ਯੈੱਸ ਪੰਜਾਬ
ਚੰਡੀਗੜ, 8 ਅਕਤੂਬਰ, 2021 –
ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਬਾਦਲਾਂ ਨੂੰ ਨਿਸ਼ਾਨੇ ਤੇ ਲਿਆ ਹੈ । ਸਾਬਕਾ ਸਪੀਕਰਨ ਨੇ ਦਾਅਵੇ ਨਾਲ ਕਿਹਾ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਪੰਥਕ ਨਹੀ ਹੈ । ਉਹ ਤਾਂ ਕਾਰਪੋਰੇਟਰ ਹੈ ਜਿਸ ਨੇ ਸਿੱਖ ਸੰਸਥਾਵਾਂ ਤੇ ਕਬਜੇ ਕਰਕੇ ,ਆਪਣੇ ਨਿੱਜੀ ਸਵਾਰਥਾਂ ਲਈ ਮਹਾਨ ਧਾਰਮਿਕ ਸੰਸਥਾਵਾਂ ਦਾ ਸਿਆਸੀਕਰਨ ਕਰ ਦਿੱਤਾ ਹੈ ।
ਉਨਾ ਪੰਥਕ ਮੁੱਖੀਆ ਨਾਲ ਗੱਲਬਾਤ ਕਰਕੇ ਬਾਦਲਾਂ ਖਿਲਾਫ ਠੋਸ ਰਣਨੀਤੀ ਘੜਨ ਦੀ ਗੱਲ ਕਹੀ । ਉਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਪੰਜਾ ਪਿਆਰਿਆਂ ਨੂੂੰ ਸੁਖਬੀਰ ਸਿੰਘ ਬਾਦਲ ਖਿਲਾਫ ਕਾਰਵਾਈ ਕਰਨ ਲਈ ਬੇਨਤੀ ਕਰਦਿਆਂ ਕਿਹਾ ਕਿ ਉਹ ਮਨਮਤ ਕਰ ਰਿਹਾ ਹੈ ।
ਰਵੀਇੰਦਰ ਸਿੰਘ ਨੇ ਸੁਖਬੀਰ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਜੇਕਰ ਬਾਦਲ ਪਰਿਵਾਰ ਦਾ ਸ਼੍ਰੀ ਗੁਰੂ ਗੰ੍ਰਥ ਸਾਹਿਬ ਚ ਵਿਸ਼ਵਾਸ਼ ਨਹੀ ਤਾਂ ਉਹ ਸਿੱਖ ਕੌਮ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋ ਅਸਤੀਫਾ ਦੇਣ ,ਜਿਸ ਦੀ ਬਦੌਲਤ ਉਸ ਨੇ 10-15 ਸਾਲ ਸਰਕਾਰ ਚਲਾਈ ਤੇ ਗੁਰੂ ਸਾਹਿਬ ਦਾ ਧੰਨਵਾਦ ਕਰਨ ਦੀ ਥਾਂ ਪੰਥ ਚੋ ਛੇਕੇ ਸਾਧ ਨੂੰ ਪ੍ਰਫੁਲਤ ਕਰਕੇ ਕੌਂ ਦਾ ਭਾਰੀ ਨੁਕਸਾਨ ਕੀਤਾ ।
ਸਾਬਕਾ ਸਪੀਕਰ ਨੇ ਦੋਸ਼ ਲਾਇਆ ਕਿ ਬਾਦਲਾਂ ਕਾਰਨ ਸਿੱਖ ਵਿਰੋਧੀ ਤਾਕਤਾਂ ਨੇ ਸਿੱਖ ਪ੍ਰਭਾਵ ਵਾਲੇ ਸੂਬੇ ਚ ਪੈਰ ਜਮਾਉਣ ਲਈ ਹਰ ਸੰਭਵ ਯਤਨ ,ਪੰਜਾਬ ਸਮੇਤ ਦੇਸ਼ ਦੇ ਅੰਨਦਾਤੇ ਨੂੰ ਦਿੱਲੀਆਂ ਦੀਆਂ ਸੜਕਾਂ ਤੇ ਰੋਲਿਆ । ਉਨਾ ਹੈਰਾਨੀ ਭਰੇੇ ਲਹਿਜੇ ਚ ਕਿਹਾ ਕਿ ਬਾਦਲ ਪਰਿਵਾਰ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਅਤੁਟ ਵਿਸ਼ਵਾਸ਼ ਡੇਰਾਵਾਦ ਵਿੱਚ ਹੈ ਪਰ ਮਖੌਟਾ ਪੰਥ ਦਾ ਪਾਇਆ ਹੈ।
ਉਨਾ ਬਾਦਲਾਂ ਨੂੰ ਸਵਾਲ ਕੀਤਾ ਕਿ ਅੰਮਿ੍ਰਤ ਛੱਕਣ ਬਾਅਦ ਵੀ ਅੰਧ-ਵਿਸ਼ਵਾਸ਼ ਵਿੱਚ ਯਕੀਨ ਰੱਖਿਆ ਜਾ ਸਕਦਾ ਹੈ ? ਇਸ ਪ੍ਰਤੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ। ਉਨਾ ਕੌੌਮ ਦੇ ਧਾਰਮਿਕ ਆਗੂਆਂ ਨੂੰ ਸਪੱਸ਼ਟ ਰੂਪ ਚ ਕਿਹਾ ਕਿ ਜੇਕਰ ਉਹ ਇਨਸਾਫ ਨਾ ਕਰ ਸਕੇ ਤਾਂ ਸਿੱਖੀ ਸਿਧਾਂਤ ਤੋ ਸਿੱਖਾਂ ਦਾ ਵਿਸ਼ਵਾਸ਼ ਉੱਠ ਜਾਵੇਗਾ ।
ਜੁਲਮ ਵਿਰੁੱਧ ਅਵਾਜ ਬੁਲੰਦ ਹੋਣੀ ਚਾਹੀਦੀ ਹੈ । ਸਾਬਕਾ ਸਪੀਕਰ ਨੇ ਖਾਮੋਸ਼ ਸਿੱਖ ਕੌਮ ਨੂੰ ਜੋਰ ਦਿੱਤਾ ਕਿ ਉਹ ਬਾਦਲਾਂ ਖਿਲਾਫ ਅੱਗੇ ਆਉਣ ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ