35.6 C
Delhi
Wednesday, April 24, 2024
spot_img
spot_img

ਸੁਰਜੀਤ ਹਾਕੀ ਟੂਰਨਾਮੈਂਟ – ਆਰਮੀ ਇਲੈਵਨ ਅਤੇ ਭਾਰਤੀ ਨੇਵੀ, ਪੰਜਾਬ ਐਂਡ ਸਿੰਧ ਬੈਂਕ ਅਤੇ ਏਅਰ ਇੰਡੀਆ ਬਰਾਬਰ ਰਹੇ

ਜਲੰਧਰ, 15 ਅਕਤੂਬਰ, 2019:

ਪਿਛਲੇ ਸਾਲ ਦੀ ਜੇਤੂ ਆਰਮੀ ਇਲੈਵਨ ਨੂੰ ਭਾਰਤੀ ਨੇਵੀ ਮੁੰਬਈ 1-1 ਦੀ ਬਰਾਬਰੀ ਤੇ ਰੱਖ ਕੇ ਇਕ ਇਕ ਅੰਕ ਹਾਸਲ ਕਰਨ ਲਈ ਮਜਬੂਰ ਕਰ ਦਿੱਤਾ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਛੇਵੇਂ ਦਿਨ ਲੀਗ ਦੌਰ ਦੇ ਦੋ ਮੈਚ ਖੇਡੇ ਗਏ। ਪੰਜਾਬ ਐਂਡ ਸਿੰਧ ਬੈਂਕ ਅਤੇ ਏਅਰ ਇੰਡੀਆ 3-3 ਨਾਲ ਬਰਾਬਰ ਰਹੇ।

ਪੂਲ ਏ ਦੇ ਲੀਗ ਮੈਚ ਵਿੱਚ ਭਾਰਤੀ ਨੇਵੀ ਮੁੰਬਈ ਅਤੇ ਆਰਮੀ ਇਲੈਵਨ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਪਹਿਲੇ ਅੱਧ ਵਿੱਚ ਕੋਈ ਵੀ ਟੀਮ ਗੋਲ ਨਾ ਕਰ ਸਕੀ। ਅੱਧੇ ਸਮੇਂ ਤੋਂ ਬਾਅਦ 35ਵੇਂ ਮਿੰਟ ਵਿੱਚ ਭਾਰਤੀ ਨੇਵੀ ਦੇ ਸੰਜੀਤ ਟੋਪੋ ਨੇ ਲੀਡ ਹਾਸਲ ਕੀਤੀ।

ਖੇਡ ਦੇ ਤੀਜੇ ਕਵਾਰਟਰ ਦੇ ਹੀ 43ਵੇਂ ਮਿੰਟ ਵਿੱਚ ਆਰਮੀ ਇਲੈਵਨ ਦੇ ਰਾਹੁਲ ਰਾਠੀ ਨੇ ਮੈਦਾਨੀ ਗੋਲ ਕਰਕੇ ਬਰਾਬਰੀ ਕੀਤੀ। ਬਰਾਬਰੀ ਤੇ ਰਹਿਣ ਕਰਕੇ ਆਰਮੀ ਇਲੈਵਨ ਦੇ ਦੋ ਮੈਚਾਂ ਤੋਂ ਬਾਅਦ ਚਾਰ ਅੰਕ ਹਨ। ਆਰਮੀ ਇਲੈਵਨ ਨੇ ਆਪਣੇ ਪਹਿਲੇ ਮੈਚ ਵਿੱਚ ਓਐਨਜੀਸੀ ਨੂੰ 3-0 ਨਾਲ ਮਾਤ ਦਿੱਤੀ ਸੀ। ਜਦਕਿ ਭਾਰਤੀ ਨੇਵੀ ਦੇ ਦੋ ਮੈਚਾਂ ਤੋਂ ਬਾਅਦ ਇਕ ਅੰਕ ਹਨ। ਉਨ੍ਹਾਂ ਪਹਿਲਾ ਮੈਚ ਇੰਡੀਅਨ ਆਇਲ ਹੱਥੋਂ 2-3 ਦੇ ਫਰਕ ਨਾਲ ਗੁਆ ਲਿਆ ਸੀ।

ਪੂਲ ਬੀ ਵਿੱਚ ਪੰਜਾਬ ਐਂਡ ਸਿੰਧ ਬੈਂਕ ਅਤੇ ਏਅਰ ਇੰਡੀਆ ਮੁੰਬਈ ਦਰਮਿਆਨ ਮੈਚ ਸੰਘਰਸ਼ਪੂਰਨ ਰਿਹਾ। ਖੇਡ ਦੇ ਦੂਜੇ ਕਵਾਰਟਰ ਦੇ 16ਵੇਂ ਮਿੰਟ ਵਿੱਚ ਬੈਂਕ ਦੇ ਸਤਬੀਰ ਸਿੰਘ ਨੇ ਪਰਵਿੰਦਰ ਸਿੰਘ ਦੇ ਪਾਸ ਤੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। 18ਵੇਂ ਮਿੰਟ ਵਿੱਚ ਬੈਂਕ ਦੇ ਰਣਜੋਧ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 2-0 ਕੀਤਾ।

20ਵੇਂ ਮਿੰਟ ਵਿੱਚ ਏਅਰ ਇੰਡੀਆ ਦੇ ਅਸ਼ੀਸ਼ ਕੁਮਾਰ ਟੋਪਨੋ ਨੇ ਗੋਲ ਕਰਕੇ ਸਕੋਰ 1-2 ਕੀਤਾ। 22ਵੇਂ ਮਿੰਟ ਵਿੱਚ ਬੈਂਕ ਦੇ ਗਗਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 3-1 ਕੀਤਾ। ਅੱਧੇ ਸਮੇਂ ਤੱਕ ਬੈਂਕ 3-1 ਨਾਲ ਅੱਗੇ ਸੀ। ਚੋਥੇ ਕਵਾਰਟਰ ਵਿੱਚ ਏਅਰ ਇੰਡੀਆ ਨੇ ਲਗਾਤਾਰ ਦੋ ਗੋਲ ਕਰਕੇ ਬਰਾਬਰੀ ਕੀਤੀ।

51ਵੇਂ ਮਿੰਟ ਵਿੱਚ ਵਨੇ ਰਾਣਾ ਨੇ ਅਤੇ 53ਵੇਂ ਮਿੰਟ ਵਿੱਚ ਮੁਹੰਮਦ ਰਹੀਲ ਨੇ ਗੋਲ ਕਰਕੇ ਬਰਾਬਰੀ ਕੀਤੀ। ਇਸ ਮੈਚ ਦੇ ਬਰਾਬਰ ਰਹਿਣ ਤੋਂ ਬਾਅਦ ਬੈਕ ਦੇ ਕੋਲ ਦੋ ਮੈਚਾਂ ਤੋਂ ਬਾਅਦ 2 ਅੰਕ ਹਨ। ਜਦ ਕਿ ਏਅਰ ਇੰਡੀਆ ਕੋਲ ਵੀ ਦੋ ਮੈਚਾਂ ਤੋਂ ਬਾਅਦ ਦੋ ਅੰਕ ਹਨ।

ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਚਰਨਜੀਤ ਸਿੰਘ ਚੰਨੀ, ਪਰਮਿੰਦਰ ਕੌਰ ਚੰਨੀ ਸੀਟੀ ਗਰੁੱਪ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਅੱਜ ਦੇ ਮੈਚਾਂ ਸਮੇਂ ਅਮਰੀਕ ਸਿੰਘ ਪੁਆਰ ਡੀਸੀਪੀ, ਹਰਪ੍ਰੀਤ ਮੰਡੇਰ ਉਲੰਪੀਅਨ, ਹਰਿੰਦਰਪਾਲ ਸਿੰਘ ਜਿਲ੍ਹਾ ਸਿੱਖਿਆ ਅਫਸਰ ਜਲੰਧਰ, ਐਲ ਆਰ ਨਈਅਰ, ਰਾਮ ਪ੍ਰਤਾਪ, ਗੁਰਜੀਤ ਸਿੰਘ, ਰਣਬੀਰ ਰਾਣਾ, ਤਰਲੋਕ ਸਿੰਘ ਭੁੱਲਰ, ਸੁਰਿੰਦਰ ਕੁਮਾਰ, ਕਿਰਪਾਲ ਸਿੰਘ ਮਠਾਰੂ, ਐਡਵੋਕੇਟ ਸਿਮਰਦੀਪ ਸਿੰਘ, ਅਰਵਿੰਦਰ ਜੀਤ ਸਿੰਘ ਕੋਛੜ, ਗੁਰਚਰਨ ਸਿੰਘ ਏਅਰ ਇੰਡੀਆ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION