35.8 C
Delhi
Friday, March 29, 2024
spot_img
spot_img

ਸੀਨੀਅਰ ਪੱਤਰਕਾਰ ਰਾਜੇਸ਼ ਭਾਂਬੀ ਦਾ ਦੇਹਾਂਤ, ਕੈਪਟਨ ਅਤੇ ਰਵੀਨ ਠੁਕਰਾਲ ਨੇ ਦੁੱਖ ਪ੍ਰਗਟਾਇਆ

ਯੈੱਸ ਪੰਜਾਬ
ਚੰਡੀਗੜ੍ਹ, 1 ਮਾਰਚ, 2020:

ਸੀਨੀਅਰ ਪੱਤਰਕਾਰ ਰਾਜੇਸ਼ ਭਾਂਬੀ ਦਾ ਅੱਜ ਲੁਧਿਆਣਾ ਵਿਖ਼ੇ ਦੇਹਾਂਤ ਹੋ ਗਿਆ।

ਸ੍ਰੀ ਭਾਂਬੀ ਜੋ ਕੁਝ ਸਮੇਂ ਤੋਂ ਕਿਡਨੀ ਦੀ ਬਿਮਾਰੀ ਨਾਲ ਜੇਰੇ ਇਲਾਜ ਸਨ, ਨੇ ਅੱਜ ਦੀਪ ਹਸਪਤਾਲ ਲੁਧਿਆਣਾ ਵਿਖੇ ਅੰਤਿਮ ਸਾਹ ਲਿਆ।

ਸ੍ਰੀ ਭਾਂਬੀ ਆਪਣੇ ਪਿੱਛੇ ਪਤਨੀ, ਦੋ ਬੇਟੀਆਂ ਤੇ ਇਕ ਬੇਟਾ ਛੱਡ ਗਏ। ਸ੍ਰੀ ਭਾਂਬੀ ਜੋ ਉਮਰ ਦੇ 60ਵਿਆਂ ਦੇ ਸੁਰੂ ਵਿੱਚ ਸਨ, ਦਾ ਅੰਤਿਮ ਸੰਸਕਾਰ ਮੰਗਲਵਾਰ, 3 ਮਾਰਚ, 2020 ਨੂੰ ਦੁਪਹਿਰ 1 ਵਜੇ ਮਾਡਲ ਟਾਊਨ ਸ਼ਮਸ਼ਾਨਘਾਟ ਲੁਧਿਆਣਾ ਵਿਖ਼ੇ ਕੀਤਾ ਜਾਵੇਗਾ।

ਸ੍ਰੀ ਭਾਂਬੀ ਨੇ ਆਪਣਾ ਕਰੀਅਰ ਰਾਇਟਰਜ ਲਈ ਪੰਜਾਬ ਤੋਂ ਸਟਿੰਗਰ ਵਜੋਂ ਸੁਰੂ ਕੀਤਾ ਸੀ। ਉਹ ਇੰਡੀਆ ਟੂਡੇ ਲਈ ਪੰਜਾਬ ਅਤੇ ਦਿ ਟਿ੍ਰਬਿਊਨ ਲਈ ਲੁਧਿਆਣਾ ਤੋਂ ਫੋਟੋ ਪੱਤਰਕਾਰ ਰਹੇ। ਉਨ੍ਹਾਂ ਹਿੰਦੁਸਤਾਨ ਟਾਈਮਜ ਲਈ ਪੰਜਾਬ ਤੋਂ ਸਟਿੰਗਰ ਵਜੋਂ ਵੀ ਕੰਮ ਕੀਤਾ।ਉਨ੍ਹਾਂ ਆਪਣੇ ਪੇਸੇਵਾਰ ਕਰੀਅਰ ਵਿੱਚ ਇੰਡੀਆ ਨਿਊਜ ਦੇ ਬਿਊਰੋ ਚੀਫ ਅਤੇ ਪੰਜਾਬ ਕੇਸਰੀ ਦੇ ਪੱਤਰਕਾਰ ਵਜੋਂ ਵੀ ਕੰਮ ਕੀਤਾ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਪੱਤਰਕਾਰ ਰਾਜੇਸ ਭਾਂਬੀ ਦੇ ਅਚਾਨਕ ਅਕਾਲ ਚਲਾਣਾ ਕਰਨ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਇਸ ਦੁੱਖ ਦੀ ਘੜੀ ਵਿੱਚ ਸਰੀਕ ਹੁੰਦਿਆ ਭਾਂਬੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਭਾਂਬੀ ਜੋ ਇਸ ਵੇਲੇ ਇੰਡੀਆ ਨਿਊਜ (ਆਈ ਟੀਵੀ) ਦੇ ਬਿਊਰੋ ਚੀਫ ਸਨ, ਦੇ ਦੇਹਾਂਤ ਉਤੇ ਡੂੰਘਾ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਤੁਰ ਜਾਣ ਨਾਲ ਇਕੱਲੇ ਪਰਿਵਾਰ ਨੂੰ ਹੀ ਘਾਟਾ ਨਹੀਂ ਪਿਆ ਸਗੋਂ ਪੂਰੇ ਮੀਡੀਆ ਜਗਤ ਨੂੰ ਘਾਟਾ ਪਿਆ ਹੈ। ਸਮੁੱਚਾ ਪੱਤਰਕਾਰ ਭਾਈਚਾਰਾ ਉਨ੍ਹਾਂ ਨੂੰ ਫੋਟੋ ਪੱਤਰਕਾਰੀ ਅਤੇ ਵੱਖ ਵੱਖ ਸੰਸਥਾਵਾਂ ਲਈ ਪੰਜਾਬ ਤੋਂ ਰਿਪੋਰਟਿੰਗ ਕਰਦਿਆਂ ਕਾਇਮ ਕੀਤੇ ਮੀਲ ਪੱਥਰਾਂ ਸਦਕਾ ਸਦਾ ਯਾਦ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਲਈ ਇਹ ਨਾ ਪੂਰਿਆ ਜਾਣ ਵਾਲਾ ਘਾਟਾ ਹੈ।

ਰਵੀਨ ਠੁਕਰਾਲ ਨੇ ਸ੍ਰੀ ਭਾਂਬੀ ਦੇ ਅਕਾਲ ਚਲਾਣੇ ਨੂੰ ਨਿੱਜੀ ਘਾਟਾ ਦੱਸਦਿਆਂ ਉਨ੍ਹਾਂ ਨੂੰ ਆਪਣੇ ਪੇਸੇ ਦਾ ਇਕ ਮਹਾਨ ਪੱਤਰਕਾਰ ਅਤੇ ਨਿੱਘੀ ਤੇ ਮਿਲਣਸਾਰ ਸਖਸੀਅਤ ਕਿਹਾ। ਸ੍ਰੀ ਭਾਂਬੀ ਦੇ ਤੁਰ ਜਾਣ ਨਾਲ ਉਨ੍ਹਾਂ ਇਕ ਨਿੱਜੀ ਦੋਸਤ ਗੁਆ ਲਿਆ। ਉਹ ਵੀ ਪਰਿਵਾਰ ਦੇ ਇਸ ਦੁੱਖ ਵਿੱਚ ਸ਼ਰੀਕ ਹੁੰਦੇ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION