35.1 C
Delhi
Saturday, April 20, 2024
spot_img
spot_img

ਸੀਤਾਰਮਨ ਵੱਲੋਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਖਿਲਾਫ਼ ਕੀਤੀ ਟਿੱਪਣੀ ਬੇਤੁੱਕੀ ਤੇ ਇਤਰਾਜ਼ਯੋਗ: ਕੈਪਟਨ

ਚੰਡੀਗੜ, 17 ਮਈ, 2020 –
ਪਰਵਾਸੀ ਮਜ਼ਦੂਰਾਂ ਦੀ ਮਦਦ ਲਈ ਕਾਂਗਰਸ ਪਾਰਟੀ ਵੱਲੋਂ ਅਪਣਾਈ ਜਾ ਰਹੀ ਮਾਨਵਤਾਵਾਦੀ ਪਹੁੰਚ ਦੀ ਕੇਂਦਰੀ ਵਿੱਤ ਮੰਤਰੀ ਵੱਲੋਂ ਨਿਖੇਧੀ ਕਰਨ ’ਤੇ ਸਖ਼ਤ ਇਤਰਾਜ਼ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਵਾਸੀਆਂ ਦੇ ਸੰਕਟ ਨੂੰ ਹੋਰ ਡੂੰਘਾ ਧੱਕਣ ਅਤੇ ਅਜਿਹੇ ਗੰਭੀਰ ਮੁੱਦੇ ਦੇ ਸਿਆਸੀਕਰਨ ਲਈ ਕੇਂਦਰ ਅਤੇ ਸੂਬਿਆਂ ਵਿੱਚ ਭਾਜਪਾ ਦੀਆਂ ਸਰਕਾਰਾਂ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੇ ਸੂਬਿਆਂ ਸਮੇਤ ਸਮੁੱਚੀ ਪਾਰਟੀ ਸੰਕਟ ਦੀ ਇਸ ਘੜੀ ਵਿੱਚ ਪਰਵਾਸੀ ਕਾਮਿਆਂ ਦੀ ਸਹਾਇਤਾ ਲਈ ਦਿਨ-ਰਾਤ ਕੰਮ ਕਰ ਰਹੀ ਹੈ ਅਤੇ ਉਨਾਂ ਦੀ ਆਪਣੀ ਸਰਕਾਰ 16 ਮਈ ਤੱਕ 178909 ਪਰਵਾਸੀਆਂ ਨੂੰ ਉਨਾਂ ਦੇ ਪਿੱਤਰੀ ਸੂਬਿਆਂ ਵਿੱਚ ਭੇਜਣ ਲਈ 149 ਰੇਲ ਗੱਡੀਆਂ ਦਾ ਪ੍ਰਬੰਧ ਕਰ ਚੁੱਕੀ ਹੈ। ਉਨਾਂ ਕਿਹਾ ਕਿ ਪਰਵਾਸੀ ਮਜ਼ਦੂਰਾਂ ਨੂੰ ਉਨਾਂ ਦੇ ਘਰ ਭੇਜਣ ਲਈ ਪੰਜਾਬ ਵਿੱਚ ਇਹ ਪ੍ਰਿਆ ਅਜੇ ਵੀ ਜਾਰੀ ਹੈ।

ਨਿਰਮਲਾ ਸੀਤਾਰਮਨ ਵੱਲੋਂ ਕੀਤੀ ਬੇਤੁੱਕੀ ਟਿੱਪਣੀ ਕਿ ਸੋਨੀਆ ਗਾਂਧੀ ਨੂੰ ਪਰਵਾਸੀ ਕਾਮਿਆਂ ਦੀ ਮਦਦ ਲਈ ਆਪਣੇ ਮੁੱਖ ਮੰਤਰੀਆਂ ਨੂੰ ਕਹਿਣਾ ਚਾਹੀਦਾ ਹੈ, ਉਪਰ ਸਖ਼ਤ ਪ੍ਰਤੀਕਰਮ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਇਸ ਮੁੱਦੇ ਸਮੇਤ ਲੌਕਡਾਊਨ ਤੇ ਕੋਵਿਡ ਨਾਲ ਸਬੰਧਤ ਹੋਰ ਮਾਮਲਿਆਂ ’ਤੇ ਪਾਰਟੀ ਦੇ ਮੁੱਖ ਮੰਤਰੀਆਂ ਨਾਲ ਨਿਰੰਤਰ ਵਿਚਾਰ-ਵਟਾਂਦਰਾ ਕੀਤਾ।

ਕੈਪਟਨ ਅਮਰਿੰਦਰ ਸਿੰਘ ਨੇ ਨਿਰਮਲਾ ਸੀਤਾਰਤਮ ਦੀ ਉਸ ਟਿੱਪਣੀ ਨੂੰ ਵੀ ਪੂਰੀ ਤਰਾਂ ਬੇਬੁਨਿਆਦ ਅਤੇ ਅਣਉਚਿਤ ਕਰਾਰ ਦਿੱਤਾ ਹੈ ਜਿਸ ਵਿੱਚ ਵਿੱਤ ਮੰਤਰੀ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਨੂੰ ਪਰਵਾਸੀ ਮਜ਼ਦੂਰਾਂ ਨੂੰ ਮਿਲਣ ਮੌਕੇ ਉਨਾਂ ਦੇ ਨਾਲ ਹੀ ਚੱਲਣਾ ਚਾਹੀਦਾ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਪਰਵਾਸੀ ਮਜ਼ਦੂਰਾਂ ਦੀ ਸਾਰ ਲੈਣ ਲਈ ਸੜਕਾਂ ’ਤੇ ਉੱਤਰੇ ਰਾਹੁਲ ਗਾਂਧੀ ’ਤੇ ਤੰਨਜ਼ ਕੱਸਣ ਦੀ ਬਜਾਏ ਨਿਰਮਲਾ ਸੀਤਾਰਮਨ ਨੂੰ ਭਾਜਪਾ ਦੀ ਅਗਵਾਈ ਵਾਲੀ ਉੱਤਰ ਪ੍ਰਦੇਸ਼ ਸਰਕਾਰ ਨਾਲ ਗੱਲ ਕਰਕੇ ਪਿ੍ਰਅੰਕਾ ਗਾਂਧੀ ਵੱਲੋਂ ਪਰਵਾਸੀਆਂ ਨੂੰ ਲਿਆਉਣ ਲਈ ਬੱਸਾਂ ਨੂੰ ਪ੍ਰਵੇਸ਼ ਕਰਨ ਦੀ ਆਗਿਆ ਦਿਵਾਉਣੀ ਚਾਹੀਦੀ ਹੈ ਕਿਉਂ ਜੋ ਯੂ.ਪੀ. ਪ੍ਰਸ਼ਾਸਨ ਵੱਲੋਂ ਇਨਾਂ ਬੱਸਾਂ ਨੂੰ ਪ੍ਰਵੇਸ਼ ਕਰਨ ਦੀ ਆਗਿਆ ਨਾ ਦੇਣ ਕਰਨ ਕਰਕੇ ਇਹ ਬੱਸਾਂ ਦਿੱਲੀ-ਯੂ.ਪੀ. ਸਰਹੱਦ ’ਤੇ ਰੁਕੀਆਂ ਹੋਈਆਂ ਹਨ।

ਨਿਰਮਲਾ ਦਾ ਟਿੱਪਣੀ ਨੂੰ ਬੇਸਵਾਦੀ ਅਤੇ ਸਾਫ ਤੌਰ ’ਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੇ ਵਿੱਤ ਮੰਤਰੀ ਨੂੰ ਅਜਿਹਾ ਸ਼ੋਭਾ ਨਹੀਂ ਦਿੰਦਾ। ਉਨਾਂ ਕਿਹਾ ਕਿ ਹਰੇਕ ਕਾਂਗਰਸੀ ਮੁੱਖ ਮੰਤਰੀ, ਆਗੂ ਅਤੇ ਵਰਕਰ ਇਸ ਸੁਨਿਸ਼ਚਤ ਕਰਨ ਲੱਗਾ ਹੈ ਕਿ ਪਰਵਾਸੀ ਮਜ਼ਦੂਰਾਂ ਦੀ ਇਸ ਦੁੱਖ ਦੀ ਘੜੀ ਵਿੱਚ ਹਰ ਸੰਭਵ ਮਦਦ ਕੀਤੀ ਜਾਵੇ, ਜਦੋਂ ਕੇਂਦਰ ਸਰਕਾਰ ਨੇ ਪਰਵਾਸੀ ਮਜ਼ਦੂਰਾਂ ਨੂੰ ਉਨਾਂ ਦੇ ਹੀ ਰਹਿਮੋ-ਕਰਮ ’ਤੇ ਛੱਡਿਆ ਹੋਇਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੋਨੀਆ ਗਾਂਧੀ ਦੇ ਹੀ ਕਹਿਣ ਉਤੇ ਪੂਰੀ ਕਾਂਗਰਸੀ ਲੀਡਰਸ਼ਿਪ ਉਪਰ ਤੋਂ ਲੈ ਕੇ ਹੇਠਾਂ ਤੱਕ ਪਰਵਾਸੀ ਮਜ਼ਦੂਰਾਂ ਦੀ ਮਦਦ ਲਈ ਕੋਸ਼ਿਸ਼ਾਂ ਕਰ ਰਹੀ ਹੈ ਜੋ ਕਿ ਆਪਣੀ ਜਾਨ ਜੋਖਮ ਪਾ ਕੇ ਆਪਣੇ ਘਰਾਂ ਨੂੰ ਜਾ ਰਹੇ ਹਨ। ਉਨਾਂ ਨਿਰਮਲਾ ਸੀਤਾਰਮਨ ਨੂੰ ਯਾਦ ਕਰਵਾਉਦਿਆਂ ਕਿਹਾ ਕਿ ਸੋਨੀਆ ਗਾਂਧੀ ਵੱਲੋਂ ਵੱਲੋਂ ਆਪਣੀ ਪਾਰਟੀ ਦੇ ਸਾਰੇ ਸੂਬਿਆਂ ਦੇ ਯੂਨਿਟਾਂ ਨੂੰ ਪਰਵਾਸੀ ਮਜ਼ਦੂਰਾਂ ਦੀਆਂ ਰੇਲ ਟਿਕਟਾਂ ਦਾ ਖਰਚਾ ਚੁੱਕਣ ਬਾਰੇ ਕਹਿਣ ਤੋਂ ਬਾਅਦ ਹੀ ਕੇਂਦਰ ਸਰਕਾਰ ਨੇ ਟਿਕਟਾਂ ਦੀ ਕੁੱਲ ਕੀਮਤ ਦਾ 85 ਫੀਸਦੀ ਖਰਚ ਆਪਣੇ ਸਿਰ ਲੈਣ ਜਦਕਿ 15 ਫੀਸਦੀ ਸੂਬਿਆਂ ਵੱਲੋਂ ਸਹਿਣ ਕਰਨ ਦੇ ਫੈਸਲੇ ਦਾ ਐਲਾਨ ਕੀਤਾ।

ਇਥੋਂ ਤੱਕ ਕਿ ਇਹ ਮਜ਼ਾਕ ਸੀ ਕਿ ਚਾਰਟਡ ਰੇਲਾਂ ਦੀਆਂ ਟਿਕਟਾਂ ਦੀ ਕੀਮਤ ਵਸੂਲੀ ਜਾ ਰਹੀ ਸੀ ਬਜਾਏ ਕਿ ਏ.ਸੀ. ਦੂਜਾ ਦਰਜਾ ਸਲੀਪਰ ਦੀ ਜੋ ਕਿ ਪਰਵਾਸੀ ਮਜ਼ਦੂਰਾਂ ਨੂੰ ਮੁਹੱਈਆ ਕਰਵਾਈ ਗਈ ਸੀ। ਉਨਾਂ ਕਿਹਾ ਕਿ ਇਸ ਲਈ ਸੂਬਾ ਸਰਕਾਰ ਵੱਲੋਂ ਮਜ਼ਦੂਰਾਂ ਦੀਆਂ ਟਿਕਟਾਂ ਦੀ 100 ਫੀਸਦੀ ਕੀਮਤ ਅਦਾ ਕੀਤੀ ਜਾ ਰਹੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੋਨੀਆ ਗਾਂਧੀ ਦੇ ਨਿਰਦੇਸ਼ਾਂ ’ਤੇ ਕਈ ਥਾਵਾਂ ਉਤੇ ਕਾਂਗਰਸ ਪਾਰਟੀ ਦੇ ਦਫਤਰ ਮਜ਼ਦੂਰਾਂ ਤੇ ਗਰੀਬਾਂ ਨੂੰ ਖਾਣਾ ਮੁਹੱਈਆ ਕਰਨ ਲਈ ਰਸੋਈਆਂ ਵਿੱਚ ਤਬਦੀਲ ਹੋ ਗਏ ਹਨ ਜਦੋਂ ਕਿ ਪਾਰਟੀ ਦੇ ਵਿਧਾਇਕ ਨਿੱਜੀ ਤੌਰ ’ਤੇ ਇਨਾਂ ਦੀ ਆਵਾਜਾਈ ਦੀ ਦੇਖ-ਰੇਖ ਕਰ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਮਾਰਚ ਵਿੱਚ ਕੌਮੀ ਪੱਧਰ ‘ਤੇ ਲੌਕਡਾੳੂਨ ਲੱਗਣ ਤੋਂ ਲੈ ਕੇ ਹੁਣ ਤੱਕ ਪਰਵਾਸੀ ਕਿਰਤੀਆਂ ਦਾ ਪੂਰਾ ਖਿਆਲ ਰੱਖ ਰਹੀ ਹੈ ਅਤੇ ਇਨਾਂ ਕਿਰਤੀਆਂ ਨੂੰ ਖਾਣਾ, ਰਹਿਣ ਲਈ ਥਾਂ ਮੁਹੱਈਆ ਕਰਵਾਉਣ ਅਤੇ ਬਹੁਤ ਸਾਰੇ ਮਾਮਲਿਆਂ ਵਿੱਚ ਦਿਹਾੜੀ/ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਗਿਆ ਹੈ। ਇਹੀ ਵੱਡਾ ਕਾਰਨ ਹੈ ਕਿ ਕਿਰਤੀਆਂ ਨੇ ਇਨਾਂ ਹਫਤਿਆਂ ਦੌਰਾਨ ਪੰਜਾਬ ਵਿੱਚੋਂ ਜਾਣ ਦਾ ਉਦੋਂ ਤੱਕ ਯਤਨ ਨਹੀਂ ਕੀਤਾ ਜਦੋਂ ਤੱਕ ਇਨਾਂ ਪਰਵਾਸੀਆਂ ਨੂੰ ਆਪਣੇ ਪਰਿਵਾਰਾਂ ਪਾਸ ਜਾਣ ਦਾ ਮੌਕਾ ਮਿਲਿਆ ਜੋ ਕਿ ਕਿਸੇ ਵੀ ਸੰਕਟਮਈ ਸਮੇਂ ਵਿਚ ਕੁਦਰਤੀ ਵਰਤਾਰਾ ਹੁੰਦਾ ਹੈ।

ਉਨਾਂ ਕਿਹਾ ਕਿ ਭਾਜਪਾ ਦੀਆਂ ਸਰਕਾਰਾਂ ਵਾਲੇ ਸੂਬਿਆਂ ਦੇ ਉਲਟ ਕਿਸੇ ਵੀ ਕਾਂਗਰਸ ਦੀ ਅਗਵਾਈ ਵਾਲੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਪਰਵਾਸੀ ਕਿਰਤੀਆਂ ਨੂੰ ਸੂਬੇ ਅੰਦਰ ਆਉਣ ਜਾਂ ਜਾਣ ਤੋਂ ਰੋਕਿਆ ਨਹੀਂ ਗਿਆ।

ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਖੁਦ ਇਸ ਨੂੰ ਯਕੀਨੀ ਬਣਾਇਆ ਹੈ ਕਿ ਪੰਜਾਬ ਵਿਚ ਕੋਈ ਵੀ ਕਿਰਤੀ ਭੁੱਖੇ ਢਿੱਡ ਨਾ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਉਨਾਂ ਨੇ ਖੁਦ ਪ੍ਰਧਾਨ ਮੰਤਰੀ ਨੂੰ 30 ਮਾਰਚ, 2020 ਨੂੰ ਪੱਤਰ ਲਿਖ ਕੇ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਨੂੰ ਭਾਰਤ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਸੀ।

ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਰਵਾਸੀ ਕਿਰਤੀਆਂ ਲਈ ਐਲਾਨੇ ਅਖੌਤੀ ਆਰਥਿਕ ਪੈਕੇਜ ਤੋਂ ਕਾਫੀ ਸਮਾਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਰਾਸ਼ਨ ਕਾਰਡ ਧਾਰਕਾਂ ਦੇ ਬਰਾਬਰ ਪਰਵਾਸੀ ਕਿਰਤੀਆਂ ਨੂੰ ਖਾਣੇ ਦੇ ਪੈਕਟ ਮੁਹੱਈਆ ਕਰਵਾਉਣੇ ਸ਼ੁਰੂ ਕਰ ਦਿੱਤੇ ਸਨ। ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ 1 ਕਰੋੜ ਸੁੱਕੇ ਖੁਰਾਕ ਪਦਾਰਥ ਦੇ ਪੈਕਟ ਅਤੇ 2 ਕਰੋੜ ਖੁਰਾਕੀ ਪੈਕਟ ਗਰੀਬਾਂ ਜ਼ਿਆਦਾਤਰ ਪਰਵਾਸੀ ਕਿਰਤੀਆਂ ਲਈ ਪੰਜਾਬ ਅੰਦਰ ਵੰਡੇ ਜਾ ਚੁੱਕੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਪਰਵਾਸੀ ਕਿਰਤੀਆਂ ਤੇ ਗਰੀਬਾਂ ਦੀ ਸਹਾਇਤਾ ਲਈ ਸੰਜੀਦਗੀ ਨਾਲ ਕੰਮ ਕਰਨ ਵਾਲਿਆਂ ’ਤੇ ਹਮਲੇ ਕਰਨ ਦੀ ਬਜਾਏ ਇਸ ਸੰਕਟ ਦੇ ਸਮੇਂ ਵਿੱਚ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਹਰ ਆਗੂ ਅਤੇ ਵਰਕਰ ਨੂੰ ਨਾਲ ਲੈ ਕੇ ਚੱਲੇ ਤਾਂ ਜੋ ਮੁਲਕ ਦੇ ਲੋਕਾਂ ਨੂੰ ਜ਼ਰੂਰੀ ਤੇ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION