35.6 C
Delhi
Wednesday, April 24, 2024
spot_img
spot_img

ਸੁਖਬੀਰ ਬਾਦਲ ਵੱਲੋਂ ਸਿਆਸਤਦਾਨ,ਸੀਨੀਅਰ ਪੱਤਰਕਾਰ ਅਸ਼ਵਨੀ ਕੁਮਾਰ ਚੋਪੜਾ ਦੇ ਦੇਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 18 ਜਨਵਰੀ, 2020 –

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਕ ਸਾਬਕਾ ਸਾਂਸਦ ਅਤੇ ਪੰਜਾਬ ਕੇਸਰੀ (ਦਿੱਲੀ) ਦੇ ਮੁੱਖ ਸੰਪਾਦਕ ਸ੍ਰੀ ਅਸ਼ਵਨੀ ਕੁਮਾਰ ਚੋਪੜਾ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਸ੍ਰੀ ਚੋਪੜਾ ਨੇ ਸ਼ਨੀਵਾਰ ਨੂੰ ਗੁੜਗਾਂਓ ਦੇ ਇੱਕ ਹਸਪਤਾਲ ਵਿਚ ਆਖਰੀ ਸਾਹ ਲਏ।

ਪੀੜਤ ਪਰਿਵਾਰ ਨੂੰ ਭੇਜੇ ਸ਼ੋਕ ਸੁਨੇਹੇ ਵਿਚ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਅਸ਼ਵਨੀ ਸ਼ਰਮਾ ਦੀ ਪੱਤਰਕਾਰਿਤਾ ਦੇ ਖੇਤਰ ਵਿਚ ਉੱਚੇ ਆਦਰਸ਼ਾਂ ਲਈ ਪ੍ਰਤੀਬੱਧਤਾ ਨੂੰ ਨਾ ਸਿਰਫ ਸਰਾਹਿਆ ਜਾਵੇਗਾ, ਸਗੋਂ ਇਹ ਸਦੀਆਂ ਤਕ ਨਵੇਂ ਪੱਤਰਕਾਰਾਂ ਦਾ ਰਾਹ ਰੁਸ਼ਨਾਉਂਦੀ ਰਹੇਗੀ।

ਉਹਨਾਂ ਕਿਹਾ ਕਿ ਉਹਨਾਂ ਨੇ 16ਵੀ ਲੋਕ ਸਭਾ ਦੌਰਾਨ ਹਰਿਆਣਾ ਦੇ ਕਰਨਾਲ ਤੋਂ ਭਾਜਪਾ ਸਾਂਸਦ ਵਜੋਂ ਵੀ ਗਰੀਬ ਤਬਕਿਆਂ ਦੀ ਭਲਾਈ ਲਈ ਅਣਥੱਕ ਕੰਮ ਕੀਤਾ ਸੀ।ਸਰਦਾਰ ਬਾਦਲ ਨੇ ਕਿਹਾ ਕਿ ਸ੍ਰੀ ਸ਼ਰਮਾ ਦੇ ਜਾਣ ਨਾਲ ਪੱਤਰਕਾਰਿਤਾ ਅਤੇ ਸਿਆਸਤ ਵਿਚ ਬਹੁਤ ਵੱਡਾ ਖ਼ਲਾਅ ਪੈਦਾ ਹੋ ਗਿਆ ਹੈ, ਕਿਉਂਕਿ ਉਹਨਾਂ ਨੇ ਦੇਸ਼ ਦੇ ਭਖਦੇ ਮੁੱਦਿਆਂ ਨੂੰ ਉਠਾਉਣ ਸਮੇਂ ਅਤੇ ਗਰੀਬ ਤਬਕਿਆਂ ਦੇ ਹੱਕਾਂ ਦੀ ਲੜਣ ਸਮੇਂ ਕਦੇ ਵੀ ਇਨਸਾਫ ਦੀਆਂ ਮੁੱਢਲੀਆਂ ਕਦਰਾਂ-ਕੀਮਤਾਂ ਨਾਲ ਸਮਝੌਤਾ ਨਹੀਂ ਸੀ ਕੀਤਾ।

ਦੁਖੀ ਪਰਿਵਾਰ ਨਾਲ ਦੁੱਖ ਵੰਡਾਉਂਦਿਆਂ ਅਕਾਲੀ ਦਲ ਪ੍ਰਧਾਨ ਨੇ ਪਰਮਾਤਮਾ ਅੱਗੇ ਵਿਛੜੀ ਰੂਹ ਨੂੰ ਆਪਣਾ ਚਰਨਾਂ ‘ਚ ਸਥਾਨ ਦੇਣ ਲਈ ਅਰਦਾਸ ਕੀਤੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION