ਯੈੱਸ ਪੰਜਾਬ
ਸ਼ਿਮਲਾ 7 ਮਈ, 2020:
ਪੰਜਾਬ ਦੇ ਸਾਬਕਾ ਡੀ.ਜੀ.ਪੀ.ਸੁਮੇਧ ਸਿੰਘ ਸੈਣੀ ਨੂੰ ਅੱਜ ਹਿਮਾਚਲ ਪੁਲਿਸ ਨੇ ਪ੍ਰਦੇਸ਼ ਦੇ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ।
ਬਿਨਾਂ ਕਿਸੇ ਕਰਫ਼ਿਊ ਪਾਸ ਦੇ ਸ੍ਰੀ ਸੈਣੀ ਅਤੇ ਉਨ੍ਹਾਂ ਦੇ ਦੋ ਸਾਥੀ ਅੱਜ ਹਿਮਾਚਲ ਵਿਚ ਬਿਲਾਸਪੁਰ ਜ਼ਿਲ੍ਹੇ ਵਿਚ ਸਵਾਰਘਾਟ ਸਰਹੱਦ ਤੋਂ ਦਾਖ਼ਲ ਹੋਣਾ ਚਾਹੁੰਦੇ ਸਨ ਪਰ ਸਰਹੱਦੀ ਨਾਕੇ ’ਤੇ ਖੜ੍ਹੇ ਹਿਮਾਚਲ ਪੁਲਿਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ।
ਪਤਾ ਲੰਗਾ ਹੈ ਕਿ ਸ੍ਰੀ ਸੈਣੀ ਜ਼ਿਲ੍ਹਾ ਮੰਡੀ ਵਿਚ ਕਰਸੋਗ ਵਿਖ਼ੇ ਸਥਿਤ ਆਪਣੇ ਬਾਗ ਵਿਚ ਜਾਣਾ ਚਾਹੁੰਦੇ ਸਨ।
ਰੋਕੇ ਜਾਣ ’ਤੇ ਸ੍ਰੀ ਸੈਣੀ ਨੇਬਿਲਾਸਪੁਰ ਦੇ ਐਸ.ਪੀ. ਸ੍ਰੀ ਦਿਵਾਕਰ ਸ਼ਰਮਾ ਨੂੰ ਫ਼ੋਨ ਲਾਇਆ ਪਰ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ।
ਸ੍ਰੀ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਸੈਣੀ ਕੋਲ ਕੋਈ ਟਰੈਵਲ ਪਾਸ ਜਾਂ ਕਰਫ਼ਿਊ ਪਾਸ ਨਹੀਂ ਸੀ ਜਿਸ ਕਰਕੇ ਉਨ੍ਹਾਂ ਨੂੰ ਸੂਬੇ ਅੰਦਰ ਦਾਖ਼ਲਾ ਦੇਣ ਤੋਂ ਮਨ੍ਹਾਂ ਕਰ ਦਿੱਤਾ ਗਿਆ।
ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ