35.1 C
Delhi
Friday, March 29, 2024
spot_img
spot_img

ਸੀ.ਟੀ.ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਵੱਲੋਂ 7 ਸੂਬਿਆਂ ਦੇ ਫ਼ੂਡ ਫ਼ੈਸਟੀਵਲ ਦਾ ਆਯੋਜਨ

ਯੈੱਸ ਪੰਜਾਬ
ਜਲੰਧਰ, 22 ਨਵੰਬਰ, 2021 –
ਸੀਟੀ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ (ਸੀਟੀਆਈਐਚਐਮ) ਸਾਊਥ ਕੈਂਪਸ ਸ਼ਾਹਪੁਰ ਨੇ ਤਿਉਹਾਰਾਂ ਦੇ ਸੀਜ਼ਨ ਨੂੰ ਮਨਾਉਣ ਅਤੇ ਏਕਤਾ ਦਾ ਸੰਦੇਸ਼ ਫੈਲਾਉਣ ਲਈ 7 ਸਟੇਟ ਫੂਡ ਫੈਸਟੀਵਲ ਦਾ ਆਯੋਜਨ ਕੀਤਾ। ਇਸ ਫੈਸਟ ਵਿੱਚ ਸੀਟੀਆਈਐਚਐਮ ਦੇ ਵਿਦਿਆਰਥੀਆਂ ਨੇ ਵੱਖ-ਵੱਖ ਰਾਜਾਂ ਜੰਮੂ-ਕਸ਼ਮੀਰ, ਪੰਜਾਬ, ਹਿਮਾਲ ਪ੍ਰਦੇਸ਼, ਬਿਹਾਰ, ਕੇਰਲਾ, ਪੱਛਮੀ ਬੰਗਾਲ ਅਤੇ ਲੇਹ ਲੱਦਾਖ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ ਸੀਟੀ ਗਰੁੱਪ ਦੀ ਕੋ-ਚੇਅਰਪਰਸਨ ਪਰਮਿੰਦਰ ਕੌਰ ਚੰਨੀ ਗੈਸਟ ਆਫ਼ ਆਨਰ ਵਜੋਂ ਸ਼ਾਮਲ ਹੇਏ।

ਇਸ ਮੌਕੇ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਸਾਊਥ ਕੈਂਪਸ ਸ਼ਾਹਪੁਰ ਕੈਂਪਸ ਦੇ ਡਾਇਰੈਕਟਰ ਡਾ. ਰਾਹੁਲ ਮਲਹੋਤਰਾ, ਡੀਨ ਅਕਾਦਮਿਕ ਡਾ. ਅਨੁਪਮਦੀਪ ਸ਼ਰਮਾ, ਡਾ.ਜਸਦੀਪ ਕੌਰ ਧਾਮੀ, ਸੀ.ਟੀ.ਆਈ.ਐਚ.ਐਮ ਦੀ ਪਿ੍ਰੰਸੀਪਲ ਡਾ.ਬਲਜੀਤ ਕੌਰ, ਵਾਇਸ ਪਿ੍ਰੰਸੀਪਲ ਦਿਵੋਯ ਛਾਬੜਾ ਮੌਜੂਦ ਸਨ।

ਇਸ ਫੈਸਟਿਵਲ ਵਿੱਚ ਕੇਰਲਾ ਜੇ ਵਿਦਿਆਰਥੀਆਂ ਨੇ ਪ੍ਰਸਿੱਧ ਭੋਜਨ ਜਿਵੇਂ ਕਿ ਡੋਸਾ ਅਤੇ ਸਾਂਭਰ ਦੇ ਨਾਲ-ਨਾਲ ਆਪਣੇ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਪੇਸ਼ ਕੀਤਾ। ਉੱਥੇ ਹੀ ਹਿਮਾਚਲ ਦੇ ਵਿਦਿਆਰਥੀਆਂ ਨੇ ਹਡਿੰਬਾ ਮੰਦਿਰ ਅਤੇ ਜਟੋਲੀ ਮੰਦਿਰ ਅਤੇ ਖੇਤਰੀ ਭੋਜਨ ਜਿਵੇਂ ਕਾਂਗੜੀ ਧਾਮ, ਬਬਰੂ ਪੇਸ਼ ਕੀਤੇ।

ਇਸ ਦੇ ਨਾਨ ਹੀ ਪੱਛਮੀ ਬੰਗਾਲ ਦੇ ਵਿਦਿਆਰਥੀਆਂ ਨੇ ਆਪਣਾ ਰਵਾਇਤੀ ਧੰਚੀ ਭਾਂਸ, ਫੁਚਕਾ, ਛੋਲਿਆ ਦੀ ਦਾਲ, ਘਿਓ ਭਾਤ ਅਤੇ ਰਸਗੁੱਲਾ, ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਨੇ ਵਾਜ਼ਵਾਨ, ਬਿਹਾਰ ਦੇ ਵਿਦਿਆਰਥੀਆਂ ਨੇ ਮਹਾਬੋਧੀ ਮੰਦਿਰ ਅਤੇ ਜਲ ਮੰਦਰ ਦਿਖਾਉਣ ਦੇ ਨਾਲ0-ਨਾਲ ਪ੍ਰਸਿੱਧ ਭੋਜਨ ਲਿਖੀ ਚੋਖਾ ਪੇਸ਼ ਕੀਤਾ।

ਪੰਜਾਬੀ ਵਿਦਿਆਰਥੀਆਂ ਨੇ ਪੰਜਾਬ ਦੇ ਰਵਾਇਤੀ ਭੋਜਨ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਦੇ ਨਾਲ-ਨਾਲ ਆਪਣਾ ਖੇਤਰੀ ਡਾਂਸ ਗਿੱਧਾ ਅਤੇ ਭੰਗੜਾ ਪੇਸ਼ ਕੀਤਾ। ਲੇਹ ਲੱਦਾਖ ਦੇ ਵਿਦਿਆਰਥੀਆਂ ਨੇ ਹਾਉਸ ਆਫ਼ ਲੱਦਾਖ, ਬੁੱਧ ਮੰਦਿਰ ਦੀ ਝਲਕੀ ਦਿਖਾਉਣ ਦੇ ਨਾਲ ਹੀ ਉਨ੍ਹਾਂ ਨੇ ਥੁਕਪਾ, ਸੁਜਾ, ਖਮੀਰੀ ਰੋਟੀ ਅਤੇ ਰਵਾਇਤੀ ਚੰਟਨੀ ਪੇਸ਼ ਕੀਤੀ।

ਸੀਟੀ ਗਰੁੱਪ ਦੀ-ਕੋ-ਚੇਅਰਪਰਸਨ ਪਰਮਿੰਦਰ ਕੌਰ ਚੰਨੀ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਅਜਿਹੇ ਫੈਸਟੀਵਲ ਸਾਨੂੰ ਜ਼ੋਰਦਾਰ ਢੰਗ ਨਾਲ ਸਿਖਾਉਂਦੇ ਹਨ ਕਿ ਇਸ ਸੰਸਾਰ ਵਿੱਚ ਸ਼ਾਂਤੀ ਨਾਲ ਰਹਿਣ ਲਈ ਏਕਤਾ, ਦੋਸਤੀ, ਸ਼ਾਂਤੀਪੂਰਨ ਹੋਂਦ ਅਤੇ ਏਕਤਾ ਦੇ ਬੰਧਨ ਕੀ ਹਨ। ਇਹ ਤਿਉਹਾਰ ਸਾਨੂੰ ਇੰਨੀ ਵੱਡੀ ਭਾਗੀਦਾਰੀ ਰਾਹੀਂ ਦੂਜਿਆਂ ਦੀਆਂ ਵਿਸ਼ੇਸ਼ਤਾਵਾਂ ਦਾ ਨਿੱਘਾ ਸੁਆਗਤ ਕਰਨ ਲੀ ਮਾਰਗਦਰਸ਼ਨ ਕਰਦੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION