36.1 C
Delhi
Friday, March 29, 2024
spot_img
spot_img

ਸਿੱਧੂ ਮੂਸੇਵਾਲਾ ਦਾ ਸ਼ੋਅ ਰੋਕਿਆ ਜਾਵੇ: ‘ਮਿਸ਼ਨ 6213’ ਨੇ ਡੀ.ਸੀ. ਤੇ ਐਸ.ਐਸ.ਪੀ. ਤੋਂ ਕੀਤੀ ਮੰਗ

ਨਵਾਂਸ਼ਹਿਰ, 29 ਜਨਵਰੀ, 2020 –

ਇੱਥੋਂ ਦੀ ਆਈ.ਟੀ.ਆਈ. ਗਰਾਊਂਡ ਵਿਖੇ 17 ਫਰਵਰੀ ਨੂੰ ਹੋਣ ਜਾ ਰਹੇ ਸਿੱਧੂ ਮੂਸੇਵਾਲਾ ਦਾ ਸ਼ੋਅ ਰੋਕਣ ਲਈ ‘ਮਿਸ਼ਨ 6213’ ਮੁਹਿੰਮ ਨਾਲ ਜੁੜੇ ਐਕਟਿਵਿਸਟਾਂ ਨੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੂੰ ਪੱਤਰ ਭੇਜਿਆ ਹੈ।

ਪੱਤਰ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਕੇਸ ਨੰਬਰ 6213 ਆਫ 2016 ਜਿਸਦਾ ਫੈਸਲਾ 22 ਜੁਲਾਈ 2019 ਨੂੰ ਆਇਆ ਵਿੱਚ ਜਾਰੀ ਹਿਦਾਇਤਾਂ ਦਾ ਹਵਾਲਾ ਦਿੱਤਾ ਗਿਆ ਹੈ।ਇਹਨਾਂ ਹਿਦਾਇਤਾਂ ਵਿੱਚ ਡੀ.ਜੀ.ਪੀ. ਨੂੰ ਹਿਦਾਇਤ ਕੀਤੀ ਗਈ ਹੈ ਕਿ ਉਹ ਯਕੀਨੀ ਬਣਾਉਣ ਕਿ ਸ਼ਰਾਬ, ਨਸ਼ੇ ਤੇ ਹਿੰਸਾ ਆਦਿ ਨੂੰ ਉਭਾਰਨ ਵਾਲੇ ਗੀਤ ਨਾ ਚੱਲਣ ਅਤੇ ਨਾ ਹੀ ਲਾਈਵ ਪ੍ਰੋਗਰਾਮਾਂ ਵਿੱਚ ਗਾਏ ਜਾਣ।

ਡਿਪਟੀ ਕਮਿਸ਼ਨਰਾਂ ਨੂੰ ਕਿਹਾ ਗਿਆ ਹੈ ਕਿ ਸਾਲਾਨਾ ਇਮਤਿਹਾਨਾਂ ਤੋਂ 15 ਦਿਨ ਪਹਿਲਾਂ ਅਤੇ ਇਮਤਿਹਾਨਾਂ ਦੌਰਾਨ ਕਿਸੇ ਨੂੰ ਵੀ ਲਾਊਡ ਸਪੀਕਰ ਵਜਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।ਇੰਨਾਂ ਹੀ ਨਹੀਂ ਇਹਨਾਂ ਹਿਦਾਇਤਾਂ ‘ਤੇ ਅਮਲ ਕਰਵਾਉਣ ਲਈ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਦੀ ਨਿੱਜੀ ਜ਼ਿੰਮੇਵਾਰੀ ਨਿਸ਼ਚਿਤ ਕੀਤੀ ਗਈ ਹੈ।

‘ਮਿਸ਼ਨ 6213’ ਨਾਲ ਜੁੜੇ ਪੰਜਾਬ ਦੇ ਨਾਮੀ ਕਾਰਕੁੰਨ ਡਾ. ਅਮਰਜੀਤ ਸਿੰਘ ਮਾਨ ਅਤੇ ਸ੍ਰੀ ਜਤਿੰਦਰ ਜੈਨ ਨੇ ਦੱਸਿਆ ਹੈ ਕਿ ਸਕੂਲੀ ਵਿਦਿਆਰਥੀਆਂ ਦੇ ਸਾਲਾਨਾ ਇਮਤਿਹਾਨ 7 ਫਰਵਰੀ ਤੋਂ ਸ਼ੁਰੂ ਹਨ।

ਉਹਨਾਂ ਦੋਸ਼ ਲਗਾਇਆ ਕਿ ਸਿੱਧੂ ਮੂਸੇਵਾਲਾ ਦੇ ਗੀਤ ਅਕਸਰ ਵਿਵਾਦਤ, ਹਿੰਸਾ ਤੇ ਨਸ਼ੇ ਆਦਿ ਨੂੰ ਉਭਾਰਨ ਵਾਲੇ ਹੁੰਦੇ ਹਨ ਤੇ ਇਸਦੇ ਖਿਲਾਫ ਇੱਕ ਸ਼ਿਕਾਇਤ ਦੀ ਜਾਂਚ ਪੁਲਸ ਕਮਿਸ਼ਨਰ ਵਲੋਂ ਕੀਤੀ ਜਾ ਰਹੀ ਹੈ ਤੇ ਲੁਧਿਆਣੇ ਦੇ ਇੱਕ ਸ਼ੋਅ ਦੌਰਾਨ ਮੂਸੇਵਾਲਾ ਨੇ ਪ੍ਰਵਾਨਤ ਸਮੇਂ ਤੋਂ ਜ਼ਿਆਦਾ ਸਮਾਂ ਗਾ ਕੇ ਨਿਯਮਾਂ ਦੀ ਉਲੰਘਣਾ ਵੀ ਕੀਤੀ ਸੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION