34 C
Delhi
Thursday, April 25, 2024
spot_img
spot_img

ਸਿੱਖ਼ਿਆ ਮੰਤਰੀ ਕੁੰਭਕਰਨੀ ਨੀਂਦ ਤੋਂ ਜਾਗੇ: ਬੀਰ ਦਵਿੰਦਰ ਸਿੰਘ ਨੇ ਸਿੱਖ਼ਿਆ ਬੋਰਡ ਦੇ ਨਵੇਂ ਪਾਸ ਫ਼ਾਰਮੂਲੇ ’ਤੇ ਉਠਾਏ ਗੰਭੀਰ ਸਵਾਲ

ਯੈੱਸ ਪੰਜਾਬ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) , 7 ਫਰਵਰੀ 2020;

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਜਵੀਜ਼ ਕੀਤੇ ਨਵੇਂ ਪਾਸ ਫ਼ਾਰਮੂਲੇ ਦੀ ਨੀਤੀ ਉਪਰ, ਪੰਜਾਬ ਦੇ ਸਾਵਧਾਨ ਲੋਕਾਂ ਨੂੰ ਸਖ਼ਤ ਇਤਰਾਜ਼ ਹੈ।

ਅਕਾਲੀ ਦਲ ਟਕਸਾਲੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਸ: ਬੀਰ ਦਵਿੰਦਰ ਸਿੰਘ ਨੇ ਕਿਹਾ ਹੈ ਕਿ ਮਿਆਰੀ ਸਿੱਖਿਆ ਦੇ ਮਾਪ-ਦੰਡਾਂ ਲਈ ,ਮਿਆਰੀ ਪ੍ਰੀਖਿਆ ਅਤੇ ਮਿਆਰੀ-ਪ੍ਰੀਖਿਆ-ਮੁਲਅੰਕਣ ਅਤਿਅੰਤ ਜਰੂਰੀ ਹੈ ਇਸੇ ਲਈ ਵਿਕਸਤ ਦੇਸ਼ਾਂ ਵਿਚ ਪਾਸ ਪ੍ਰਤਿਸ਼ਤਤਾ 60% ਰੱਖੀ ਹੁੰਦੀ ਹੈ।ਪੰਜਾਬ ਦੇ ਵੀ ਬਹੁਤ ਸਾਰੇ ਕੋਰਸਾਂ ਵਿੱਚ ਪਾਸ ਨੀਤੀ 45% ਰੱਖੀ ਗਈ ਹੈ।

ਬੀ.ਏ.ਵਿੱਚ ਅਧਿਆਪਕਾਂ ਲਈ 55% ਰੱਖੀ ਹੋਈ ਹੈ।ਜਦ ਕਿ ਇਸ ਨਵੇਂ ਤੁਗਲਕੀ ਪਾਸ ਫ਼ਾਰਮੂਲੇ ਵਿਚ 5ਵੀਂ,8ਵੀਂ ਤੇ 10ਵੀਂ ਦੀ ਬੋਰਡ ਦੀ ਪ੍ਰੀਖਿਆ ਪਾਸ ਕਰਨ ਲਈ, ਲਿਖਤੀ ਪ੍ਰੀਖਿਆ ਵਿਚ ਮਹਿਜ਼ 20% ਅੰਕ ਪ੍ਰਾਪਤ ਕਰਨੇ ਹੀ ਜ਼ਰੂਰੀ ਰੱਖੇ ਗਏ ਹਨ। ਇਸ ਨਵੀਂ ਪਾਸ ਨੀਤੀ ਪਿੱਛੇ ਪੰਜਾਬ ਦੇ ਬੱਚਿਆਂ ਨੂੰ ਘਸਿਆਰਾ ਬਣਾਊਂਣ ਦੀ ਡੂੰਘੀ, ਪੰਜਾਬ ਵਿਰੋਧੀ ਸਾਜ਼ਿਸ਼ ਕੰੰਮ ਕਰ ਰਹੀ ਹੈ।ਜੋ ਪੰਜਾਬ ਦੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਸਰਾਸਰ ਧੋਖਾ ਅਤੇ ਵੱਡੀ ਬੇਈਮਾਨੀ ਹੈ। ਇਸ ਪਾਸ ਨੀਤੀ ਨਾਲ ਪੰਜਾਬ ਦੇ ਬੱਚੇ ਅਧੁਨਿਕ ਸਮੇਂ ਦੀਆਂ ਲੋੜਾਂ ਅਨੁਸਾਰ ਕਦੇ ਵੀ ਸਮੇਂ ਦੇ ਹਾਣੀ ਨਹੀਂ ਬਣ ਸਕਣਗੇ।

ਸ: ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਉਹ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੋਰਡ ਆਫ਼ ਡਾਇਰੈਕਟਰ ਤੋਂ ਇਹ ਜਾਨਣਾ ਚਾਹੁੰਦੇ ਹਨ ਕਿ ਪੰਜਾਬ ਦੇ ਜੋ ਬੱਚੇ ਕੇਵਲ 20% ਅੰਕ ਲੈ ਕੇ ਪਾਸ ਹੋਣਗੇ ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਕਿੰਜ ਖੜ੍ਹਨ ਦੇ ਯੋਗ ਹੋ ਸਕਣਗੇ, ਜਾਂ ਉਨ੍ਹਾਂ ਦੇ 20 ਫੀਸਦੀ ਅੰਕਾਂ ਵਾਲੇ ਇਹ ਸਰਟੀਫਿਕੇਟ ਕਿਸੇ ਵੀ ਮੁਕਾਬਲੇ ਦੀ ਮਿਆਰੀ ਪ੍ਰੀਖਿਆ ਵਿੱਚ ਉਨ੍ਹਾਂ ਦੀ ਯੋਗਤਾ ਦਾ ਮੁੱਲਅੰਕਣ ਕਰਨ ਵੇਲੇ ਉਨ੍ਹਾਂ ਦੀ ਕੋਈ ਇਮਦਾਦ ਕਰ ਸਕਣਗੇ ?

ਜਿਹੜਾ ਵਿਦਿਆਰਥੀ 80% ਪਾਠਕ੍ਰਮ ਦੇ ਪ੍ਰਸ਼ਨ ਹੀ ਹੱਲ ਨਹੀਂ ਕਰ ਸਕਦਾ, ਉਸ ਵਿਦਿਆਰਥੀ ਦਾ ਭਵਿੱਖ ਕੀ ਹੋਵੇਗਾ? ਸਰਕਾਰੀ ਸਕੂਲਾਂ ਦੇ ਨਤੀਜੇ 100 ਫੀਸਦੀ ਪਾਸ ਦਿਖਾਕੇ, ਮੁਫ਼ਤ ਦੀ ਅਤੇ ਖੋਖਲੀ ਸ਼ੋਹਰਤ ਖੱਟਣ ਦੀ ਨੀਤੀ ਪੰਜਾਬ ਦੇ ਭਵਿੱਖ ਨੂੰ ਬਰਬਾਦ ਕਰਕੇ ਰੱਖ ਦੇਵੇਗੀ। ਮੇਰੀ ਜਾਚੇ ਕੇਵਲ 20ਫੀਸਦੀ ਪਾਸ ਅੰਕ ਤਹਿ ਕਰਨੇ ਸਿੱਖਿਆ ਦੇ ਕਿਸੇ ਵੀ ਮਿਆਰੀ ਮਾਪ-ਦੰਡਾਂ ਅਨੁਸਾਰ ਯੋਗ ਨਹੀਂ ਹੈ। ਇਸ ਲਈ ਪੰਜਾਬ ਦੇ ਵਡੇਰੇ ਹਿੱਤਾਂ ਲਈ ਮੁੱਖ ਮੰਤਰੀ ਅਤੇ ਸਕੂਲ ਸਿੱਖਿਆ ਮੰਤਰੀ ਨੂੰ ਤੁਰੰਤ ਕੁੰਭਕਰਨੀ ਨੀਂਦ ’ਚੋ ਜਾਗਣਾ ਚਾਹੀਦਾ ਹੈਂ ।

ਉਨ੍ਹਾਂ ਕਿਹਾ ਕਿ ਉਹ ਇਹ ਤਰਕ ਬੜੀ ਜ਼ਿੰਮੇਵਾਰੀ ਨਾਲ ਦੇ ਰਹੇ ਹਨ ਕਿ ਮੈਂ ਇਹ ਤਰਕ ਬੜੀ ਜ਼ਿੰਮੇਵਾਰੀ ਅਤੇ ਡੂੰਘੀ ਪੀੜਾ ਨਾਲ ਦੇ ਰਿਹਾ ਹਾਂ ਕਿ ਇਹ ਨਵੀਂ ਪਾਸ ਨੀਤੀ, ਪ੍ਰੀਖਿਆਵਾਂ ਦੇ ਨਾਮ ੳੁੱਪਰ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਕੇਵਲ ਧੋਖਾ ਹੀ ਨਹੀਂ ਸਗੋਂ ਪੰਜਾਬ ਦੀ ਸਕੂਲ ਸਿੱਖਿਆਂ ਪ੍ਰਣਾਲੀ ਤੇ ਬਹੁਤ ਵੱਡਾ ਕਲੰਕ ਹੈ।

ਮੇਰੀ ਪੰਜਾਬ ਸਰਕਾਰ ਤੋ ਂਮੰਗ ਹੈ ਕਿ ਨਵੀਂ ਅਤੇ ਤਤਕਾਲੀ ਪ੍ਰੀਖਿਆ ਪਾਸਨੀਤੀ ਤੇ ਪੁਨਰ ਵਿਚਾਰ ਕਰਕੇ ਪਬਲਿਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਲਿਖਤੀ ਅਤੇ ਪ੍ਰਯੋਗੀ ਪ੍ਰੀਖਿਆ ਵਿਚ ਵੱਖੋ-ਵੱਖਰੇ ਤੌਰ ਤੇ 33%ਅੰਕ ਪ੍ਰਾਪਤ ਕਰਨੇ ਲਾਜ਼ਮੀ ਘੋਸ਼ਿਤ ਕੀਤੇ ਜਾਣ ਅਤੇ ਇਸ ਨਵੀਂ ਤੁਗਲਕੀ ਪਾਸ-ਨੀਤੀ ਨੂੰ ਤੁਰੰਤ ਰੱਦ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਇਹ ਜਾਂਚ ਵੀ ਹੋਣੀ ਚਾਹੀਦੀ ਹੈ ਕਿ ਪੰਜਾਬ ਦੇ ਸਕੂਲੀ ਬੱਚਿਆਂ ਨੂੰ ਸਦਾ ਲਈ ਘਸਿਆਰੇ ਤੇ ਅਪਾਹਜ ਬਣਾਊਂਣ ਦੀ ਇਹ ਚਾਲ ਕਿਸ ਫਰੇਬੀ ਦਿਮਾਗ ਦੀ ਕਾਢ ਹੈ, ਉਸਨੂੰ ਵੀ ਪੰਜਾਬ ਦੇ ਸਿੱਖਿਆ ਮਹਿਕਮੇਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚੋਂ ਬਾਹਰ ਦਾ ਰਸਤਾ ਦਿਖਾਊਂਣ ਦੀ ਜਰੂਰਤ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION