35.1 C
Delhi
Saturday, April 20, 2024
spot_img
spot_img

ਸੀਨੀਅਰ ਪੱਤਰਕਾਰ ਹਰਪ੍ਰੀਤ ਕੌਰ ਨੂੰ ਸਦਮਾ, ਪਤੀ ਸੇਵਾਮੁਕਤ ਪੀ.ਸੀ.ਐਸ. ਅਧਿਕਾਰੀ ਬਰਜਿੰਦਰ ਸਿੰਘ ਦਾ ਦਿਹਾਂਤ

ਯੈੱਸ ਪੰਜਾਬ
ਹੁਸ਼ਿਆਰਪੁਰ, 6 ਜੁਲਾਈ, 2022:
ਹੁਸ਼ਿਆਰਪੁਰ ਤੋਂ ਸੀਨੀਅਰ ਪੱਤਰਕਾਰ ਹਰਪ੍ਰੀਤ ਕੌਰ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦ ਉਨ੍ਹਾਂ ਦੇ ਪਤੀ ਸੇਵਾਮੁਕਤ ਪੀ.ਸੀ.ਐਸ. ਅਧਿਕਾਰੀ ਸ: ਬਰਜਿੰਦਰ ਸਿੰਘ ਬੁੱਧਵਾਰ ਸਵੇਰੇ ਅਕਾਲ ਚਲਾਣਾ ਕਰ ਗਏ।

ਬਹੁਤ ਹੀ ਮਿਲਾਪੜੇ ਸੁਭਾਅ ਦੇ 59 ਸਾਲਾ ਸ: ਬਰਜਿੰਦਰ ਸਿੰਘ ਨੂੰ ਅੱਜ ਸਵੇਰੇ ਦਿਲ ਦਾ ਦੌਰਾ ਪਿਆ ਜੋ ਜਾਨਲੇਵਾ ਸਾਬਿਤ ਹੋਇਆ।

ਸ: ਬਰਜਿੰਦਰ ਸਿੰਘ ਆਪਣੇ ਸਮੇਂ ਦੇ ਪ੍ਰਸਿੱਧਪੱਤਰਕਾਰ ਸ: ਪ੍ਰਦੁੱਮਣ ਸਿੰਘ ਦੇ ਬੇਟੇ ਸਨ। ਸ: ਪ੍ਰਦੁੱਮਣ ਸਿੰਘ ਨੂੰ 1989 ਵਿੱਚ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।

ਸ: ਬਰਜਿੰਦਰ ਸਿੰਘ ਦਾ ਅੰਤਿਮ ਸਸਕਾਰ ਵੀਰਵਾਰ 7 ਜੁਲਾਈ ਨੂੰ ਹੁਸ਼ਿਆਰਪੁਰ ਵਿਖ਼ੇ ਕੀਤਾ ਜਾਵੇਗਾ।

ਸ: ਬਰਜਿੰਦਰ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਸ੍ਰੀਮਤੀ ਹਰਪ੍ਰੀਤ ਕੌਰ ਤੋਂ ਇਲਾਵਾ ਇਕ ਬੇਟਾ ਰਚਿੰਤ ਸਿੰਘ ਛੱਡ ਗਏ ਹਨ।

ਸ:ਬਰਜਿੰਦਰ ਸਿੰਘ ਨੇ ਇਕ ਪੀ.ਸੀ.ਐਸ. ਅਧਿਕਾਰੀ ਵਜੋਂ ਵੱਖ-ਵੱਖ ਥਾਈਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਅਤੇ ਉਹ ਇਕ ਮਿਲਣਸਾਰ ਅਧਿਕਾਰੀ ਵਜੋਂ ਜਾਣੇ ਜਾਂਦੇ ਸਨ। ਉਹ ਪੀ.ਸੀ.ਐਸ. ਅਧਿਕਾਰੀਆਂ ਦੀ ਐਸੋਸੀਏਸ਼ਨ ਵਿੱਚ ਵੀ ਸਰਗਰਮ ਸਨ।

ਅਦਾਰਾ ਯੈੱਸ ਪੰਜਾਬ ਅਤੇ ਸੰਪਾਦਕ ਸ: ਐੱਚ.ਐੱਸ.ਬਾਵਾ ਨੇ ਸ:ਬਰਜਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਇਜ਼ਹਾਰ ਕੀਤਾ ਹੈ ਅਤੇ ਆਪਣੀ ਪੱਤਰਕਾਰ ਸਾਥਣ ਨੂੰ ਪਏ ਇਸ ਵੱਡੇ ਘਾਟੇ ’ਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION