25.1 C
Delhi
Tuesday, April 23, 2024
spot_img
spot_img

ਸੁਮੇਧ ਸੈਣੀ ਦੀ ਜ਼ਮਾਨਤ ਲਈ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਚੇਅਰਮੈਨ ਅਤੇ ਅਕਾਲੀ ਦਲ ਦੇ ਬੁਲਾਰੇ ਵਕੀਲਾਂ ਵਜੋਂ ਪੇਸ਼ ਹੋਏ

ਯੈੱਸ ਪੰਜਾਬ
ਜਲੰਧਰ, 8 ਮਈ 2020:

ਪੰਜਾਬ ਦੇ ਸਾਬਕਾ ਵਿਵਾਦਿਤ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਵੱਲੋਂ ਚੰਡੀਗੜ੍ਹ ਦੇ ਐਸ.ਐਸ.ਪੀ. ਹੁੰਦਿਆਂ 1991 ਵਿਚ ਇਕ ਸਿੱਖ ਆਈ.ਏ.ਐਸ.ਅਫ਼ਸਰ ਦੇ ਬੇਟੇ ਨੂੰ ਅਗਵਾ ਕਰਨ ਅਤੇ ਉਸਦੇ ਲਾਪਤਾ ਹੋ ਜਾਣ ਦੇ ਸੰਬੰਧ ਵਿਚ ਮੋਹਾਲੀ ਪੁਲਿਸ ਵੱਲੋਂ ਕੇਸ ਦਰਜ ਕੀਤੇ ਜਾਣ ਮਗਰੋਂ ਮੋਹਾਲੀ ਅਦਾਲਤ ਤੋਂ ਅੱਜ ਅਗਾਊਂ ਜ਼ਮਾਨਤ ਨਹੀਂ ਮਿਲ ਸਕੀ ਪਰ ਸ੍ਰੀ ਸੈਣੀ ਵੱਲੋਂ ਇਸ ਮਾਮਲੇ ਦੀ ਪੈਰਵਾਈ ਲਈ ਜਿਨ੍ਹਾਂ ਵਕੀਲਾਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਰਾਜਸੀ ਪਰੇਸ਼ਾਨੀ ਦਾ ਸਬੱਬ ਹੋ ਸਕਦੀਆਂ ਹਨ।

ਉਕਤ ਮਾਮਲੇ ਵਿਚ ਬਲਵੰਤ ਸਿੰਘ ਮੁਲਤਾਨੀ ਨਾਂਅ ਦੇ ਵਿਅਕਤੀ ਦੇ 1991 ਵਿਚ ਲਾਪਤਾ ਹੋਣ ਮਗਰੋਂ 29 ਸਾਲਾਂ ਬਾਅਦ ਕੇਸ ਦਰਜ ਹੋਣ ’ਤੇ ਆਈ ਖ਼ਬਰ ਦੇ ਨਾਲ ਹੀ ਵੀਰਵਾਰ ਨੂੰ ਸੁਮੇਧ ਸੈਣੀ ਉਸ ਵੇਲੇ ਵੀ ਚਰਚਾ ਵਿਚ ਆਏ ਸਨ ਜਦ ਉਨ੍ਹਾਂ ਵੱਲੋਂ ਤੜਕੇ 4 ਵਜੇ ਹਿਮਾਚਲ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਨੂੰ ਹਿਮਾਚਲ ਪੁਲਿਸ ਨੇ ਲਾਕਡਾਊਨ ਅਤੇ ਕਰਫ਼ਿਊ ਦੌਰਾਨ ਉਨ੍ਹਾਂ ਕੋਲ ਕੋਈ ਜਾਇਜ਼ ਪਾਸ ਆਦਿ ਨਾ ਹੋਣ ਦਾ ਹਵਾਲਾ ਦੇ ਕੇ ਸਿਰੇ ਨਹੀਂ ਚੜ੍ਹਣ ਦਿੱਤਾ ਸੀ।

ਗ੍ਰਿਫ਼ਤਾਰੀ ਦੀ ਤਲਵਾਰ ਲਟਕਦੀ ਵੇਖ਼ ਸਾਬਕਾ ਡੀ.ਜੀ.ਪੀ.ਨੇ ਸ਼ੁੱਕਰਵਾਰ ਨੂੰ ਮੋਹਾਲੀ ਦੀ ਅਦਾਲਤ ਵਿਚ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ ਸੀ ਪਰ ਅਦਾਲਤ ਨੇ ਅੱਜ ਦੀ ਕਾਰਵਾਈ ਦੌਰਾਨ ਪੰਜਾਬ ਸਰਕਾਰ ਨੂੰ ਇਸ ਸੰਬੰਧੀ ਨੋਟਿਸ ਜਾਰੀ ਕਰਦਿਆਂ ਸੁਣਵਾਈ ਸਨਿਚਰਵਾਰ 9 ਮਈ ਲਈ ਅੱਗੇ ਪਾ ਦਿੱਤੀ ਅਤੇ ਸੁਮੇਧ ਸੈਣੀ ਨੂੰ ਕੋਈ ਫ਼ੌਰੀ ਰਾਹਤ ਨਹੀਂ ਦਿੱਤੀ।

ਸਿਆਸੀ ਵਿਸ਼ਲੇਸ਼ਕ ਸੁਮੇਧ ਸੈਣੀ ਦੇ ਵਕੀਲਾਂ ਦੀ ਚੋਣ ’ਤੇ ਕੁਝ ਹੈਰਾਨ ਜ਼ਰੂਰ ਹੋਏ ਹਨ। ਇਸ ਮਾਮਲੇ ਵਿਚ ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਦੀ ਚਾਰਾਜੋਈ ਲਈ ਐਡਵੋਕੇਟ ਸਤਨਾਮ ਸਿੰਘ ਕਲੇਰ ਅਤੇ ਉਨ੍ਹਾ ਦੇ ਬੇਟੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਹਨ ਜੋ ਕਿ ਬਾਦਲ ਪਰਿਵਾਰ ਨਾਲ ਆਪਣੇ ਰਿਸ਼ਤਿਆਂ ਲਈ ਜਾਣੇ ਜਾਂਦੇ ਹਨ।

Arshdeep Singh Kler Twitter Snapਜ਼ਿਕਰਯੋਗ ਹੈ ਕਿ ਐਡਵੋਕੇਟ ਸਤਨਾਮ ਸਿੰਘ ਕਲੇਰ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਚੇਅਰਮੈਨ ਹਨ ਅਤੇ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਸ: ਪ੍ਰਕਾਸ਼ ਸਿੰਘ ਬਾਦਲ ਨੇ ਦਸੰਬਰ 2016 ਵਿਚ ਇਸ ਮਹੱਤਵਪੂਰਨ ਅਹੁਦੇ ’ਤੇ ਨਿਯੁਕਤ ਕੀਤਾ ਸੀ।

ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੀ ਅਕਾਲੀ ਦਲ ਬਾਦਲ ਨਾਲ ਜੁੜੇ ਹੋਏ ਹਨ। ਉਹ ਪਾਰਟੀ ਦੇ ਬੁਲਾਰੇ ਵੀ ਹਨ ਅਤੇ ਪਾਰਟੀ ਦੇ ਲੀਗਲ ਸੈਲ ਦੇ ਵੀ ਅਹਿਮ ਮੈਂਬਰ ਹਨ।

ਤਾਜ਼ਾ ਕੇਸ ਲਾਪਤਾ ਕਰ ਦਿੱਤੇ ਗਏ ਸ: ਮੁਲਤਾਨੀ ਦੇ ਭਰਾ ਵੱਲੋਂ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਇਹ ਕੇਸ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ ’ਤੇ ਸੀ.ਬੀ.ਆਈ. ਨੂੰ ਸੌਂਪਿਆ ਗਿਆ ਸੀ ਪਰ ਇਹ ਹੁਕਮ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੇ ਸਨ।

ਭਾਵੇਂ ਸੁਮੇਧ ਸੈਣੀ ਨੇ ਮੀਡੀਆ ਦੇ ਇਕ ਹਿੱਸੇ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਇਸ ਸਭ ਕਾਸੇ ਦੇ ਪਿੱਛੇ ਮੁੱਖ ਮੰਤਰੀ ਕੈਭਟੱਨ ਅਮਰਿੰਦਰ ਸਿੰਘ ਹਨ, ਪਰ ਸਾਬਕਾ ਡੀ.ਜੀ.ਪੀ. ਦੇ ਵਕੀਲਾਂ ਦੇ ਅਕਾਲੀ ਦਲ ਨਾਲ ਸੰਬੰਧ ਪੰਥਕ ਹਲਕਿਆਂ ਵਿਚ ਪ੍ਰਵਾਨ ਨਹੀਂ ਚੜ੍ਹਣ ਲੱਗੇ ਜਿਹੜੇ ਬੇਅਦਬੀ ਅਤੇ ਇਸ ਸੰਬੰਧੀ ਰਲਦੇ ਮਾਮਲਿਆਂ ਵਿਚ ਬਾਦਲ ਸਰਕਾਰ ਨੂੰ ਸ਼ੱਕ ਦੇ ਘੇਰੇ ਵਿਚ ਖੜ੍ਹੇ ਕਰਦਿਆਂ ਬਾਦਲ ਪਰਿਵਾਰ ਦੀ ਭੂਮਿਕਾ ਦੀ ਪਹਿਲਾਂ ਹੀ ਕਰੜੀ ਅਲੋਚਨਾ ਕਰਦੇ ਆ ਰਹੇ ਹਨ।Sumedh Siani E Court Service Pic


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION