ਯੈੱਸ ਪੰਜਾਬ
ਪਟਿਆਲਾ, 24 ਦਸੰਬਰ, 2019 –
ਪਟਿਆਲਾ ਦੇ ਸੀਨੀਅਰ ਕਾਂਗਰਸ ਆਗੂ ਸ: ਸੰਤੋਖ਼ ਸਿੰਘ ਨੂੰ ਜ਼ਿਲ੍ਹਾ ਯੋਜਨਾ ਬੋਰਡ, ਪਟਿਆਲਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਦੀ ਨਿਯੁਕਤੀ ਸੰਬੰਧੀ ਹੁਕਮ ਸੋਮਵਾਰ ਸ਼ਾਮ ਨੂੰ ਹੋਏ।
ਅੱਜ ਸਵੇਰੇ ਇਸ ਸੰਬੰਧੀ ਖ਼ਬਰ ਫ਼ੈਲਦਿਆਂ ਹੀ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।
ਸ: ਸੰਤੋਖ਼ ਸਿੰਘ ਨੇ ਆਪਣੀ ਨਿਯੁਕਤੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ੍ਰੀਮਤੀ ਪ੍ਰਨੀਤ ਕੌਰ ਐਮ.ਪੀ.ਦਾ ਧੰਨਵਾਦ ਕੀਤਾ ਹੈ।