35.6 C
Delhi
Wednesday, April 24, 2024
spot_img
spot_img

ਸੀਟੀਆਈਪੀਐਸ ਨੇ ਜਿੱਤੀ ਸੀਟੀ ਗਰੁੱਪ ਦੀ ਅਥਲਟਿਕ ਮੀਟ ਦੀ ਓਵਰਆਲ ਟਰਾਫ਼ੀ

ਯੈੱਸ ਪੰਜਾਬ
ਜਲੰਧਰ, ਮਾਰਚ 17, 2022 –
ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਸਾਊਥ ਕੈਂਪਸ ਸ਼ਾਹਪੁਰ ਵਿਖੇ ਸਪੋਰਟ ਵਿਭਾਗ ਅਤੇ ਡਿਵਿਜ਼ਨ ਆਫ਼ ਸਟੂਡੇਂਟ ਵੈਲਫੇਅਰ ਵੱਲੋਂ 11 ਵੀਂ ਸਰਦਾਰਨੀ ਮਨਜੀਤ ਕੌਰ ਮੈਮੋਰੀਅਲ ਸਾਲਾਨਾ ਐਥਲੈਟਿਕ ਮੀਟ ਸਾਊਥ ਕੈਂਪਸ ਸ਼ਾਹਪੁਰ ਵਿੱਚ ਆਯੋਜਿਤ ਕਰਵਾਈ ਗਈ। ਮੀਟਿੰਗ ਦਾ ਉਦਘਾਟਨ ਮੁੱਖ ਮਹਿਮਾਨ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਆਈ.ਏ.ਐਸ ਕਰਨੇਸ਼ ਸ਼ਰਮਾ, ਸੀਟੀ ਗਰੁੱਪ ਦੇ ਵਾਇਸ ਚੇਅਰਮੈਨ ਹਰਪ੍ਰੀਤ ਸਿੰਘ,ਕੈਂਪਸ ਡਾਇਰੈਕਟਰ ਡਾ. ਰਾਹੁਲ ਮਲਹੋਤਰਾ, ਜੀਐਨਡੀਯੂ ਕਾਲਜਾਂ ਦੀ ਡਾਇਰੈਕਟਰ ਡਾ.ਜਸਦੀਪ ਕੌਰ ਧਾਮੀ ਅਤੇ ਸਟੂਡੇਂਟ ਅਫੇਅਰਸ ਦੇ ਡਿਪਟੀ ਡੀਨ ਦਵਿੰਦਰ ਸਿੰਘ ਨੇ ਝੰਡਾ ਲਹਿਰਾ ਕੇ ਕੀਤੀ। ਇਸ ਸਾਲ ਇਹ ਐਥਲੈਟਿਕ ਮੀਟ ਸੀਟੀ ਗਰੁੱਪ ਦੇ ਸਿੱਖਿਆ ਦੇ ਖੇਤਰ ਵਿੱਚ 25 ਸਾਲ ਪੂਰਾ ਹੋਣ ਨੂੰ ਸਮਰਪਿਤ ਕੀਤੀ ਗਈ।

ਐਥਲੈਟਿਕ ਮੀਟ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ, ਜਿਸ ਵਿੱਚ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, 1500 ਮੀਟਰ, 3000 ਮੀਟਰ, 5000 ਮੀਟਰ ਦੋੜਾਂ, ਰੀਲੇਅ, ਸ਼ਾਟ ਪੁਟ, ਟੋਗ ਆਫ਼ ਵਾਰ, ਡਿਸਕਸ ਥਰੌ ਅਤੇ ਜੇਵਲਿਨ ਸ਼ਾਮਿਲ ਸਨ।

ਇਸ ਦੇ ਨਾਲ ਹੀ ਮਹਿਲਾਵਾਂ ਵਿੱਚ ਸੀਟੀਆਈਪੀਐਸ ਦੀ ਸੰਗੀਤਾ ਠਾਕੁਰ ਅਤੇ ਪੁਰਸ਼ਾਂ ਵਿੱਚ ਸੀਟੀਸੀਪੀ ਦੇ ਅਮਨਦੀਪ ਕੁੰਵਰ ਬਸੇਟ ਅਥਲੀਟ ਬਣੇ।

ਸੀਟੀਆਈਪੀਐਸ ਨੇ ਓਵਰ ਆਲ ਅਤੇ ਸੀਟੀ.ਆਈ.ਈ.ਐਮ.ਟੀ ਨੇ ਫਸਟ ਰਨਰਅਪ ਦੀ ਟ੍ਰਾਫੀ ਹਾਸਿਲ ਕੀਤੀ। ਇਸ ਸਮਾਗਮ ਦਾ ਆਯੋਜਨ ਸਪੋਰਟਮ ਇੰਚਰਾਜ ਸਤਪਾਲ ਨੇ ਕੀਤਾ ਅਤੇ ਮੰਚ ਦਾ ਸੰਚਾਲਨ ਅਸਿਸਟੇਂਟ ਪ੍ਰੋਫੈਸਰ ਵਿਕਰਾਂਤ ਰਿਹਾਨੀ ਨੇ ਕੀਤਾ।

ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਨੇ ਜੇਤੂਆਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣਾ ਵੀ ਬਹੁਤ ਜ਼ਰੂਰੀ ਹੈ। ਖੇਡਣ ਨਾਲ ਵਿਦਿਆਰਥੀ ਸਰੀਰਕ ਅਤੇ ਮਾਨਸਿਕ ਤੌਰ ਨਾਲ ਤੰਦਰੁਸਤ ਰਹਿੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੇ ਅਥਲੈਟੀਕ ਮੀਟ ਵਿੱਚ ਸ਼ਾਨਦਾਰ ਪ੍ਰਦਰਸ਼ਣ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿਖ ਵਿੱਚ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION