ਅੱਜ-ਨਾਮਾ
ਸੁਣਦਾ ਮੋਦੀ ਨਹੀਂ ਬਾਤ ਅਕਾਲੀਆਂ ਦੀ,
ਔਖਾ ਹੋਇਆ ਬਚਾਉਣ ਜੇ ਨੱਕ ਮਿੱਤਰ।
ਮਿਹਣੇ ਇੱਧਰ ਸਨ ਲੋਕਾਂ ਦੇ ਵਧੀ ਜਾਂਦੇ,
ਸੁਣ ਕੇ ਇਨ੍ਹਾਂ ਨੂੰ ਗਏ ਸੀ ਅੱਕ ਮਿਤਰ।
ਜਿੰਨੀਆਂ ਸੱਟਾਂ ਸੀ ਖਾਧੀਆਂ ਸਾਂਝ ਵੇਲੇ,
ਹੁੰਦੇ ਉਨ੍ਹਾਂ ਦੇ ਦਾਗ ਨਹੀਂ ਢੱਕ ਮਿਤਰ।
ਲਾਈ ਯਾਰੀ ਸੀ ਚੌਵੀ ਕੁ ਸਾਲ ਪਹਿਲਾਂ,
ਗਈ ਉਹ ਝੱਟ ਹੈ ਟੁੱਟ ਤੜੱਕ ਮਿੱਤਰ।
ਨੁਕਤਾਚੀਨ ਤਾਂ ਅਜੇ ਤੱਕ ਛੱਡਦੇ ਨਹੀਂ,
ਸਕਦਾ ਉਨ੍ਹਾਂ ਨੂੰ ਕੋਈ ਨਾ ਡੱਕ ਮਿੱਤਰ।
ਮੁਸ਼ਕਲ ਪਾਰਟੀ ਵਿੱਚ ਵੀ ਬਣੀ ਡਾਢੀ,
ਕਰਦੇ ਆਪਣੇ ਸਾਥੀ ਆ ਸ਼ੱਕ ਮਿੱਤਰ।
-ਤੀਸ ਮਾਰ ਖਾਂ
ਸਤੰਬਰ 28, 2020
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ