ।ਇਸ ਤੋਂ ਇਲਾਵਾ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ 8 ਜਨਤਕ ਪਖਾਨੇ ਵੀ ਤਿਆਰ ਕੀਤੇ ਗਏ ਹਨ।ਇਹ ਸਾਰੇ ਅਧਿਕਾਰੀ ਅਤੇ ਕਰਮਚਾਰੀ ਮਿਲਕੇ ਸ਼ਹਿਰ ਵਿੱਚ 24 ਘੰਟੇ ਸਵੱਛਤਾ, ਕੂੜਾ ਕਰਕਟ ਫਰੀ ਅਤੇ ਸਿੰਗਲ ਯੂਜ਼ ਪਲਾਸਟਿਕ ਫਰੀ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ।

ਇਸ ਤੋਂ ਇਲਾਵਾ ਸ਼ਹਿਰ ਵਿੱਚ ਪ੍ਰਭਾਵਸ਼ਾਲੀ ਤਬਦੀਲੀ ਲਿਆਉਣ ਲਈ ਹਰ ਥਾਂ ਤੇ ਫਾੱਗਿੰਗ ਕਰਵਾਈ ਜਾ ਰਹੀ ਹੈ।ਸਟਰੀਟ ਲਾਈਟਾਂ ਅਤੇ ਹਾਈ ਮਾਸਟਾਂ ਨਾਲ ਸ਼ਹਿਰ ਨੂੰ ਪੂਰੀ ਤਰ੍ਹਾਂ ਕਵਰ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਦੇਖ—ਰੇਖ ਲਈ ਸੀਨੀਅਰ ਇੰਜੀਨੀਅਰਾਂ ਨੂੰ ਨਿਯੁਕਤ ਕੀਤਾ ਗਿਆ ਹੈ।ਸ਼ਹਿਰ ਵਿੱਚ ਵਾਟਰ ਸਪਲਾਈ ਨੂੰ ਨਿਰਵਿਘਨ ਚਲਾਉਣ ਲਈ 16 ਟਿਊਬਵੈੱਲ ਲਗਾਏ ਗਏ ਹਨ।

ਡਿਪਟੀ ਡਾਇਰੈਕਟਰ, ਸਥਾਨਕ ਸਰਕਾਰ, ਜਲੰਧਰ ਨੇ ਦੱਸਿਆ ਕਿ 45 ਈ. ਰਿਕਸ਼ਾ ਨਵੇਂ ਖਰੀਦੇ ਗਏ ਹਨ, ਜ਼ੋ ਕਿ ਪੰਜਾਬ ਵਿੱਚ ਸਭ ਤੋਂ ਪਹਿਲਾਂ ਵਾਤਾਵਰਣ ਅਨੁਕੂਲ ਬਣਾਉਣ ਹਿੱਤ ਕੂੜੇ ਦੀ ਲਿਟਿੰਗ ਕਰ ਰਹੇ ਹਨ।ਵਿਭਾਗ ਵੱਲੋਂ 26 ਟਾਟਾ ਏਸ ਖਰੀਦੇ ਗਏ ਹਨ, ਜਿਨ੍ਹਾਂ ਤੇ 52 ਡਰਾਈਵਰ ਸ਼ਿਫਟ ਵਾਈਜ਼ 24 ਘੰਟੇ ਡਿਊਟੀ ਕਰ ਰਹੇ ਹਨ।

ਸ਼ਹਿਰ ਵਿੱਚ 3000 ਤੋਂ ਵੱਧ ਡਸਟਬਿਨ ਰੱਖੇ ਗਏ ਹਨ, ਜਿਨ੍ਹਾਂ ਦੀ ਹਰ 6 ਘੰਟਿਆਂ ਬਾਅਦ ਸਫਾਈ ਕਰਕੇ ਲਾਈਨਰ ਬੈਗਾਂ ਵਿੱਚ ਡਿਸਪੋਜ਼ ਕੀਤੇ ਜਾਂਦੇ ਹਨ।ਇਸ ਤੋਂ ਇਲਾਵਾ ਕਿਸੇ ਵੀ ਮੰਦਭਾਗੀ ਘਟਨਾ ਨੂੰ ਕਾਬੂ ਵਿੱਚ ਰੱਖਣ ਹਿੱਤ 34 ਫਾਇਰ ਟੈਂਡਰ ਤੈਨਾਤ ਹਨ, ਜਿਨ੍ਹਾਂ ਉੱਪਰ 179 ਅੱਗ ਬੁਝਾਊ ਅਮਲਾ ਤੈਨਾਤ ਹੈ।

ਸਾਰੇ ਵਾਹਨਾਂ ਦੀ ਨਿਗਰਾਨੀ ਹਿੱਤ ਜੀ.ਪੀ.ਐਸ. ਟਰੈਕਰ ਲਗਾ ਦਿੱਤੇ ਗਏ ਹਨ।ਨਗਰ ਕੌਂਸਲ, ਸੁਲਤਾਨਪੁਰ ਲੋਧੀ ਵੱਲੋਂ ਲੋਕਾਂ ਦੀ ਸਹੂਲਤ ਅਤੇ ਸਫਾਈ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ 24 ਘੰਟੇ ਟੋਲ ਫ੍ਰੀ ਨੰਬਰ 1800—330—2550 ਦੀ ਵਿਵਸਥਾ ਕੀਤੀ ਗਈ ਹੈ।ਇਸ ਤੋਂ ਹਿਲਾਵਾ ਇੱਕ ਹਾੱਟ ਲਾਈਨ ਨੰਬਰ 01828—222050 ਵੀ ਲਗਾਇਆ ਗਿਆ ਹੈ, ਤਾਂ ਜ਼ੋ ਸਾਰੇ ਕੰਮਾਂ ਦੀ ਪੂਰੀ ਨਿਗਰਾਨੀ ਕੀਤੀ ਜਾ ਸਕੇ।

Sultanpur Lodhi Bus Stand vehicles

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION