35.1 C
Delhi
Friday, April 19, 2024
spot_img
spot_img

ਸੁਧੀਰ ਸੂਰੀ ਪ੍ਰਤੀ ਜੇ ਢਿੱਲ ਮੱਠ ਵਰਤੀ ਗਈ ਤਾਂ ਐਸੋਸੀਏਸ਼ਨ ਅੱਗੇ ਆਵੇਗੀ: ਅਦਲੀਵਾਲ

ਅੰਮ੍ਰਿਤਸਰ, 13 ਜੁਲਾਈ, 2020 –

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁਲਾਜਮਾਂ ਅਧਾਰਤ ਬਣੀ ਸੇਵਾ ਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਅਦਲੀਵਾਲ ਦੀ ਪ੍ਰਧਾਨਗੀ ਹੇਠ ਅੱਜ ਕਾਰਜ ਕਰਨੀ ਦੇ ਮੈਂਬਰਾਂ ਦੀ ਇੱਕ ਵਿਸ਼ੇਸ਼ ਇਕੱਤਤਾ ਐਸ਼ੋਸੀਏਸ਼ਨ ਦੇ ਮੁੱਖ ਦਫਤਰ ਵਿਖੇ ਹੋਈ।

ਮੀਟਿੰਗ ਉਪਰੰਤ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਕਿਹਾ ਕਿ ਸ਼ਿਵ ਸੈਨਿਕ ਸੁਧੀਰ ਸੂਰੀ ਦੀ ਵਾਇਰਲ ਹੋਈ ਵੀਡੀਓ,ਜਿਸ ਵਿੱਚ ਉਸ ਨੇ ਸਿੱਖ ਭਾਈਚਾਰੇ ਦੀਆਂ ਮਾਂਵਾਂ-ਭੈਣਾਂ ਬਾਰੇ ਅਤਿ ਨਿੰਦਣਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਵਿਰੁੱਧ ਕਾਨੂੰਨੀ ਚਾਰਾਜੋਈ ਕਰਨ ਲਈ ਵਿਚਾਰ ਵਿਟਾਂਦਰਾ ਕੀਤਾ ਗਿਆ। ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋ ਮੰਗ ਕੀਤੀ ਗਈ ਕਿ ਸ਼ਿਵ ਸੈਨਿਕ ਸੁਧੀਰ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਵਾਲੇ ਵਿਅਕਤੀਆਂ ਦੀ ਹਰ ਤਰਾਂ ਨਾਲ ਮਦਦ ਕਰੇ।ਉਨ੍ਹਾਂ ਦੀ ਪਿੱਠ ਤੇ ਖੜੀ ਹੋਵੇ।

ਮੀਟਿੰਗ ਵਿਚ ਐਸੋਸੀਏਸ਼ਨ ਦੇ ਮੈਬਰਾਂ ਵੱਲੋਂ ਪੁੱਜੇ ਸੁਝਾਅ ਬੜੀ ਗੰਭੀਰਤਾ ਨਾਲ ਵਿਚਾਰੇ ਗਏ ਹਨ ।ਸੁਧੀਰ ਸੂਰੀ ਦੀ ਹੋਈ ਗ੍ਰਿਫਤਾਰੀ ਅਤੇ ਅਗਲੇਰੀ ਕਾਰਵਾਈ ਤੇ ਐਸੋਸੀਏਸ਼ਨ ਦੀ ਪੂਰੀ ਨਜ਼ਰ ਹੈ ਜੇ ਢਿੱਲ ਮੱਠ ਨਜ਼ਰ ਆਈ ਤਾਂ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿਖੇ ਸੁਧੀਰ ਵਿਰੁੱਧ ਵੱਖ-ਵੱਖ ਪੁਲਿਸ ਥਾਨਿਆਂ ਵਿੱਚ ਐਫ. ਆਰ. ਆਈ. ਦਰਜ ਕਰਵਾਉਣ ਲਈ ਜਤਨ ਕੀਤੇ ਜਾਣਗੇ।

ਐਸੋਸੀਏਸ਼ਨ ਦੇ ਪ੍ਰਧਾਨ ਜੋਗਿੰਦਰ ਸਿੰਘ ਅਦਲੀਵਾਲ ਨੇ ਕਿਹਾ ਸ਼ਿਵ ਸੈਨਿਕ ਸੁਧੀਰ ਨੇ ਜੋ ਅਪਰਾਧ ਕੀਤਾ ਹੈ ਉਹ ਭਾਈਚਾਰਕ ਸਾਂਝ ਨੂੰ ਤਾਰ-ਤਾਰ ਕਰਨ ਵਾਲਾ ਅਤੇ ਦੇਸ਼ ਤੇ ਸੂਬੇ ਅੰਦਰ ਅਸ਼ਾਂਤੀ ਫੈਲਾਉਣ ਵਾਲਾ ਹੈ।ਇਸ ਵਲੋਂ ਵਰਤੀ ਸ਼ਬਦਾਵਲੀ ਨਾਲ ਸਿੱਖ ਭਾਈ ਚਾਰੇ ਦੇ ਮਨਾਂ ਨੂੰ ਭਾਰੀ ਠੇਸ ਵੱਜੀ ਹੈ ਅਤੇ ਇਸ ਪ੍ਰਤੀ ਸਖਤ ਰੋਸ ਹੈ। ਐਸੋਸੀਏਸ਼ਨ ਸੁਧੀਰ ਸੂਰੀ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੀ ਹੈ।

ਉਨ੍ਹਾਂ ਕਿਹਾ ਕਿ ਸਿੱਖ ਹਤੈਸ਼ੀ ਸਮੂਹ ਜਥੇਬੰਦੀਆਂ ਨੂੰ ਇਸ ਦੀ ਚੁਫੇਰਿਓ ਨਿੰਦਾ ਕਰਦਿਆਂ ਕੇਸ ਲੜਨ ਵਾਲੀ ਧਿਰ ਦੀ ਪਿੱਠ ਪਿਛੇ ਖੜਨਾ ਚਾਹੀਦਾ ਹੈ।ਇਕੱਤਰਤਾ ਵਿੱਚ ਹੇਠ ਲਿਖੇ ਮੈਬਰ ਸਾਹਿਬਾਨ ਹਾਜ਼ਰ ਹੋਏ।

ਸ੍ਰ. ਜੋਗਿੰਦਰ ਸਿੰਘ ਅਦਲੀਵਾਲ ਪ੍ਰਧਾਨ ਤੋਂ ਇਲਾਵਾ ਸ. ਬਲਬੀਰ ਸਿੰਘ ਸੀਨ ਮੀਤ ਪ੍ਰਧਾਨ, ਸ੍ਰ. ਪਰਮਿੰਦਰ ਸਿੰਘ ਡੰਡੀ ਜਨਰਲ ਸਕੱਤਰ, ਹਰਿੰਦਰਪਾਲ ਸਿੰਘ ਸਕੱਤਰ, ਸ੍ਰ. ਸਤਿਬੀਰ ਸਿੰਘ ਧਾਮੀ, ਸ. ਚਰਨਜੀਤ ਸਿੰਘ, ਸ. ਸਵਿੰਦਰ ਸਿੰਘ, ਸ. ਕੁਲਦੀਪ ਸਿੰਘ ਬਾਵਾ, ਸ. ਗੁਰਚਰਨ ਸਿੰਘ, ਸ. ਜਸਵੰਤ ਸਿੰਘ ਆਦਿ ਹਾਜ਼ਰ ਸਨ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION