23.1 C
Delhi
Wednesday, April 24, 2024
spot_img
spot_img

ਸੁਲਤਾਨਪੁਰ ਤੋਂ ਡੇਰਾ ਬਾਬਾ ਨਾਨਕ ਸੜਕ ਦਾ ਨਾਂਅ ‘ਗੁਰੂ ਨਾਨਕ ਮਾਰਗ’ ਹੋਵੇਗਾ, ਕੈਪਟਨ 23 ਅਕਤੂਬਰ ਨੂੰ ਕਰਨਗੇ ਐਲਾਨ

ਸੁਲਤਾਨਪੁਰ ਲੋਧੀ, 14 ਅਕਤੂਬਰ, 2019:
ਮੁੱਖ ਮੰਤਰੀ ਪੰਜਾਬ ਦੇ ਮੁੱਖ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਲਤਾਨਪੁਰ ਲੋਧੀ ਵਿਖੇ 400 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਵਿਕਾਸ ਪ੍ਰਾਜੈਕਟ 23 ਅਕਤੂਬਰ ਨੂੰ ਲੋਕ ਅਰਪਣ ਕਰ ਦਿੱਤੇ ਜਾਣਗੇ।

ਉਨਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਵੱਲੋਂ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ ਬਰਾਸਤਾ ਸੁਭਾਨਪੁਰ-ਬਿਆਸ-ਬਟਾਲਾ ਸੜਕ ਦਾ ਨਾਮਕਰਨ ‘ਗੁਰੂ ਨਾਨਕ ਮਾਰਗ’ ਵਜੋਂ ਕਰਨ ਦੀ ਰਸਮ ਵੀ ਅਦਾ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦੋਵਾਂ ਇਤਿਹਾਸਕ ਸ਼ਹਿਰਾਂ ਨੂੰ ਜੋੜਦੀ ਇਸ ਸੜਕ ਨੂੰ 33 ਫੁੱਟ ਚੌੜਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।

ਅੱਜ ਇਥੇ ਡੀ. ਜੀ. ਪੀ ਸ੍ਰੀ ਦਿਨਕਰ ਗੁਪਤਾ ਅਤੇ ਵੱਖ-ਵੱਖ ਵਿਭਾਗਾਂ ਦੇ ਪ੍ਰਮੁੱਖ ਸਕੱਤਰਾਂ ਨਾਲ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਉਨਾਂ ਸਾਰੇ ਵਿਭਾਗੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੂਰੀ ਸਮਰਪਣ ਭਾਵਨਾ ਨਾਲ ਸਮਾਗਮਾਂ ਨੂੰ ਸਫਲ ਬਣਾਉਣ ਲਈ ਯਤਨ ਕਰਨ, ਕਿਉਂ ਜੋ 60 ਲੱਖ ਤੋਂ ਵੱਧ ਸ਼ੁਰਧਾਲੂਆਂ ਦੀ ਆਮਦ ਹੋਣ ਦਾ ਅਨੁਮਾਨ ਹੈ।

ਉਨਾਂ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਸ਼ਰਧਾਲੂਆਂ ਉੱਪਰ ਘੱਟੋ-ਘੱਟ ਰੋਕਾਂ ਲਗਾਈਆਂ ਜਾਣ, ਤਾਂ ਜੋ ਉਹ ਇਸ ਪਾਵਨ ਅਵਸਰ ਦਾ ਪੂਰਨ ਆਨੰਦ ਉਠਾ ਸਕਣ।

ਉਨਾਂ ਸੁਲਤਾਨਪੁਰ ਲੋਧੀ ਸ਼ਹਿਰ ਨੂੰ ਆਉਂਦੀਆਂ ਸੜਕਾਂ ਅਤੇ ਚੌਕਾਂ ਉੱਪਰ ਵੱਖ-ਵੱਖ ਤਰਾਂ ਦੇ ਸਾਈਨ ਬੋਰਡ ਲੱਗੇ ਹੋਣ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲਾ ਪ੍ਰਸ਼ਾਸਨ ਨੂੰ ਆਦੇਸ਼ ਦਿੱਤੇ ਕਿ ਸਾਰੇ ਬੋਰਡ ਨੀਲੇ ਰੰਗ ਦੇ ਲਗਾਏ ਜਾਣ, ਤਾਂ ਜੋ ਇਨਾਂ ਵਿਚ ਇਕਸਾਰਤਾ ਲਿਆਂਦੀ ਜਾ ਸਕੇ।

ਉਨਾਂ ਦੁਕਾਨਾਂ ਤੇ ਹੋਰ ਇਮਾਰਤਾਂ ਨੂੰ ਵਿਰਾਸਤੀ ਦਿੱਖ ਦੇਣ ਲਈ ਲਗਾਏ ਜਾ ਰਹੇ ਵਿਸ਼ੇਸ਼ ਬੋਰਡ ਸਾਰੇ ਸ਼ਹਿਰ ਵਿਚ ਲਗਾਉਣ ਲਈ ਵੀ ਕਿਹਾ। ਇਸ ਤੋਂ ਇਲਾਵਾ ਸ਼ਹਿਰ ਦੀ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਤਵੱਜੋਂ ਦੇਣ ਦੇ ਆਦੇਸ਼ ਦਿੱਤੇ।

ਉਨਾਂ ਡਿਪਟੀ ਕਮਿਸ਼ਨਰ ਨੂੰ ਸਮਾਗਮਾਂ ਦੌਰਾਨ ਬਿਹਤਰ ਤਾਲਮੇਲ ਲਈ ਇਕ ਪਾਕੇਟ ਸਾਈਜ਼ ਕਿਤਾਬਚਾ ਛਪਵਾਉਣ ਦੀ ਸੰਭਾਵਨਾ ਤਲਾਸ਼ਣ ਦੇ ਵੀ ਹੁਕਮ ਦਿੱਤੇ। ਉਨਾਂ ਸ਼ਰਧਾਲੂਆਂ ਦੀ ਤੇਜ਼ੀ ਨਾਲ ਵੱਧ ਰਹੀ ਆਮਦ ਦੇ ਮੱਦੇਨਜ਼ਰ ਪਾਰਕਿੰਗ ਵਾਲੀਆਂ ਥਾਵਾਂ ਤੋਂ ਗੁਰਦੁਆਰਾ ਸਾਹਿਬ ਜਾਣ ਲਈ ਮਿੰਨੀ ਬੱਸਾਂ ਤੇ ਈ-ਰਿਕਸ਼ੇ ਮਿੱਥੇ ਸਮੇਂ ਤੋਂ ਪਹਿਲਾਂ ਚਲਾਉਣ ਦੇ ਹੁਕਮ ਦਿੱਤੇ।

ਪਵਿੱਤਰ ਬੇਈਂ ਦੇ ਕੰਢਿਆਂ ਦੇ ਸੁੰਦਰੀਕਰਨ ਦੀ ਹੌਲੀ ਰਫ਼ਤਾਰ ਦਾ ਨੋਟਿਸ ਲੈਂਦਿਆਂ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਬੇਈਂ ਵਿਚ 500 ਕਿੳੂਸਿਕ ਪਾਣੀ ਛੱਡਿਆ ਜਾਣਾ ਹੈ, ਜਿਸ ਕਰਕੇ ਬੇਈਂ ਨਾਲ ਸਬੰਧਤ ਪ੍ਰਾਜੈਕਟ ਜਲਦ ਮੁਕੰਮਲ ਕੀਤੇ ਜਾਣ।

ਇਸ ਮੌਕੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਤੇ ਸ੍ਰੀ ਸਤੀਸ਼ ਚੰਦਰਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ. ਗੁਰਕਿਰਤ ਕਿਰਪਾਲ ਸਿੰਘ, ਏ. ਡੀ. ਜੀ. ਪੀ ਸ੍ਰੀ ਈਸ਼ਵਰ ਸਿੰਘ, ਕਮਿਸ਼ਨਰ ਜਲੰਧਰ ਡਵੀਜ਼ਨ ਸ੍ਰੀ ਬੀ. ਪੁਰੂਸ਼ਾਰਥਾ, ਆਈ. ਜੀ ਸ੍ਰੀ ਨੌਨਿਹਾਲ ਸਿਘ, ਸ. ਜਸਕਰਨ ਸਿੰਘ, ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ, ਐਸ. ਐਸ. ਪੀ ਸ੍ਰੀ ਸਤਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਐਸ. ਡੀ. ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਮੇਲਾ ਅਫ਼ਸਰ ਸ੍ਰੀਮਤੀ ਨਵਨੀਤ ਕੌਰ ਬੱਲ, ਐਸ. ਪੀ ਸ੍ਰੀ ਤੇਜਬੀਰ ਸਿੰਘ ਹੁੰਦਲ ਤੇ ਹੋਰ ਅਧਿਕਾਰੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION